ਗੁਰਪ੍ਰੀਤ ਸਿੰਘ ਸੰਧੂ, ਕਪੂਰਥਲਾ : ਸਥਾਨਕ ਸਟੇਟ ਗੁਰਦੁਆਰਾ ਸਾਹਿਬ ਵਿਖੇ ਭਾਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜਸਬੀਰ ਸਿੰਘ ਲਿਟਾਂ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ। ਮੀਟਿੰਗ ਵਿਚ ਮੰਗ ਕੀਤੀ ਗਈ ਕਿ ਜੋ ਕਿਸਾਨਾਂ ਨੇ ਮੱਕੀ , ਖਰਬੂਜਾ ਜਾਂ ਹੋਰ ਸਬਜ਼ੀਆਂ ਲਾਈਆਂ ਹੋਈਆਂ ਹਨ ਉਨ੍ਹਾਂ ਲਈ ਦਿਨ ਸਮੇਂ 12 ਘੰਟੇ ਨਿਰਵਿਘਨ ਬਿਜਲੀ ਸਪਲਾਈ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਫਿਲਹਾਲ ਵੱਧ ਤੋਂ ਵੱਧ 4 ਘੰਟੇ ਬਿਜਲੀ ਮਿਲ ਰਹੀ ਹੈ, ਜਿਸ ਕਾਰਨ ਫਸਲਾਂ ਨੂੰ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ 10 ਜੂਨ ਤੋਂ ਝੋਨੇ ਦੀ ਬਿਜਾਈ ਸ਼ੁਰੂ ਕਰਵਾਈ ਜਾਵੇ ਤੇ ਕਿਸਾਨਾਂ ਨੂੰ ਨਿਰਵਿਘਨ 12 ਘੰਟੇ ਦਿਨ ਵੇਲੇ ਬਿਜਲੀ ਦਿੱਤੀ ਜਾਵੇ। ਕਣਕ ਦਾ ਭੁਗਤਾਨ ਕਿਸਾਨਾਂ ਨੂੰ ਹਾਲੇ 50 ਫ਼ੀਸਦੀ ਹੀ ਮਿਲਿਆ ਹੈ ਜਦਕਿ ਉਨ੍ਹਾਂ ਸਿਰ ਵੱਡੀਆਂ ਦੇਣਦਾਰੀਆਂ ਖੜ੍ਹੀਆਂ ਹਨ। ਇਸ ਤੋਂ ਇਲਾਵਾ ਕਿਸਾਨਾਂ ਨੂੰ ਮਹਿੰਗਾਈ ਦੇ ਹਿਸਾਬ ਨਾਲ ਝੋਨੇ ਦਾ ਰੇਟ 3000 ਰੁਪਏ, ਮੱਕੀ ਦਾ 2000 ਰੁਪਏ ਅਤੇ ਗੰਨੇ ਦਾ 500 ਰੁਪਏ ਕੁਇੰਟਲ ਪ੍ਰਦਾਨ ਕਰਨ ਦੀ ਮੰਗ ਕੀਤੀ ਗਈ।
ਇਸ ਮੌਕੇ ਪੰਜਾਬ, ਹਰਿਆਣਾ ਤੇ ਹਿਮਾਚਲ ਵਿਚ ਬੰਦ ਕੀਤੇ ਗਏ ਚੈਨਲ ਜ਼ੀ ਪੰਜਾਬੀ ਨੂੰ ਮੁੜ ਤੋਂ ਚਾਲੂ ਕਰਨ ਦੀ ਮੰਗ ਵੀ ਕੀਤੀ ਗਈ।
ਇਸ ਮੌਕੇ ਦਲਬੀਰ ਸਿੰਘ ਸੀਨੀਅਰ ਮੀਤ ਪ੍ਰਧਾਨ ਕਪੂਰਥਲਾ, ਤਰਲੋਕ ਸਿੰਘ ਨਵਾਂ ਪਿੰਡ , ਕਰਮ ਸਿੰਘ ਿਢੱਲਵਾਂ, ਬਲਵਿੰਦਰ ਸਿੰਘ ਦੇਵਲਾਵਾਲ, ਗੁਰਭੇਜ ਸਿੰਘ ਭਵਾਨੀਪੁਰ, ਇੰਦਰਜੀਤ ਸਿੰਘ ਦੇਵਲਾਵਾਲ, ਬਲਰਾਜ ਕੁਮਾਰ ਦੇਵਲਾਵਾਲ, ਬਲਦੇਵ ਸਿੰਘ ਦੇਵਲਾਵਾਲ, ਕੁਲਦੀਪ ਸਿੰਘ ਨਵਾਂ ਪਿੰਡ, ਮਲਕੀਤ ਸਿੰਘ ਦੇਵਲਾਵਾਲ, ਪਿਆਰਾ ਸਿੰਘ ਦੇਵਲਾ ਵਾਲ, ਜੋਗਿੰਦਰ ਸਿੰਘ ਦਾਵਲਾਵਾਲ, ਬਲਜਿੰਦਰ ਸਿੰਘ ਨਵਾਂ ਪਿੰਡ ਆਦਿ ਵੀ ਮੌਜੂਦ ਸਨ।