ਮਾਸਕੋ (ਏਜੰਸੀ): ਰੂਸ ਦੇ ਪ੍ਰਧਾਨ ਮੰਤਰੀ ਦੀਮਿਤਰੀ ਮੇਦਵੇਦੇਵ ਕੁਰੀਲ ਦੀਪ ਸਮੂਹ ਪੱੁਜੇ ਜਦਕਿ ਉੱਤਰੀ ਪੱਛਮੀ ਪ੍ਰਸ਼ਾਂਤ ਦੀਪ ਸਮੂਹ 'ਤੇ ਦਾਅਵਾ ਕਰ ਰਹੇ ਜਾਪਾਨ ਨੇ ਇਸ 'ਤੇ ਤਿੱਖੀ ਪ੍ਰਤੀਕਿਰਿਆ ਜ਼ਾਹਿਰ ਕੀਤੀ ਹੈ। ਰੂਸੀ ਮੀਡੀਆ ਰਿਪੋਰਟ 'ਚ ਕਿਹਾ ਗਿਆ ਹੈ ਕਿ ਮੇਦਵੇਦੇਵ ਈਤੂਰੂਪ ਪੱੁਜੇ ਜੋ ਕਿ ਰੂਸ ਦੇ ਪੂਰਬੀ ਤੱਟ 'ਤੇ ਪੈਣ ਵਾਲੇ ਚਾਰ ਦੀਪਾਂ 'ਚੋਂ ਇਕ ਹੈ। ਇਹ ਉੱਤਰੀ ਜਾਪਾਨ ਦੇ ਕੋਲ ਪੈਂਦਾ ਹੈ। ਮੀਡੀਆ ਰਿਪੋਰਟਾਂ 'ਚ ਮੇਦਵੇਦੇਵੇ ਦੇ ਹਵਾਲੇ ਤੋਂ ਕਿਹਾ ਗਿਆ ਹੈ ਇਥੇ ਸਭ ਕੁਝ ਪੂਰੀ ਤਰ੍ਹਾਂ ਨਾਲ ਆਧੁਨਿਕ ਹੈ। ਰੂਸੀ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਕ ਕੁਰੀਲ ਦੀਪ ਸਮੂਹ ਲਈ ਸਾਡੇ ਵਿਕਾਸ ਪ੍ਰੋਗਰਾਮਾਂ ਦਾ ਨਤੀਜਾ ਹੈ। ਜਾਪਾਨੀ ਵਿਦੇਸ਼ ਮੰਤਰਾਲੇ 'ਚ ਯੂਰਪੀ ਵਿਭਾਗ ਦੇ ਮੱੁਖੀ ਹਜੀਮੇ ਹਯਾਸ਼ੀ ਨੇ ਦੀਪ ਸਮੂਹ ਦੀ ਮੇਦਵੇਦੇਵ ਦੀ ਯਾਤਰਾ 'ਤੇ ਟੋਕੀਓ 'ਚ ਰੂਸ ਦੇ ਰਾਜਦੂਤ ਨੂੰ ਫੋਨ ਕੀਤਾ। ਇਸ ਦੀਪ ਸਮੂਹ ਨੂੰ ਜਾਪਾਨ ਉੱਤਰੀ ਖੇਤਰ ਕਹਿੰਦੇ ਹਨ। ਵਿਦੇਸ਼ ਮੰਤਰਾਲੇ ਦੇ ਇਕ ਅਧਿਕਾਰੀ ਨੇ ਹਯਾਸ਼ੀ ਦੇ ਹਵਾਲੇ ਤੋਂ ਕਿਹਾ ਹੈ ਕਿ ਇਹ ਯਾਤਰਾ ਉੱਤਰੀ ਖੇਤਰ 'ਤੇ ਜਾਪਾਨ ਦੇ ਰੁਖ ਦੇ ਉਲਟ ਹੈ ਅਤੇ ਜਾਪਾਨੀ ਲੋਕਾਂ ਦੀਆਂ ਭਾਵਨਾਵਾਂ ਨੂੰ ਉਜਾਗਰ ਕਰਦੀ ਹੈ। ਦੂਜੇ ਵਿਸ਼ਵ ਯੱੁਧ 'ਚ ਜਾਪਾਨ ਦੇ ਸਮਰਪਣ ਤੁਰੰਤ ਬਾਅਦ ਸੋਵੀਅਤ ਫ਼ੌਜੀਆਂ ਨੇ ਇਸ ਦੀਪ ਸਮੂਹ 'ਤੇ ਕਬਜ਼ਾ ਕਰ ਲਿਆ ਸੀ।
↧