ਫੋਟੋ : 3-ਬੀਐਨਐਲ-ਪੀ-1
ਕੈਪਸ਼ਨ : ਮੈਡਲ ਪ੫ਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਮੌਕੇ ਸਕੂਲ ਮੈਨੇਜਮੈਂਟ।
ਬਰਨਾਲਾ (ਯਾਦਵਿੰਦਰ ਸਿੰਘ ਭੁੱਲਰ) : 'ਇੰਟਰਨੈਸ਼ਨਲ ਇੰਗਲਿਸ਼ ਉਲੰਪੀਅਡ' 'ਚ ਗੋਲਡ, ਸਿਲਵਰ ਅਤੇ ਕਾਂਸੀ ਦੇ ਤਗਮੇ ਜਿੱਤਣ ਵਾਲੇ ਵਾਈਐਸ ਸਕੂਲ ਦੇ ਅੱਠਵੀਂ ਤੋਂ ਦਸਵੀਂ ਜਮਾਤ ਤਕ ਦੇ ਬੱਚਿਆਂ ਨੂੰ ਉਨ੍ਹਾਂ ਦੇ ਮਾਤਾ-ਪਿਤਾ ਦੀ ਹਾਜ਼ਰੀ 'ਚ ਸਵੇਰ ਦੀ ਪ੫ਾਰਥਨਾ ਸਭਾ 'ਚ ਸਨਮਾਨਿਤ ਕੀਤਾ। ਪੀਆਰਓ ਪੁਸ਼ਪਾ ਮਿੱਤਲ ਨੇ ਦੱਸਿਆ ਕਿ ਅੱਠਵੀਂ ਜਮਾਤ 'ਚੋਂ ਵਨੀਤ ਕੁਮਾਰ ਨੇ ਗੋਲਡ ਮੈਡਲ, ਨੌਵੀਂ ਜਮਾਤ 'ਚੋਂ ਵੰਸ਼ ਨੇ ਗੋਲਡ, ਅਰਸ਼ਦੀਪ ਨੇ ਸਿਲਵਰ ਤੇ ਨਵਿਸ਼ ਨੇ ਕਾਂਸੀ ਦੇ ਤਗਮੇ ਜਿੱਤੇ। ਉਨ੍ਹਾਂ ਦੱਸਿਆ ਕਿ ਦਸਵੀਂ ਜਮਾਤ 'ਚੋਂ ਆਰਜੂ ਤੇ ਤਨਵੀਰ ਨੇ ਗੋਲਡ ਮੈਡਲ, ਨਵਪ੫ੀਤ ਤੇ ਸੌਰਭ ਗਰਗ ਨੇ ਸਿਲਵਰ, ਜਸ਼ਨਪ੫ੀਤ ਤੇ ਪ੫ਵੇਸ਼ ਬਾਂਸਲ ਨੇ ਕਾਂਸੀ ਦੇ ਤਗਮੇ ਜਿੱਤ ਕੇ ਸਕੂਲ ਅਤੇ ਮਾਤਾ-ਪਿਤਾ ਦਾ ਨਾਮ ਰੌਸ਼ਨ ਕੀਤਾ ਹੈ। ਡਾਇਰੈਕਟਰ ਵਰੁਣ ਭਾਰਤੀ, ਡਾ. ਰਜਨੀ ਭਾਰਤੀ, ਵਾਇਸ ਪਿ੫ੰਸੀਪਲ ਮਧੂ ਜੇਠੀ ਤੇ ਕੋਆਰਡੀਨੇਟਰਜ਼ ਨੇ ਬੱਚਿਆਂ ਤੇ ਮਾਤਾ-ਪਿਤਾ ਨੂੰ ਵਧਾਈ ਦਿੱਤੀ। ਇਸ ਮੌਕੇ ਬੱਚਿਆਂ ਦੇ ਮਾਪਿਆਂ ਨੇ ਵਾਈਐੱਸ ਸਕੂਲ ਦੀ ਮੈਨੇਜਮੈਂਟ ਤੇ ਅਧਿਆਪਕਾਂ ਦੀ ਪ੫ਸ਼ੰਸਾ ਕੀਤੀ।