ਹੁਸੈਨਪੁਰ (ਪੱਤਰ ਪ੍ਰੇਰਕ) : ਮਹਾਨ ਸ਼ਹੀਦ ਬਾਬਾ ਬੀਰ ਸਿੰਘ ਨੌਰੰਗਾਬਾਦੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਾਲਾਨਾ ਜੋੜ ਮੇਲਾ ਸਮੂਹ ਨਗਰ ਨਿਵਾਸੀ, ਗੁਰਦੁਆਰਾ ਪ੍ਰਬੰਧਕ ਕਮੇਟੀ ਬੂਲਪੁਰ, ਸਮੂਹ ਗ੍ਰਾਮ ਪੰਚਾਇਤ ਬੂਲਪੁਰ ਤੇ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਗੁਰਦੁਆਰਾ ਦਮਦਮਾ ਸਾਹਿਬ ਬੂਲਪੁਰ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਸੰਤ ਗੁਰਚਰਨ ਸਿੰਘ ਜੀ ਕਾਰ ਸੇਵਾ ਵਾਲਿਆਂ ਦੀ ਅਗਵਾਈ ਹੇਠ ਸ਼ਰਧਾ ਭਾਵਨਾ ਤੇ ਸਤਿਕਾਰ ਨਾਲ ਮਨਾਇਆ ਗਿਆ।
ਇਸ ਦੌਰਾਨ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਉਣ ਉਪਰੰਤ ਧਾਰਮਿਕ ਦੀਵਾਨ ਸਜਾਏ ਗਏ, ਜਿਸ 'ਚ ਪੰਥ ਪ੍ਰਸਿੱਧ ਬੀਬੀ ਸਰਬਜੀਤ ਕੌਰ ਖ਼ਾਲਸਾ ਦੇ ਢਾਡੀ ਜੱਥੇ, ਪ੍ਰਸਿੱਧ ਕਵੀਸ਼ਰ ਭਾਈ ਅਵਤਾਰ ਸਿੰਘ ਦੂਲੋਵਾਲ, ਸੁਖਵਿੰਦਰ ਸਿੰਘ ਮੋਮੀ ਦੇ ਕਵੀਸ਼ਰੀ ਜੱਥੇ ਤੇ ਪ੍ਰਸਿੱਧ ਭਾਈ ਲਖਵਿੰਦਰ ਸਿੰਘ ਲਹਿਰੀ ਦੇ ਜੱਥੇ ਨੇ ਸੰਗਤਾਂ ਨੂੰ ਬਾਬਾ ਬੀਰ ਸਿੰਘ ਦੀ ਲਾਸਾਨੀ ਕੁਰਬਾਨੀ ਤੇ ਉਨ੍ਹਾਂ ਦੇ ਜੀਵਨ ਸਬੰਧੀ ਗੁਰੂ ਜਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਇਸ ਦੌਰਾਨ ਰਾਤ ਦੇ ਦੀਵਾਨਾਂ 'ਚ ਵਿਸ਼ੇਸ਼ ਤੌਰ 'ਤੇ ਜਥੇਦਾਰ ਜਰਨੈਲ ਸਿੰਘ ਡੋਗਰਾਂਵਾਲਾ ਮੈਂਬਰ ਸ਼ਰੋਮਣੀ ਕਮੇਟੀ ਨੇ ਸ਼ਿਰਕਤ ਕੀਤੀ, ਜਦਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪਰਧਾਨ ਪੂਰਨ ਸਿੰਘ ਥਿੰਦ, ਕਰਨੈਲ ਸਿੰਘ, ਸਵਰਨ ਸਿੰਘ, ਸਾਧੂ ਸਿੰਘ ਧੰਜੂ, ਗੁਰਮੱਖ ਸਿੰਘ, ਬਲਵਿੰਦਰ ਸਿੰਘ ਬਿੱਟੂ, ਲਖਵਿੰਦਰ ਸਿੰਘ ਮਰੋਕ, ਸਰਪੰਚ ਬਲਦੇਵ ਸਿੰਘ ਚੰਦੀ ਆਦਿ ਨੇ ਸਮਾਗਮ ਨੂੰ ਸਫ਼ਲ ਬਣਾਉਣ ਲਈ ਯੋਗਦਾਨ ਪਾਉਣ ਵਾਲੀਆਂ ਸ਼ਖ਼ਸੀਅਤਾਂ ਨੂੰ ਸਿਰੋਪਾਓ ਦੇ ਕੇ ਸਨਮਾਨਤ ਕੀਤਾ। ਇਸ ਮੌਕੇ ਠੰਢੇ ਮਿੱਠੇ ਜਲ ਦੀ ਛਬੀਲ ਤੋਂ ਇਲਾਵਾ ਗੰਨੇ ਦੇ ਰਸ ਤੇ ਚਾਹ ਪਕੌੜਿਆਂ ਦੇ ਲੰਗਰ ਲਗਾਏ ਗਏ।
ਇਸ ਦੌਰਾਨ ਗੁਰੂ ਕੇ ਲੰਗਰ ਵੀ ਅਤੁੱਟ ਵਰਤਾਏ ਗਏ। ਮੰਚ ਸੰਚਾਲਨ ਸਰਵਣ ਸਿੰਘ ੰਚੰਦੀ ਨੇ ਬਾਖੂਬੀ ਨਿਭਾਇਆ। ਇਸ ਮੌਕੇ ਕਰਨੈਲ ਸਿੰਘ, ਪੂਰਨ ਸਿੰਘ, ਗੁਰਮੱਖ ਸਿੰਘ, ਬਲਵਿੰਦਰ ਸਿੰਘ ਬਿੱਟੂ, ਲਖਵਿੰਦਰ ਸਿੰਘ ਸੋਨੂੰ, ਸਾਧੂ ਸਿੰਘ ਧੰਜੂ, ਠੇਕੇਦਾਰ ਹਰਮਿੰਦਰਜੀਤ ਸਿੰਘ, ਸੁਰਿੰਦਰ ਸਿੰਘ ਚੰਦੀ, ਸਰਵਣ ਸਿੰਘ ਚੰਦੀ, ਸੁਖਵਿੰਦਰ ਸਿੰਘ ਮਰੋਕ, ਸਰਬਜੀਤ ਸਿੰਘ, ਤਜਿੰਦਰਪਾਲ ਸਿੰਘ ਮਿੰਟਾ, ਹਰਜਿੰਦਰ ਸਿੰਘ, ਕਰਮਬੀਰ ਸਿੰਧ ਧੰਜੂ, ਸੂਬੇਦਾਰ ਗੁਰਮੇਲ ਸਿੰਘ, ਨੰਬਰਦਾਰ ਕੇਵਲ ਸਿੰਘ, ਮਨਦੀਪ ਸਿੰਘ ਮਿੰਟੂ, ਲਖਵਿੰਦਰ ਸਿੰਘ ਨੰਦੜਾ, ਬਲਵੰਦਰ ਸਿੰਖ ਕੌੜਾ, ਚਰਨ ਸਿੰਘ ਬੰਬੇ ਵਾਲੇ, ਸਾਧੂ ਸਿੰਘ ਬੂਲਪੁਰ, ਮਲਕੀਤ ਸਿੰਘ ਆੜ੍ਹਤੀਆ, ਜਗੀਰ ਸਿਘ ਕੌੜਾ, ਗੁਰਪ੍ਰੀਤ ਸਿੰਘ ਜੋਸਨ, ਤੇਜਵਿੰਦਰ ਸਿੰਘ, ਹਰਪ੍ਰੀਤ ਸਿੰਘ ਹੈਪੀ, ਕੇਵਲ ਸਿੰਘ ਜੋਸਨ, ਜਸਵੰਤ ਸਿੰਘ ਫ਼ੌਜੀ, ਕੈਪਟਨ ਅਜੀਤ ਸਿੰਘ, ਸਾਧੂ ਸਿੰਘ ਧੰਜੂ, ਨਿਰੰਜਨ ਸਿੰਘ, ਹਰਗੋਬਿੰਦ ਸਿੰਘ, ਸੁਖਦੀਪ ਸਿੰਘ ਰਿੰਕੂ, ਸੁਖਦੇਵ ਸਿੰਘ ਬੂਲਪੁਰ, ਬਚਨ ਸਿੰਘ, ਪਰਮਿੰਦਰ ਸਿੰਘ, ਦੇਵ ਸਿੰਘ, ਹਰਪ੍ਰੀਤ ਪਾਲ ਸਿੰਘ, ਪਰਵੇਜ ਖਾਨ, ਸੰਤੇਖ ਸਿੰਘ ਟੁਰਨਾ, ਸੋਹਣ ਸਿੰਘ ਧੰਜੂ ਆਦਿ ਵੀ ਹਾਜ਼ਰ ਸਨ।