ਜੇਐਨਐਨ, ਜਲੰਧਰ : ਡ੍ਰਾਈਵਿੰਗ ਲਾਈਸੈਂਸ ਲੈਣ ਆਏ ਲੋਕਾਂ ਨੂੰ ਸੜਕ 'ਤੇ ਵਾਹਨ ਚਲਾਉਣ ਤੋਂ ਪਹਿਲਾਂ ਹੀ ਕਾਇਦੇ-ਕਾਨੂੰਨ ਪਹਿਲਾਂ ਹੀ ਤੋੜਨੇ ਸਿਖਾ ਦਿੱਤੇ ਜਾਂਦੇ ਹਨ। ਡ੍ਰਾਈਵਿੰਗ ਟੈਸਟ ਟ੫ੈਕ 'ਤੇ ਬਿਨਾਂ ਹੈਲਮੇਟ ਤੇ ਸੀਟ ਬੈਲਟ ਲੋਕਾਂ ਦੇ ਟੈਸਟ ਲਏ ਜਾ ਰਹੇ ਹਨ, ਜਦਕਿ ਇਹ ਚੀਜ਼ਾਂ ਲਾਜ਼ਮੀ ਹੋਣੀਆਂ ਚਾਹੀਦੀਆਂ ਹਨ। ਟੈਸਟ ਤੋਂ ਬਾਅਦ ਵਾਹਨ ਲੈ ਕੇ ਸੜਕ 'ਤੇ ਲੈ ਕੇ ਉਤਰਨ ਵਾਲੇ ਲੋਕ ਇਨ੍ਹਾਂ ਚੀਜ਼ਾਂ ਦਾ ਮਹੱਤਵ ਕਿਵੇਂ ਸਮਝਣਗੇ। ਮੰਗਲਵਾਰ ਨੂੰ ਦੂਜੇ ਦਿਨ ਟ੫ੈਕ 'ਤੇ 43 ਲੋਕਾਂ ਨੇ ਟੈਸਟ ਦਿੱਤਾ, ਜਿਸ ਵਿਚੋਂ 42 ਲੋਕ ਪਾਸ ਹੋ ਗਏ। ਇਕ ਬਿਨੈਕਾਰ ਨੇ ਦੁਪਹੀਆ ਵਾਹਨ ਦਾ ਟੈਸਟ ਤਾਂ ਪਾਸ ਕਰ ਲਿਆ ਪਰ ਚੌਪਹੀਆ ਦੇ ਟੈਸਟ 'ਚ ਫੇਲ ਹੋ ਗਿਆ। ਪਰ ਉਹ ਦੁਪਹੀਆ ਵਾਹਨ ਦਾ ਡ੍ਰਾਈਵਿੰਗ ਲਾਈਸੈਂਸ ਲੈ ਕੇ ਚਲਾ ਗਿਆ। ਟ੫ੈਕ ਦੇ ਉਦਘਾਟਨ ਦੌਰਾਨ 15 ਮਿੰਟਾਂ 'ਚ ਡ੍ਰਾਈਵਿਲੰਗ ਲਾਈਸੈਂਸ ਦਿੱਤੇ ਜਾਣ ਦਾ ਵਾਅਦਾ ਕੀਤਾ ਗਿਆ ਸੀ ਪਰ ਟੈਸਟ ਤੋਂ ਬਾਅਦ ਜ਼ਿਆਦਾਤਰ ਲੋਕਾਂ ਨੂੰ ਬਾਅਦ ਦੀ ਹੀ ਤਾਰੀਕ ਦਿੱਤੀ ਜਾ ਰਹੀ ਹੈ। ਕੁਝ ਹੀ ਲੋਕਾਂ ਨੂੰ ਟੈਸਟ ਵਾਲੇ ਦਿਨ ਡ੍ਰਾਈਵਿੰਗ ਲਾਈਸੈਂਸ ਨਸੀਬ ਹੁੰਦਾ ਹੈ।
ਹਰੇਕ ਬਿਨੈਕਾਰ ਤੋਂ ਡ੍ਰਾਈਵਿੰਗ ਟੈਸਟ ਲਈ 300 ਰੁਪਏ ਵਸੂਲੇ ਜਾ ਰਹੇ ਹਨ ਪਰ ਇਸ ਦੇ ਮੁਕਾਬਲੇ ਇੱਥੇ ਸਹੂਲਤਾਂ ਬਹੁਤ ਹੇਠਲੇ ਪੱਧਰ ਦੀਆਂ ਹਨ। ਲੋਕਾਂ ਦੇ ਬੈਠਣ ਲਈ ਕੁਰਸੀਆਂ ਤਕ ਨਹੀਂ ਹਨ। ਆਪਣੀ ਵਾਰ ਦੀ ਉਡੀਕ 'ਚ ਲੋਕਾਂ ਨੂੰ ਧੁੱਪੇ ਖੜੇ ਰਹਿਣਾ ਪੈਂਦਾ ਹੈ। ਡੀਸੀ ਕਮਲ ਕਿਸ਼ੋਰ ਯਾਦਵ ਦਾ ਕਹਿਣਾ ਹੈ ਕਿ ਆਵਾਜਾਈ ਵਿਭਾਗ ਨੂੰ ਜਨਤਾ ਦੀ ਸਹੂਲਤ ਲਈ ਇੰਤਜਾਮ ਕਰਨ ਲਈ ਕਿਹਾ ਜਾਵੇਗਾ।
ਕਾਰ ਦਾ ਨਹੀਂ ਹੋਇਆ ਇੰਤਜਾਮ
ਜਿਨ੍ਹਾਂ ਲੋਕਾਂ ਕੋਲ ਆਪਣੀ ਕਾਰ ਨਹੀਂ ਹੈ, ਉਨ੍ਹਾਂ ਲਈ ਕਾਰ ਦਾ ਡ੍ਰਾਈਵਿੰਗ ਲਾਈਸੈਂਸ ਬਣਾਉਣ ਬਹੁਤ ਮੁਸ਼ਕਲ ਭਰਿਆ ਰਿਹਾ। ਆਵਾਜਾਈ ਵਿਭਾਗ ਨੇ ਇਕ ਮਾਰੂਤੀ ਕਾਰ ਦਾ ਇੰਤਜਾਮ ਕੀਤਾ ਸੀ ਪਰ ਇਹ ਕਾਰ ਹਾਲੇ ਤਕ ਟੈਸਟ ਟ੫ੈਕ 'ਤੇ ਨਹੀਂ ਪੁੱਜੀ। ਇੱਥੇ ਇਕ ਟੈਸਟ ਕਾਰ ਤਿਆਰ ਕੀਤੀ ਗਈ ਹੈ ਪਰ ਇਸ ਨੂੰ ਇਸਤੇਮਾਲ ਲਈ ਟ੫ੈਕ 'ਤੇ ਨਹੀਂ ਉਤਾਰਿਆ ਗਿਆ। ਇਹ ਕਾਰ ਕਮਰੇ 'ਚ ਹੀ ਬੰਦ ਪਈ ਹੋਈ ਹੈ।