- ਮਾਮਲਾ ਸਕੂਲ 'ਚੋਂ ਆਸਾਮੀ ਖਤਮ ਕਰਨ ਦਾ
- ਬੀਪੀਈਓ ਸ਼ੇਰਪੁਰ ਵੱਲੋਂ ਸਕੂਲ 'ਚ ਆਰਜੀ ਅਧਿਆਪਕ ਦੇ ਪ੫ਬੰਧ ਦਾ ਦਿੱਤਾ ਭਰੋਸਾ
ਫੋਟੋ- 9
ਕੈਪਸ਼ਨ: ਪਿੰਡ ਕਾਲਾਬੂਲਾ ਦੇ ਪ੫ਾਇਮਰੀ ਸਕੂਲ ਨੂੰ ਜਿੰਦਰਾ ਲਾਉਂਦੇ ਬੱਚਿਆਂ ਦੇ ਮਾਪੇ।
ਸੱਤਪਾਲ ਸਿੰਘ ਕਾਲਾਬੂਲਾ, ਸ਼ੇਰਪੁਰ : ਬਲਾਕ ਸ਼ੇਰਪੁਰ ਦੇ ਪਿੰਡ ਕਾਲਾਬੂਲਾ ਦੇ ਸਰਕਾਰੀ ਪ੫ਾਇਮਰੀ ਸਕੂਲ 'ਚ ਅਧਿਆਪਕ ਦੀ ਅਸਾਮੀ ਖ਼ਤਮ ਕਰਨ ਦੇ ਮਾਮਲੇ ਨੂੰ ਲੈ ਕੇ ਅੱਜ ਬੱਚਿਆਂ ਦੇ ਮਾਪਿਆਂ ਤੇ ਸਕੂਲ ਮੈਨੇਜਮੈਂਟ ਕਮੇਟੀ ਵੱਲੋਂ ਰੋਸ ਜਾਹਿਰ ਕਰਦਿਆਂ ਸਕੂਲ ਨੂੰ ਜਿੰਦਰਾ ਲਾਇਆ ਤੇ ਸਰਕਾਰ ਨੂੰ ਐਲਟੀਮੇਟਮ ਦਿੱਤਾ ਕਿ ਜੇਕਰ ਇਕ ਹਫਤੇ ਤਕ ਬਣਦੀ ਅਸਾਮੀ ਨਾ ਭਰੀ ਗਈ ਤਾਂ ਬੀਪੀਈਓ ਦਫ਼ਤਰ ਸ਼ੇਰਪੁਰ ਅੱਗੇ ਧਰਨਾ ਦਿੱਤਾ ਜਾਵੇਗਾ।
ਇਸ ਮੌਕੇ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਪ੫ੇਮ ਸਿੰਘ, ਸ਼੫ੋਮਣੀ ਕਮੇਟੀ ਮੈਂਬਰ ਸੁਰਜੀਤ ਸਿੰਘ ਕਾਲਾਬੂਲਾ, ਧਰਮਪਾਲ ਸਿੰਘ, ਗੁਰਪਾਲ ਸਿੰਘ, ਗੁਰਮੇਲ ਸਿੰਘ, ਜੀਤ ਸਿੰਘ, ਪ੫ਗਟ ਸਿੰਘ, ਦੁੱਲਾ ਸਿੰਘ, ਪੰਚਾਇਤ ਮੈਂਬਰ ਸਿੰਦਰ ਸਿੰਘ ਨੇ ਕਿਹਾ ਕਿ 14 ਜੁਲਾਈ 2015 ਤੋਂ ਇਕ ਟੀਚਰ ਦੀ ਸਕੂਲ 'ਚੋਂ ਬਦਲੀ ਹੋ ਗਈ ਸੀ, ਪ੫ੰਤੂ ਅੱਜ ਤਕ ਸਿੱਖਿਆ ਵਿਭਾਗ ਨੇ ਅਧਿਆਪਕ ਨਿਯੁਕਤ ਕਰਨ ਦੀ ਬਜਾਏ ਸਕੂਲ 'ਚੋਂ ਅਧਿਆਪਕ ਦੀ ਪੋਸਟ ਹੀ ਖਤਮ ਕਰ ਦਿੱਤੀ ਹੈ। ਜਦਕਿ ਕਿ 2015/16 'ਚ 76 ਬੱਚਿਆਂ ਦੀ ਗਿਣਤੀ ਸੀ ਤੇ ਅੱਜ 68 ਬੱਚੇ ਸਕੂਲ 'ਚ ਦਾਖਲ ਹਨ।
ਦੂਜੇ ਪਾਸੇ ਸਕੂਲ ਦੇ ਦੋ ਅਧਿਆਪਕਾਂ ਦਾ ਕਹਿਣਾ ਹੈ ਕਿ ਸਕੂਲ 'ਚ ਅਧਿਆਪਕ ਦੀ ਘਾਟ ਹੋਣ ਕਾਰਨ ਇਸ ਵਾਰ ਪ੫ਵੇਸ਼ ਦਾ ਰਿਜ਼ਲਟ ਵੀ ਬੇਹੱਦ ਨਿਰਾਸ਼ਾ ਜਨਕ ਆਇਆ ਹੈ। ਅਧਿਆਪਕ ਦੀ ਘਾਟ ਕਾਰਨ ਬੱਚਿਆਂ ਦੀ ਪੜ੍ਹਾਈ 'ਤੇ ਵੀ ਦਿਨੋਂ ਦਿਨ ਮਾੜਾ ਅਸਰ ਪੈ ਰਿਹਾ ਹੈ। ਸਕੂਲ ਮੈਨੇਜਮੈਂਟ ਕਮੇਟੀ ਤੇ ਬੱਚਿਆਂ ਦੇ ਮਾਪਿਆਂ ਨੇ ਸਿੱਖਿਆ ਵਿਭਾਗ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਇਕ ਹਫਤੇ ਦੇ ਅੰਦਰ ਅਧਿਆਪਕ ਨੂੰ ਸਕੂਲ 'ਚ ਮੁੜ ਨਿਯੁਕਤ ਨਾ ਕੀਤਾ ਤਾਂ ਸਕੂਲ ਬੰਦ ਕਰਕੇ ਬੀਪੀਈਓ. ਦਫ਼ਤਰ ਸ਼ੇਰਪੁਰ ਅੱਗੇ ਧਰਨਾ ਲਾਉਣ ਲਈ ਮਜਬੂਰ ਹੋਣਗੇ।
ਅਮਰ ਸਿੰਘ ਨੇ ਕਿਹਾ ਕਿ ਉਨ੍ਹਾਂ ਡੀਓ ਸੰਗਰੂਰ ਬਲਵਿੰਦਰ ਸਿੰਘ ਅੌਲਖ ਨਾਲ ਗੱਲ ਕਰ ਲਈ ਹੈ ਤੇ ਸਕੂਲ ਦੀਆਂ ਖਾਲੀ ਅਸਾਮੀਆਂ ਦੀ ਪਰਪੋਜ਼ਲ ਬਣਾ ਕੇ ਸਿੱਖਿਆ ਵਿਭਾਗ ਨੂੰ ਭੇਜੀ ਜਾਵੇਗੀ ਉਂਝ ਸਕੂਲ 'ਚ ਕੱਲ੍ਹ ਤੋਂ ਅਧਿਆਪਕ ਦਾ ਆਰਜੀ ਪ੫ਬੰਧ ਕਰ ਦਿੱਤਾ ਜਾਵੇਗਾ।