ਜਲੰਧਰ, (ਸੰਜੇ ਸ਼ਰਮਾ) : ਗੜ੍ਹਾ ਵਿਖੇ ਸੇਠ ਰਾਮ ਚੰਦ ਮੈਮੋਰੀਅਲ ਸਕੂਲ 'ਚ ਸ਼ਨਿਚਰਵਾਰ ਕੁਕਿੰਗ ਮੁਕਾਬਲਾ ਕਰਵਾਇਆ ਗਿਆ, ਜਿਸ 'ਚ ਵੱਖ-ਵੱਖ ਹਾਊਸ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਇਸ ਮੁਕਾਬਲੇ 'ਚ ਪਹਿਲੀ ਤੋਂ ਪੰਜਵੀਂ ਤਕ ਦੇ ਵਿਦਿਆਰਥੀਆਂ ਨੇ ਸੈਂਡਵਿਚ ਬਣਾਏ ਤੇ ਛੇਵੀਂ ਤੋਂ 10ਵੀਂ ਦੇ ਵਿਦਿਆਰਥੀਆਂ ਨੇ ਸਲਾਦ ਬਣਾਇਆ। ਇਸ ਦੌਰਾਨ ਕਈ ਤਰ੍ਹਾਂ ਦੇ ਸੈਂਡਵਿਚ ਤੇ ਸਲਾਦ ਤਿਆਰ ਕੀਤੇ ਗਏ। ਮੁਕਾਬਲੇ 'ਚ ਜੇਤੂ ਵਿਦਿਆਰਥੀਆਂ ਨੂੰ ਇਨਾਮ ਦਿੱਤੇ ਗਏ। ਇਸ ਮੌਕੇ ਪਿ੍ਰੰਸੀਪਲ ਰੇਣੂ ਨਰੂਲਾ ਨੇ ਵਿਦਿਆਰਥੀਆਂ ਨੂੰ ਸਬਜ਼ੀਆਂ ਦੀ ਅਹਿਮੀਅਤ ਦੱਸੀ। ਇਸ ਦੇ ਨਾਲ ਹੀ ਉਨ੍ਹਾਂ ਜਾਣਕਾਰੀ ਦਿੱਤੀ ਕਿ ਇਸ ਸਮੇਂ ਦੇਸ਼ 'ਚ ਪਾਣੀ ਦੀ ਕਿੱਲਤ ਬਹੁਤ ਜ਼ਿਆਦਾ ਹੈ। ਇਸ ਦਾ ਸਹੀ ਇਸਤੇਮਾਲ ਕਰਨਾ ਚਾਹੀਦਾ ਹੈ ਤੇ ਆਂਢ-ਗੁਆਂਢ ਨੂੰ ਇਸ ਬਾਰੇ ਜਾਗਰੂਕ ਕਰਨਾ ਚਾਹੀਦਾ ਹੈ। ਇਸ ਮੌਕੇ 'ਤੇ ਸ਼ਿਵ ਦਿਆਲ ਚੁੱਘ ਦੇ ਭੈਣ ਵਾਈਸ ਪਿ੍ਰੰਸੀਪਲ ਵੀ ਮੌਜੂਦ ਸਨ।
↧