ਖੁਲਾਸਾ
ਗੋਲੀ ਚਲਾਉਣ ਵਾਲੇ ਸ਼ਿਵ ਸੈਨਾ ਆਗੂ ਦੇ ਦੋ ਦੋਸਤ ਗਿ੫ਫ਼ਤਾਰ
ਫੋਟੋ 32 ਤੋਂ 35
ਜੇਐਨਐਨ, ਜਲੰਧਰ : ਸ਼ਿਵ ਸੈਨਾ ਉੱਤਰ ਭਾਰਤ ਦੇ ਰਾਸ਼ਟਰੀ ਪ੫ਧਾਨ ਵਿਨੈ ਜਲੰਧਰੀ ਦੇ ਜ਼ਿਲ੍ਹਾ ਪ੫ਧਾਨ ਪੁੱਤਰ ਦੀਪਕ ਕੰਬੋਜ ਨੇ ਚੋਣਾਂ 'ਚ ਆਪਣਾ ਰੁਤਬਾ ਬਣਾਉਣ, ਘਟ ਰਹੇ ਨਾਂ ਨੂੰ ਉਭਾਰਨ ਤੇ ਸੁਰੱਖਿਆ ਹਾਸਲ ਕਰਨ ਲਈ ਆਪਣੇ ਦੋਸਤਾਂ ਜ਼ਰੀਏ ਖ਼ੁਦ 'ਤੇ ਗੋਲੀ ਚਲਵਾਈ ਸੀ। ਵੀਰਵਾਰ ਨੂੰ ਏਡੀਜੀਪੀ ਪ੫ਮੋਦ ਕੁਮਾਰ ਦੀ ਅਗਵਾਈ 'ਚ ਬਣੀ ਐਸਆਈਟੀ ਨੇ ਸ਼ੁੱਕਰਵਾਰ ਨੂੰ ਇਸ ਮਾਮਲੇ ਦਾ ਖੁਲਾਸਾ ਕੀਤਾ।
ਗਿ੫ਫ਼ਤਾਰ ਮੁਲਜ਼ਮਾਂ ਦੀ ਪਛਾਣ ਢੰਨ ਮੁਹੱਲਾ ਦੇ ਪਿ੫ੰਟਿੰਗ ਪ੫ੈਸ ਮਾਲਕ ਸਤੀਸ਼ ਸੋਂਧੀ ਦੇ ਪੁੱਤਰ ਗੌਰਵ ਸੋਂਧੀ ਉਰਫ਼ ਗੋਰਾ ਤੇ ਮਖਦੂਮਪੁਰਾ ਦੇ ਪ੫ਾਪਰਟੀ ਡੀਲਰ ਮੋਹਨ ਲਾਲ ਦੇ ਪੁੱਤਰ ਸੁਪਿੰਦਰ ਸਿੰਘ ਉਰਫ਼ ਸ਼ੈਂਪੀ ਦੇ ਰੂਪ 'ਚ ਹੋਈ ਹੈ। ਪੁਲਸ ਨੇ ਵਾਰਦਾਤ 'ਚ ਇਸਤੇਮਾਲ ਹੋਈ ਸੁਪਿੰਦਰ ਦੀ .32 ਬੋਰ ਦੀ ਲਾਈਸੈਂਸੀ ਪਿਸਤੌਲ ਤੇ ਉਸ ਦੀ ਐਫਜੈਡ ਮੋਟਰਸਾਈਕਲ ਬਰਾਮਦ ਕਰ ਲਈ ਹੈ। ਪੁਲਸ ਕਮਿਸ਼ਨਰ ਅਰਪਿਤ ਸ਼ੁਕਲਾ ਦਾ ਕਹਿਣਾ ਹੈ ਕਿ ਦੋਹਾਂ ਕੋਲੋਂ ਪੁੱਛਗਿੱਛ ਤੋਂ ਬਾਅਦ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ। ਦੀਪਕ ਕੰਬੋਜ ਨੂੰ ਗਿ੫ਫ਼ਤਾਰ ਕਰਨ ਬਾਰੇ ਪੁੱਛਣ 'ਤੇ ਉਨ੍ਹਾਂ ਕਿਹਾ ਕਿ ਫਿਲਹਾਲ ਜਾਂਚ ਕੀਤੀ ਜਾ ਰਹੀ ਹੈ, ਜਿਸ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ।
ਸੀਪੀ ਨੇ ਦੱਸਿਆ ਕਿ ਦੀਪਕ ਕੰਬੋਜ ਨੇ ਘਟ ਰਹੇ ਆਪਣੇ ਰੁਤਬੇ ਨੂੰ ਵਧਾਉਣ ਲਈ ਸ਼ੈਤਾਨੀ ਯੋਜਨਾ ਬਣਾਈ ਸੀ। ਸ਼ੁੱਕਰਵਾਰ ਸਵੇਰੇ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਦੀਪਕ ਨੇ ਆਪਣੇ ਦੋਸਤਾਂ ਜ਼ਰੀਏ ਕੰਮ ਕਰਵਾਇਆ ਹੈ। ਨਾਂ, ਪਤਾ ਮਿਲਣ 'ਤੇ ਦੋਹਾਂ ਨੂੰ ਗਿ੫ਫ਼ਤਾਰ ਕਰ ਲਿਆ ਗਿਆ। ਸੁਪਿੰਦਰ ਤੇ ਗੌਰਵ ਨੇ ਦੱਸਿਆ ਕਿ 15 ਫਰਵਰੀ ਨੂੰ ਦੀਪਕ ਉਨ੍ਹਾਂ ਨੂੰ ਮਿਲਿਆ ਸੀ। ਦੋਹਾਂ ਨੇ ਦੱਸਿਆ ਕਿ ਦੀਪਕ ਆਪਣੇ ਘਟ ਰਹੇ ਰੁਤਬੇ ਕਾਰਨ ਪਰੇਸ਼ਾਨ ਸੀ। ਉਹ ਕਹਿੰਦਾ ਸੀ ਕਿ ਸ਼ੋਹਰਤ ਤੇ ਸੁਰੱਖਿਆ ਹਾਸਲ ਕਰਨ ਲਈ ਕੋਈ ਵੱਡਾ ਕੰਮ ਕਰਨਾ ਪਵੇਗਾ। ਉਸ ਨੇ ਦੋਹਾਂ ਨੂੰ ਭਰੋਸੇ 'ਚ ਲੈ ਕੇ ਖ਼ੁਦ 'ਤੇ ਗੋਲੀ ਚਲਾਉਣ ਦੀ ਯੋਜਨਾ ਬਣਾਈ। ਸੁਪਿੰਦਰ ਨੇ 21 ਦਸੰਬਰ 2015 ਨੂੰ ਲਾਈਸੈਂਸੀ ਪਿਸਤੌਲ ਲਈ ਸੀ, ਜੋ ਇਸ ਕੰਮ 'ਚ ਇਸਤੇਮਾਲ ਕਰਨ ਲਈ ਤਿਆਰ ਹੋ ਗਿਆ। 16 ਤਰੀਕ ਮੰਗਲਵਾਰ ਦਾ ਦਿਨ ਤੈਅ ਹੋ ਗਿਆ। ਦੀਨ ਦਿਆਲ ਉਪਾਧਿਆਏ ਨਗਰ, ਜਿੱਥੇ ਦੀਪਕ ਦੇ ਬੱਚੇ ਪੜ੍ਹਦੇ ਸਨ, ਇਹ ਥਾਂ ਤੈਅ ਹੋ ਗਈ। 16 ਤਰੀਕ ਨੂੰ ਜਦੋਂ ਦੀਪਕ ਆਪਣੇ ਬੱਚਿਆਂ ਨੂੰ ਲੈਣ ਲਈ ਗਿਆ ਤਾਂ ਕਰੀਬ ਢਾਈ ਵਜੇ ਸੜਕ 'ਤੇ ਉਸ ਉਪਰ ਗੋਲੀ ਚਲਾਈ ਗਈ। ਇਕ ਗੋਲੀ ਉਸ ਦੇ ਪੈਰ 'ਚ ਲੱਗੀ ਸੀ, ਜਦਕਿ ਦੋ ਫਾਇਰ ਹਵਾ 'ਚ ਕੀਤੇ ਗਏ। ਗੌਰਵ ਨੇ ਪੁਲਸ ਨੂੰ ਦੱਸਿਆ ਕਿ ਦੀਪਕ ਨੇ ਉਸ ਨੂੰ ਹਥਿਆਰ ਦਾ ਲਾਈਸੈਂਸ ਬਣਾ ਕੇ ਦੇਣ ਦਾ ਲਾਲਚ ਦਿੱਤਾ ਸੀ। ਘਟਨਾ ਤੋਂ ਕੁਝ ਦਿਨ ਬਾਅਦ ਉਸ ਨੇ ਵਾਅਦਾ ਪੂਰਾ ਵੀ ਕੀਤਾ। ਦੋਹਾਂ ਮੁਲਜ਼ਮਾਂ ਨੇ ਪੁਲਸ ਨੂੰ ਦੱਸਿਆ ਕਿ ਦੀਪਕ ਦੀ ਇਸ ਸਕੀਮ ਦਾ ਉਸ ਦੇ ਪਿਤਾ ਵਿਨੈ ਜਲੰਧਰੀ ਨੂੰ ਕੋਈ ਇਲਮ ਨਹੀਂ ਸੀ। ਇਸ ਗੱਲ ਦੀ ਪੁਸ਼ਟੀ ਪੁਲਸ ਕਮਿਸ਼ਨਰ ਨੇ ਵੀ ਕੀਤੀ ਹੈ। ਉਥੇ ਲੱਗੇ ਸੀਸੀਟੀਵੀ ਕੈਮਰਿਆਂ 'ਚ ਦੋਹਾਂ ਮੁਲਜ਼ਮਾਂ ਦੇ ਚਿਹਰੇ ਆ ਗਏ ਸਨ, ਪਰ ਚਿਹਰੇ ਸਾਫ਼ ਨਹੀਂ ਸਨ। ਐਫਜੈਡ ਮੋਟਰਸਾਈਕਲ ਵੀ ਨਜ਼ਰ ਆ ਰਿਹਾ ਸੀ। ਪੁਲਸ ਕਮਿਸ਼ਨਰ ਨੇ ਦੱਸਿਆ ਕਿ ਗੁਪਤ ਸੂਚਨਾ ਦੇਣ ਵਾਲੇ ਨੂੰ ਪੰਜ ਹਜ਼ਾਰ ਦਾ ਇਨਾਮ ਵੀ ਦਿੱਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਵਿਨੈ ਜਲੰਧਰੀ ਨੇ ਕਰੀਬ ਇਕ ਮਹੀਨਾ ਪਹਿਲਾਂ ਹੀ ਸ਼ਿਵ ਸੈਨਾ ਉੱਤਰ ਭਾਰਤ ਛੱਡ ਕੇ ਸ਼ਿਵ ਸੈਨਾ ਹਿੰਦੁਸਤਾਨ ਦਾ ਪੱਲਾ ਫੜ ਲਿਆ ਸੀ। ਉਨ੍ਹਾਂ ਨੂੰ ਸ਼ਿਵ ਸੈਨਾ ਹਿੰਦੁਸਤਾਨ ਦਾ ਰਾਸ਼ਟਰੀ ਸੀਨੀਅਰ ਮੀਤ ਪ੫ਧਾਨ ਤੇ ਉਨ੍ਹਾਂ ਦੇ ਬੇਟੇ ਦੀਪਕ ਨੂੰ ਜ਼ਿਲ੍ਹੇ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ।
---
ਧਿਆਨ ਨਾਲ, ਗੋਲੀ ਨੁਕਸਾਨ ਨਾ ਕਰੇ
ਸੁਪਿੰਦਰ ਤੇ ਗੌਰਵ ਨੇ ਦੱਸਿਆ ਕਿ ਜਦੋਂ ਦੀਪਕ ਨੇ ਉਨ੍ਹਾਂ ਨੂੰ ਖ਼ੁਦ 'ਤੇ ਗੋਲੀ ਚਲਾਉਣ ਲਈ ਕਿਹਾ ਸੀ ਤਾਂ ਇਹ ਹਦਾਇਤ ਕੀਤੀ ਸੀ ਕਿ ਗੋਲੀ ਧਿਆਨ ਨਾਲ ਚਲਾਇਓ। ਗੋਲੀ ਮੋਟਰਸਾਈਕਲ 'ਤੇ ਲੱਗੇ ਤੇ ਕੋਈ ਨੁਕਸਾਨ ਨਾ ਹੋਵੇ। ਪਰੰਤੂ ਗੋਲੀ ਉਸ ਦੇ ਪੈਰ 'ਤੇ ਲੱਗ ਗਈ। ਇਸ ਲਈ ਉਨ੍ਹਾਂ ਬਾਕੀ ਦੇ ਦੋ ਫਾਇਰ ਹਵਾ 'ਚ ਕਰ ਦਿੱਤੇ।
---
ਹਮਲੇ ਮਗਰੋਂ ਵਧਾਈ ਗਈ ਸੀ ਸੁਰੱਖਿਆ
ਪੁਲਸ ਕਮਿਸ਼ਨਰ ਨੇ ਦੱਸਿਆ ਕਿ ਹਮਲੇ ਤੋਂ ਬਾਅਦ ਦੀਪਕ ਦੀ ਸਕਿਓਰਟੀ ਵਧਾ ਦਿੱਤੀ ਗਈ ਸੀ। ਪਹਿਲਾਂ ਦੋ ਗਨਮੈਨ ਸਨ, ਫਿਰ ਚਾਰ ਕਰ ਦਿੱਤੇ ਗਏ। ਗੱਡੀ ਵੀ ਮੁਹੱਈਆ ਕਰਵਾਈ ਗਈ ਸੀ।