- ਡਾ. ਰਾਜ ਕੁਮਾਰ ਸ਼ਰਮਾ ਦੀ ਪ੫ਧਾਨਗੀ 'ਚ ਹੋਈ ਸ਼ੁਰੂਆਤ
ਸਟਾਫ ਰਿਪੋਰਟਰ, ਪਟਿਆਲਾ
ਭਾਰਤ ਵਿਚ ਯੂਨੀਵਰਸਿਟੀ ਖੇਡ ਢਾਂਚੇ ਨੂੰ ਨਵੀਂ ਰੰਗਤ ਦੇਣ ਲਈ ਅਮਰੀਕਾ ਅਧਾਰਤ ਇਕ ਸੰਸਥਾ ਇਲੀਟ ਯੂਨੀਵਰਸਿਟੀ ਸਪੋਰਟਸ ਅਲਾਇੰਸ ਆਫ ਇੰਡੀਆ“ਦੇ ਬੈਨਰ ਹੇਠ ਸਥਾਪਤ ਕੀਤੀ ਗਈ ਹੈ। ਜੋ ਭਾਰਤ ਵਿਚ ਐਸੋਸੀਏਸ਼ਨ ਆਫ ਇੰਡੀਅਨ ਯੂਨੀਵਰਸਿਟੀਜ਼ ਨਾਲ ਮਿਲ ਕੇ ਖੇਡਾਂ ਦੇ ਖੇਤਰ 'ਚ ਮਿਆਰੀ ਕੰਮ ਕਰੇਗੀ। ਇਹ ਜਾਣਕਾਰੀ ਅੱਜ ਇੱਥੇ ਪੰਜਾਬੀ ਯੂਨੀਵਰਸਿਟੀ ਵਿਖੇ ਸੰਸਥਾ ਦੇ ਪ੫ਧਾਨ ਤੇ ਪੰਜਾਬੀ ਯੂਨੀਵਰਸਿਟੀ ਦੇ ਖੇਡ ਨਿਰਦੇਸ਼ਕ ਡਾ. ਰਾਜ ਕੁਮਾਰ ਸ਼ਰਮਾ ਨੇ ਉੱਤਰੀ ਭਾਰਤ ਦੀਆਂ ਯੂਨੀਵਰਸਿਟੀਆਂ ਦੇ ਖੇਡ ਨਿਰਦੇਸ਼ਕਾਂ ਦੀ ਮੀਟਿੰਗ ਵਿਚ ਦਿੱਤੀ। ਇਸ ਮੌਕੇ ਅਮਰੀਕਾ ਵਿਚ ਖੇਡ ਕਾਰੋਬਾਰ ਨਾਲ ਜੁੜੇ ਅਤੇ ਉਕਤ ਸੰਸਥਾ ਦੇ ਭਾਈਵਾਲ ਓਲੰਪੀਅਨ ਮਹਿੰਦਰ ਸਿੰਘ ਗਿੱਲ ਅਰਜੁਨਾ ਐਵਾਰਡੀ ਵਿਸ਼ੇਸ਼ ਤੌਰ 'ਤੇ ਇਸ ਮੀਟਿੰਗ ਵਿਚ ਪੁੱਜੇ। ਇਸ ਮੀਟਿੰਗ ਵਿਚ ਖੇਡਾਂ ਦੇ ਖੇਤਰ ਵਿਚ ਮੋਹਰੀ ਸਥਾਨ ਰੱਖਣ ਵਾਲੀਆਂ ਉੱਤਰੀ ਭਾਰਤ ਦੀਆਂ ਵੱਖ-ਵੱਖ ਯੂਨੀਵਰਸਿਟੀਆਂ ਦੇ ਨਿਰਦੇਸ਼ਕਾਂ ਨੇ ਹਿੱਸਾ ਲਿਆ। ਡਾ. ਸ਼ਰਮਾ ਨੇ ਦੱਸਿਆ ਕਿ ਇਸ ਸੰਸਥਾ ਦਾ ਮਨੋਰਥ ਅਮਰੀਕਾ ਦੇ ਖੇਡ ਢਾਂਚੇ ਦੀ ਤਰਜ਼ 'ਤੇ ਭਾਰਤ ਵਿਚ ਯੂਨੀਵਰਸਿਟੀ ਖੇਡ ਸੰਚਾਲਨ 'ਚ ਇਨਕਲਾਬੀ ਤਬਦੀਲੀ ਲਿਆਉਣਾ ਹੈ। ਜਿਸ ਲਈ ਦੇਸ਼ ਭਰ ਵਿਚ ਖੇਡਾਂ ਦੀ ਬਿਹਤਰੀ ਲਈ ਸਰਗਰਮ ਯੂਨੀਵਰਸਿਟੀਆਂ ਨੂੰ ਮਿਆਰੀ ਖੇਡ ਢਾਂਚਾ ਤੇ ਸਹੂਲਤਾਂ ਉਪਲੱਬਧ ਕੀਤੀਆਂ ਜਾਣਗੀਆਂ। ਮਹਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਅਮਰੀਕਾ ਵਿਚ ਬਾਸਕਿਟਬਾਲ, ਫੁੱਟਬਾਲ ਤੇ ਈ.ਸਪੋਰਟਸ ਨੂੰ ਮਿਲਣ ਵਾਲੀ ਸਪਾਂਸਰਸ਼ਿਪ ਜ਼ਰੀਏ ਇਸ ਮੁਲਕ ਦੀ ਯੂਨੀਵਰਸਿਟੀ ਸਪੋਰਟਸ ਸ਼ਾਨ ਨਾਲ ਚੱਲ ਰਹੀ ਹੈ। ਇਸੇ ਤਰਜ਼ 'ਤੇ ਹੀ ਉਨ੍ਹਾਂ ਦਾ ਟੀਚਾ ਭਾਰਤ ਵਿਚ ਯੂਨੀਵਰਸਿਟੀ ਸਪੋਰਟਸ ਨੂੰ ਉੱਪਰ ਚੁੱਕਣਾ ਹੈ ਅਤੇ ਯੂਨੀਵਰਸਿਟੀਆਂ ਨੂੰ ਵਿਸ਼ਵ ਪੱਧਰ 'ਤੇ ਪ੫ਾਪਤੀਆਂ ਕਰਨ ਲਈ ਭਾਰਤੀ ਖੇਡ ਢਾਂਚੇ ਦੀ ਰੀੜ ਦੀ ਹੱਡੀ ਬਨਾਉਣਾ ਹੈ। ਇਸ ਮੌਕੇ ਦਰਸ਼ਪ੫ੀਤ ਨੇ ਸੰਸਥਾ ਦੇ ਪ੫ੋਗਰਾਮ ਅਤੇ ਯੋਜਨਾਵਾਂ ਦੀ ਡਿਜੀਟਲ ਪੇਸ਼ਕਾਰੀ ਕੀਤੀ। ਇਸ ਮੌਕੇ ਤੇ ਡਾ. ਗੁਰਦੀਪ ਕੌਰ, ਮਹਿੰਦਰਪਾਲ ਕੌਰ, ਡਾ. ਦਲਬੀਰ ਸਿੰਘ, ਅਰਜੁਨਾ ਐਵਾਰਡੀ ਡਾ. ਦਲੇਲ ਸਿੰਘ, ਡਾ. ਵੀਰ ਜੀ ਕੌਲ, ਡਾ. ਸਰਕਾਰ ਤਲਵਾੜ ਅਤੇ ਹੋਰ ਸ਼ਖਸ਼ੀਅਤਾਂ ਮੌਜੂਦ ਸਨ।
ਫੋਟੋ : 13ਪੀਟੀਐਲ : 44ਪੀ
ਮੀਟਿੰਗ 'ਚ ਹਿੱਸਾ ਲੈਣ ਪੁੱਜੇ ਮਹਿੰਦਰ ਸਿੰਘ ਗਿੱਲ, ਡਾ. ਰਾਜ ਕੁਮਾਰ ਸ਼ਰਮਾ ਤੇ ਹੋਰ ਸਖਸ਼ੀਅਤਾਂ।