ਲੋਕਾਂ ਨੂੰ ਰਾਹਤ
ਸੋਮਵਾਰ ਨੂੰ ਇੰਜੀਨੀਅਰਾਂ ਨੇ 'ਐਰਰ' ਫੜਿਆ, ਤੁਰਿਆ ਕੰਮ
16ਸਿਟੀ ਪੀ-527 : ਸੁਵਿਧਾ ਸੈਂਟਰ ਦੇ ਐੱਸਸੀ, ਬੀਸੀ ਤੇ ਮੈਰਿਜ ਸਰਟੀਫਿਕੇਟ ਕਾਊਂਟਰਾਂ 'ਤੇ ਲੱਗੀ ਭੀੜ ਤੇ ਨਿਗਰਾਨੀ ਕਰਦੀ ਪੁਲਸ।
16ਸਿਟੀ ਪੀ-528 : ਜੀਏਟੂ ਡੀਸੀ ਸ਼ਿਖਾ ਭਗਤ ਨੂੰ ਸਮੱਸਿਆ ਸਬੰਧੀ ਜਾਣਕਾਰੀ ਦਿੰਦੇ ਵਿਦਿਆਰਥੀ।
ਲਖਬੀਰ, ਜਲੰਧਰ : ਚਾਹੇ ਕਈ ਦਿਨਾਂ ਤੋਂ ਮੁਸ਼ਕਲਾਂ ਨਾਲ ਜੂਝ ਰਹੇ ਸੁਵਿਧਾ ਸੈਂਟਰ ਦੇ ਮੈਰਿਜ ਤੇ ਐੱਸਸੀ, ਬੀਸੀ ਕਾਊਂਟਰਾਂ 'ਤੇ ਲੋਕਾਂ ਨੂੰ ਥੋੜ੍ਹੀ ਜਿਹੀ ਰਾਹਤ ਮਹਿਸੂਸ ਹੋਈ, ਪਰ ਦੂਜੇ ਪਾਸੇ ਇਸ ਤੋਂ ਪਹਿਲਾਂ ਲੋਕ ਆਪਸ 'ਚ ਉਲਝਦੇ ਦੇਖੇ ਗਏ। ਜਿਸ ਕਾਰਨ ਪ੍ਰਸ਼ਾਸਨ ਨੂੰ ਮੌਕੇ 'ਤੇ ਪੁਲਸ ਤਾਇਨਾਤ ਕਰਨੀ ਪਈ। ਕੰਮ ਨਾਲ ਹੋਣ ਕਾਰਨ ਭੜਕੇ ਲੋਕ ਸਕਿਓਰਿਟੀ ਗਾਰਡ ਨਾਲ ਉਲਝ ਪਏ, ਜਿਸ ਬਾਅਦ ਮਾਹੌਲ ਗਰਮ ਹੋ ਗਿਆ।
ਦੂਜੇ ਪਾਸੇ ਜਿਸ 'ਐਰਰ' ਨਾਲ ਲੰਮੇ ਸਮੇਂ ਤੋਂ ਈ-ਡਿਸਟਿ੫ਕ ਤੇ ਸੁਵਿਧਾ ਸੈਂਟਰ ਦੇ ਇੰਜੀਨੀਅਰ ਜੂਝ ਰਹੇ ਸਨ, ਨੂੰ ਕਾਬੂ ਕਰਨ 'ਚ ਸਫਲਤਾ ਪ੍ਰਾਪਤ ਕੀਤੀ ਜਿਸ ਕਾਰਨ ਕਾਊਂਟਰਾਂ ਦਾ ਕੁਝ ਕੰਮ ਚੱਲ ਸਕਿਆ। ਈ-ਡਿਸਟਿ੫ਕ ਦੇ ਆਨੰਦ ਮੋਹਨ ਨੇ ਦੱਸਿਆ ਕਿ ਲੋਕਾਂ ਨੂੰ ਹੌਸਲਾ ਰੱਖਣ ਦੀ ਲੋੜ ਹੈ ਕਿਉਂਕਿ ਨਵੀਂ ਤਕਨੀਕ ਨਾਲ ਕੰਮ ਦੌਰਾਨ ਕੁਝ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ 'ਤੇ ਕੁਝ ਹਦ ਤਕ ਕਾਬੂ ਪਾ ਲਿਆ ਗਿਆ ਹੈ। ਆਉਣ ਵਾਲੇ ਸਮੇਂ ਦੌਰਾਨ ਲੋਕਾਂ ਦਾ ਕੰਮ ਆਮ ਵਾਂਗ ਹੋਣਾ ਸ਼ੁਰੂ ਹੋ ਜਾਵੇਗਾ। ਸੋਮਵਾਰ ਨੂੰ 12 ਮੈਰਿਜ ਸਰਟੀਫਿਕੇਟ ਤੇ 30 ਐੱਸਸੀਬੀਸੀ ਸਰਟੀਫਿਕੇਟ ਬਣੇ।
---
ਵਿਦਿਆਰਥੀਆਂ ਨੇ ਜੇਈ ਟੂ ਡੀਸੀ ਨੂੰ ਕੀਤੀ ਫਰਿਆਦ
ਐੱਸਸੀ, ਬੀਸੀ ਤੇ ਰੈਜ਼ੀਡੈਂਸ ਸਰਟੀਫਿਕੇਟ ਬਣਾਉਣ ਆਏ ਕੁਝ ਵਿਦਿਆਰਥੀਆਂ ਨੇ ਜੇਈ ਟੂ ਡੀਸੀ ਸ਼ਿਖਾ ਭਗਤ ਨਾਲ ਮੁਲਾਕਾਤ ਕਰਕੇ ਕੰਮ ਜਲਦ ਕਰਾਉਣ ਦੀ ਫਰਿਆਦ ਕੀਤੀ। ਵਿਦਿਆਰਥੀਆਂ ਨੇ ਦੱਸਿਆ ਕਿ ਸਿੱਖਿਆ ਅਦਾਰਿਆਂ ਨੇ ਅੱਜ ਦੇ ਦਿਨ ਤਕ ਸਰਟੀਫਿਕੇਟ ਜਮ੍ਹਾ ਕਰਵਾਉਣ ਲਈ ਕਿਹਾ ਹੈ। ਉਹ ਲਗਾਤਾਰ ਕੰਮ ਵਾਲੇ ਤਿੰਨ ਦਿਨਾਂ ਤੋਂ ਖਾਲੀ ਵਾਪਸ ਜਾ ਰਹੇ ਹਨ। ਸ਼ਿਖਾ ਭਗਤ ਨੇ ਸੁਵਿਧਾ ਇੰਚਾਰਜ ਰਾਜਵੀਰ ਨੂੰ ਮੌਕੇ 'ਤੇ ਬੁਲਾ ਕੇ ਵਿਦਿਆਰਥੀਆਂ ਦਾ ਕੰਮ ਪਹਿਲ ਦੇ ਆਧਾਰ 'ਤੇ ਕਰਨ ਦੇ ਨਿਰਦੇਸ਼ ਦਿੱਤੇ।