ਫੋਟੋ : 3-ਬੀਐਨਐਲ-ਪੀ-4
ਕੈਪਸ਼ਨ : ਇੰਟਰਵਿਊ 'ਚ ਹਿੱਸਾ ਲੈਂਦੇ ਵਿਦਿਆਰਥੀ।
ਬਰਨਾਲਾ (ਸਟਾਫ਼ ਰਿਪੋਰਟਰ) : ਇਲਾਕੇ ਦੀ ਮਸ਼ਹੂਰ ਸੰਸਥਾ ਸੇਂਟ ਬਚਨਪੁਰੀ ਇੰਟਰਨੈਸ਼ਨਲ ਸਕੂਲ ਪੱਖੋ ਕਲਾਂ ਵਿਖੇ ਸਕੂਲ ਕੈਬਨਿਟ ਲਈ ਇੰਟਰਵਿਊ ਕੀਤੀ ਗਈ। ਇਹ ਇੰਟਰਵਿਊ ਸੰਤ ਚਰਨਪੁਰੀ ਤੇ ਚੇਅਰਮੈਨ ਰਵਿੰਦਰਜੀਤ ਸਿੰਘ ਬਿੰਦੀ ਦੀ ਅਗਵਾਈ ਹੇਠ ਕੀਤੀ। ਇਸ ਸਬੰਧੀ ਡਾਇਰੈਕਟਰ ਮੈਡਮ ਸੁਰਭੀ ਅਰੋੜਾ ਨੇ ਦੱਸਿਆ ਕਿ ਅਜਿਹੀਆਂ ਇੰਟਰਵਿਊ ਕਰਵਾਉਣ ਨਾਲ ਬੱਚਿਆਂ ਵਿਚ ਆਤਮ ਵਿਸ਼ਵਾਸ ਵਧਦਾ ਹੈ ਤੇ ਬੱਚਿਆਂ ਦੇ ਮਨ 'ਚ ਕੁਝ ਕਰਨ ਦੀ ਇੱਛਾ ਪ੫ਗਟ ਹੁੰਦੀ ਹੈ। ਇਸ ਇੰਟਰਵਿਊ 'ਚ ਤੀਜੀ ਤੇ ਚੌਥੀ ਕਲਾਸ ਦੇ ਬੱਚਿਆਂ ਨੇ ਭਾਗ ਲਿਆ। ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਨੇ ਪੁੱਛੇ ਸਵਾਲਾਂ ਦੇ ਬਹੁਤ ਵਧੀਆ ਉੱਤਰ ਦਿੱਤੇ। ਉਨ੍ਹਾਂ ਕਿਹਾ ਕਿ ਅਜਿਹੇ ਮੁਕਾਬਲਿਆਂ 'ਚ ਭਾਗ ਲੈ ਕੇ ਬੱਚੇ ਨਿਰੰਤਰ ਅੱਗੇ ਵਧਦੇ ਰਹਿੰਦੇ ਹਨ।