ਸਟਾਫ ਰਿਪੋਰਟਰ, ਜਲੰਧਰ : ਸ੍ਰੀ ਗੁਰੂ ਸਿੰਘ ਸਭਾ ਪ੍ਰੀਤ ਨਗਰ ਸੋਢਲ ਰੋਡ ਵਿਖੇ ਵਿਸਾਖੀ ਦਿਹਾੜੇ ਨੂੰ ਸਮਰਪਿਤ ਨਵੇਂ ਹਾਲ ਦੀ ਸ਼ੁਭ ਅਰੰਭਤਾ ਦੀ ਖ਼ੁਸ਼ੀ 'ਚ ਪੰਜ ਰੋਜ਼ਾ ਗੁਰਮਤਿ ਸਮਾਗਮ ਲਗਾਤਾਰ ਜਾਰੀ ਹੈ। ਨਵੇਂ ਹਾਲ ਵਿਖੇ ਸਮਾਗਮ ਦੇ ਪਹਿਲੇ ਰਾਤਰੀ ਦੀਵਾਨ 'ਚ ਸੰਗਤਾਂ ਹੁੰਮ ਹੁਮਾ ਕੇ ਪੁੱਜੀਆਂ। ਰਾਗੀ ਜੱਥਿਆਂ ਭਾਈ ਮਹਿੰਦਰ ਸਿੰਘ ਮਿੱਠੇ ਟਿਵਾਣੇ, ਭਾਈ ਲਲਿਤ ਸਿੰਘ ਸੁਹਾਣਾ ਵਾਲਿਆਂ ਤੋਂ ਬਾਅਦ ਭਾਈ ਦਲਬੀਰ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮਿ੍ਰਤਸਰ ਵਾਲਿਆਂ ਨੇ ਗੁਰਬਾਣੀ ਰਾਹੀਂ ਸੰਗਤਾਂ ਨੂੰ ਸਰਵਣ ਕਰਵਾਇਆ।
ਪ੍ਰਬੰਧਕਾਂ ਵੱਲੋਂ ਪ੍ਰੀਤ ਨਗਰ ਜਲੰਧਰ ਵਾਸੀ ਹਰਦੀਪ ਕੌਰ ਭੰਬਰਾ ਅਸਿਸਟੈਂਟ ਕਮਿਸ਼ਨਰ ਐਕਸਾਈਜ਼ ਐਂਡ ਟੈਕਸੇਸ਼ਨ ਅੰਮਿ੍ਰਤਸਰ ਨੂੰ ਪਰਿਵਾਰ ਸਮੇਤ ਸਨਮਾਨਿਤ ਕੀਤਾ ਗਿਆ। ਪ੍ਰਬੰਧਕਾਂ ਨੇ ਦੱਸਿਆ ਉਕਤ ਸਨਮਾਨ ਧਾਰਮਿਕ ਤੇ ਸਮਾਜਿਕ ਖੇਤਰਾਂ ਵਿਚ ਉਚੇਚੇ ਯੋਗਦਾਨ ਲਈ ਦਿੱਤਾ ਗਿਆ ਹੈ। ਇਸ ਮੌਕੇ ਮੁੱਖ ਸੇਵਾਦਾਰ ਛੰਨਬੀਰ ਸਿੰਘ ਖ਼ਾਲਸਾ, ਜਨਰਲ ਸਕੱਤਰ ਮਹਿੰਦਰ ਸਿੰਘ ਰੇਰੂ, ਨਿਰਮਲ ਸਿੰਘ ਗੁਲਾਟੀ, ਬਲਬੀਰ ਸਿੰਘ ਠੇਕੇਦਾਰ, ਰਜਿੰਦਰ ਸਿੰਘ ਸਭਰਵਾਲ, ਭਜਨ ਸਿੰਘ ਨੰਦੜਾ, ਗੁਰਵਿਦੰਰ ਸਿੰਘ ਭੂਈ, ਜਗਜੀਤ ਸਿੰਘ, ਰਘਵੰਤ ਸਿੰਘ ਤੇ ਹੋਰ ਪਤਵੰਤੇ ਹਾਜ਼ਰ ਸਨ।