ਸਿਟੀ-ਪੀ10) ਗਊਸ਼ਾਲਾ 'ਚ ਚਾਰਾ ਖਾਂਦੀਆਂ ਗਊਆਂ। ਹਰੀਸ਼ ਸ਼ਰਮਾ
ਸਿਟੀ-ਪੀ10ਏ) ਚੇਅਰਮੈਨ ਕੀਮਤੀ ਭਗਤ।
ਬਕਸਾ-1-----
ਟਾਂਡਾ ਰੋਡ ਤੇ ਬੁਲੰਦਪੁਰ 'ਚ ਪਸ਼ੂਆਂ ਦੇ ਅੰਕੜੇ
ਗਾਵਾਂ : 359+188=547
ਸਾਨ੍ਹ : 58+195=253
ਵੱਛੇ : 140+118=258
ਵੱਛੀਆਂ : 116+69=185
ਕੁੱਲ ਪਸ਼ੂ : 1243
ਬਕਸਾ-2------
ਪਿਛਲੇ ਮਹੀਨੇ ਦਾ ਦਾਨ 65415
ਬਕਸਾ-3------
ਰੋਜ਼ਾਨਾ ਮਿਲਦਾ ਹੈ ਦੁੱਧ : 579 ਲਿਟਰ
ਟਾਂਡਾ ਰੋਡ 'ਚ ਦੁੱਧ ਦੇਣ ਵਾਲੀਆਂ ਗਊਆਂ 107
ਸਵੇਰੇ ਦੁੱਧ 175 ਲਿਟਰ ਤੇ ਸ਼ਾਮ ਨੂੰ 124 ਲਿਟਰ
ਬੁਲੰਦਪੁਰ 'ਚ ਦੁੱਧ ਦੇਣ ਵਾਲੀਆਂ ਗਊਆਂ 46
ਦੁੱਧ ਸਵੇਰੇ 160 ਲਿਟਰ ਤੇ ਸ਼ਾਮ ਨੂੰ 120 ਲਿਟਰ
ਦੁੱਧ ਤੋਂ ਰੋਜ਼ਾਨਾ ਕਮਾਈ 579×34=19686
ਬਕਸਾ-4-----
ਗੋਹੇ ਤੋਂ ਕਮਾਈ ਕਰੀਬ 1800 ਰੁਪਏ ਪ੍ਰਤੀ ਦਿਨ
ਬਕਸਾ-5-----
ਇਹ ਕੰਮ ਨਹੀਂ ਹੋ ਸਕੇ
* ਨਹੀਂ ਮਿਲ ਸਕਿਆ ਗੌਚਰ ਲੈਂਡ
* ਨਹੀਂ ਮਿਲ ਰਿਹਾ ਸਰਕਾਰੀ ਫੰਡ
ਬਕਸਾ-6-----
ਇਹ ਹੋਣੇ ਚਾਹੀਦੇ ਹਨ ਕੰਮ
* ਫਿਕਸ ਹੋਣਾ ਚਾਹੀਦਾ ਹੈ ਸਰਕਾਰੀ ਫੰਡ
* ਕੀਤੀ ਜਾਣੀ ਚਾਹੀਦੀ ਹੈ ਮਾਈਯੋ ਚਿਪਿੰਗ
* ਆਕਸੀਟੋਸਿਨ ਇੰਜੈਕਸ਼ਨ 'ਤੇ ਸਖ਼ਤੀ ਨਾਲ ਹੋਵੇ ਪਾਬੰਦੀ
* ਪਿੰਡ ਪੱਧਰੀ ਖੋਲ੍ਹੀਆਂ ਜਾਣ ਗਊਸ਼ਾਲਾਵਾਂ
* ਪਸ਼ੂਆਂ ਦੀ ਸੰਭਾਲ ਦਾ ਜਿੰਮਾ ਲੈਣ ਲਈ ਲੋਕ ਆਉਣ ਅੱਗੇ
ਮਨਦੀਪ ਸ਼ਰਮਾ, ਜਲੰਧਰ
ਸ਼ਹਿਰ ਤੇ ਹਾਈਵੇ 'ਤੇ ਘੁੰਮਣ ਵਾਲੇ ਪਸ਼ੂ ਅਕਸਰ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੇ ਹਨ ਤੇ ਕਈ-ਕਈ ਦਿਨ ਜ਼ਖ਼ਮੀ ਹਾਲਤ ਵਿਚ ਹੀ ਰਹਿੰਦੇ ਹਨ। ਅਜਿਹੇ ਪਸ਼ੂਆਂ ਪ੍ਰਤੀ ਸ਼ਹਿਰਵਾਸੀਆਂ ਨੂੰ ਕਈ ਵਾਰ ਤਰਸ ਖਾਂਦੇ ਵੇਖਿਆ ਜਾਂਦਾ ਹੈ ਪਰ ਵਿਰਲੇ ਹੀ ਹੁੰਦੇ ਹਨ, ਜੋ ਇਨ੍ਹਾਂ ਜ਼ਖ਼ਮੀ ਪਸ਼ੂਆਂ ਦੀ ਹਾਲਤ ਸੁਧਾਰਣ ਲਈ ਉਪਰਾਲੇ ਕਰਦੇ ਹਨ। ਸ਼ਹਿਰ ਜਲੰਧਰ ਦੀਆਂ ਮਹਿਜ਼ ਦੋ ਗਊਸ਼ਾਲਾਵਾਂ ਟਾਂਡਾ ਰੋਡ ਤੇ ਬੁਲੰਦਪੁਰ ਦੀ ਹੀ ਗੱਲ ਕਰੀਏ ਤਾਂ ਇੱਥੇ ਕਰੀਬ 1250 ਪਸ਼ੂ ਹਨ ਪਰ ਉਨ੍ਹਾਂ ਲਈ ਕਈ ਚੀਜ਼ਾਂ ਦੀ ਅੱਜ ਵੀ ਘਾਟ ਹੈ।
ਗਊਸ਼ਾਲਾ ਦੇ ਸੀਨੀਅਰ ਕਲਰਕ ਓਂਕਾਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਸਭ ਤੋਂ ਵੱਡੀ ਜ਼ਰੂਰਤ ਥਾਂ ਦੀ ਹੈ। ਗਊਸ਼ਾਲਾ ਵਿਚ 500 ਪਸ਼ੂ ਰੱਖਣ ਦੀ ਥਾਂ ਹੈ ਪਰ ਇੱਥੇ ਕਰੀਬ 700 ਪਸ਼ੂ ਹਨ। ਇਸੇ ਤਰ੍ਹਾਂ ਬੁਲੰਦਪੁਰ ਗਊਸ਼ਾਲਾ 'ਚ ਵੀ 570 ਪਸ਼ੂ ਹਨ। ਹਾਲਾਂਕਿ ਲੋਕਾਂ ਵੱਲੋਂ ਦਾਨ ਕੀਤੇ ਜਾਣ ਕਾਰਨ ਇੱਥੇ ਪਸ਼ੂਆਂ ਨੂੰ ਚਾਰਾ-ਪੱਠੇ ਆਦਿ ਦੀ ਕਿਸੇ ਤਰ੍ਹਾਂ ਦੀ ਘਾਟ ਨਹੀਂ ਹੈ ਪਰ ਰੁਟੀਨ ਵਿਚ ਸਮੱਗਰੀ ਨਾ ਆਉਣ ਕਾਰਨ ਕਈ ਵਾਰ ਕਮੇਟੀ ਨੂੰ ਕੋਲੋਂ ਖ਼ਰਚ ਕਰਨਾ ਪੈ ਜਾਂਦਾ ਹੈ। ਗਊਸ਼ਾਲਾ ਦੇ ਕਲਰਕ ਬੌਬੀ ਨੇ ਦੱਸਿਆ ਕਿ ਗਊਸ਼ਾਲਾ 'ਚੋਂ ਰੋਜ਼ਾਨਾ ਤਿੰਨ ਟਰਾਲੀ ਗੋਹਾ ਨਿਕਲਦਾ ਹੈ, ਜੋਕਿ ਪਿੰਡਾਂ 'ਚ ਪਹੁੰਚਾ ਕੇ ਕਰੀਬ 1800 ਰੁਪਏ ਆਮਦਨ ਹੋ ਜਾਂਦੀ ਹੈ। ਇਸ ਦੇ ਇਲਾਵਾ ਪਿਛਲੇ ਮਹੀਨੇ ਕਰੀਬ 65 ਹਜ਼ਾਰ ਰੁਪਏ ਲੋਕਾਂ ਵੱਲੋਂ ਦਾਨ ਕੀਤੇ ਗਏ ਹਨ। ਇਸੇ ਤਰ੍ਹਾਂ ਰੋਜ਼ਾਨਾ ਕਰੀਬ 550 ਲਿਟਰ ਦੁੱਧ ਗਊਆਂ ਕੋਲੋਂ ਮਿਲਦਾ ਹੈ, ਜੋਕਿ 34 ਰੁਪਏ ਪ੍ਰਤੀ ਲਿਟਰ ਦੀ ਦਰ ਨਾਲ ਵੇਚਿਆ ਜਾਂਦਾ ਹੈ।
ਨਿਗਮ ਕੋਲੋਂ ਨਹੀਂ ਮਿਲ ਰਿਹਾ ਰੁਟੀਨ 'ਚ ਸਹਿਯੋਗ
ਹਾਲਾਂਕਿ ਸਰਕਾਰ ਵੱਲੋਂ ਸਿੱਧੇ ਤੌਰ 'ਤੇ ਗਊਆਂ ਲਈ ਕੋਈ ਫੰਡ ਜਾਰੀ ਨਹੀਂ ਕੀਤਾ ਗਿਆ ਹੈ ਪਰ ਨਿਗਮ ਵੱਲੋਂ ਹਰ ਮਹੀਨੇ ਕਰੀਬ ਇਕ ਲੱਖ ਰੁਪਏ ਦੀ ਸਹਾਇਤਾ ਦਿੱਤੀ ਜਾ ਰਹੀ ਹੈ। ਤ੫ਾਸਦੀ ਇਹ ਹੈ ਕਿ ਨਿਗਮ ਵੱਲ ਵੀ ਗਊਸ਼ਾਲਾਵਾਂ ਦੇ ਕਰੀਬ 14 ਲੱਖ ਰੁਪਏ ਪੈਂਡਿੰਗ ਪਏ ਹਨ। ਜੇਕਰ ਇਹ ਰਕਮ ਲਗਾਤਾਰ ਮਿਲਦੀ ਰਹੇ ਤਾਂ ਵੀ ਕਾਫ਼ੀ ਸਹਾਇਤਾ ਹੋ ਸਕਦੀ ਹੈ।
ਸਿਟੀ-ਪੀ10ਏ) ਡੀਸੀ ਤੇ ਨਿਗਮ ਕਮਿਸ਼ਨਰ ਨੂੰ ਭੇਜਿਆ ਨੋਟਿਸ : ਕੀਮਤੀ ਭਗਤ
ਇਸ ਬਾਰੇ ਪੰਜਾਬ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਕੀਮਤੀ ਭਗਤ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਕਰੀਬ ਚਾਰ ਮਹੀਨੇ ਪਹਿਲਾਂ ਡੀਸੀ ਕੇਕੇ ਯਾਦਵ ਤੇ ਨਿਗਮ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਨੂੰ ਤਲਬ ਕੀਤਾ ਸੀ। ਉਸ ਦੌਰਾਨ ਗਊਸ਼ਾਲਾਵਾਂ ਨੂੰ ਕਰੀਬ ਅੱਠ ਲੱਖ ਰੁਪਏ ਦੇ ਦਿੱਤੇ ਗਏ ਸਨ। ਇਸ ਦੇ ਇਲਾਵਾ ਨਿਗਮ ਵੱਲ ਗਊਸ਼ਾਲਾਵਾਂ ਦਾ ਕਰੀਬ 14 ਮਹੀਨਿਆਂ ਦਾ ਫੰਡ ਪੈਂਡਿੰਗ ਹੈ। ਇਸ ਸਬੰਧੀ ਪਿਛਲੇ ਬੁੱਧਵਾਰ ਨੂੰ ਹੀ ਡੀਸੀ ਤੇ ਨਿਗਮ ਕਮਿਸ਼ਨਰ ਨੂੰ ਨੋਟਿਸ ਭੇਜਿਆ ਹੈ ਕਿ ਗਊਸ਼ਾਲਾਵਾਂ ਦੇ ਪੈਸੇ ਤੁਰੰਤ ਪ੍ਰਬੰਧ ਕਰਕੇ ਜਾਰੀ ਕੀਤੇ ਜਾਣ।
ਉਨ੍ਹਾਂ ਕਿਹਾ ਕਿ ਗਊਸ਼ਾਲਾਵਾਂ ਲਈ ਕੁਝ ਲੋਕ ਪੈਸੇ ਦਿੰਦੇ ਹਨ ਪਰ ਉਨ੍ਹਾਂ ਕੋਲ ਟਾਈਮ ਨਹੀਂ ਹੈ ਅਤੇ ਕੁਝ ਲੋਕ ਧਾਰਮਿਕ ਮਾਨਤਾ ਨਾਲ ਗਊਆਂ ਦੀ ਸੇਵਾ ਕਰਦੇ ਹਨ ਪਰ ਇਹ ਕਿਸੇ ਰੁਟੀਨ ਵਿਚ ਨਹੀਂ ਆਉਂਦੇ। ਗਊ ਸੇਵਾ ਤੋਂ ਲੋਕ ਦੂਰ ਰਹਿੰਦੇ ਹਨ। ਗੱਲ ਗਊਸ਼ਾਲਾ ਦੇ ਅੰਦਰ ਦੀ ਕਰੀਏ ਤਾਂ ਸਰਕਾਰ ਨੇ ਜਿਸ ਤਰ੍ਹਾਂ ਦੀ ਸ਼ੁਰੂਆਤ ਕੀਤੀ ਹੈ, ਉਸ ਨਾਲ ਰਾਹਤ ਮਿਲੇਗੀ। ਸਰਕਾਰ ਨੇ ਮੁਫ਼ਤ ਬਿਜਲੀ ਦੀ ਸਹੂਲਤ ਦੇ ਦਿੱਤੀ ਹੈ, ਜਿਸ ਨਾਲ ਗਊਸ਼ਾਲਾਵਾਂ ਨੂੰ ਸਾਲ ਦਾ ਕਰੀਬ 5 ਲੱਖ ਰੁਪਏ ਦਾ ਫਾਇਦਾ ਹੋਵੇਗਾ। ਗਊਸ਼ਾਲਾਵਾਂ ਨੂੰ ਭੇਜੇ ਜਾਣ ਵਾਲੇ ਸਾਰੇ ਸਮਾਨ ਨੂੰ ਵੈਟ ਮੁਕਤ ਕਰ ਦਿੱਤਾ ਗਿਆ ਹੈ। ਹਰੇਕ ਸਾਲ ਟੈਕਸ ਰਾਹੀਂ ਆਉਣ ਵਾਲੇ 4 ਲੱਖ ਰੁਪਏ ਗਊਸ਼ਾਲਾਵਾਂ ਨੂੰ ਦਿੱਤੇ ਜਾਣਗੇ। ਰਹੀ ਗੱਲ ਗੌਚਰ ਲੈਂਡ ਦੀ ਤਾਂ ਜਲੰਧਰ 'ਚ ਬਹੁਤ ਘੱਟ ਹੈ। ਹੁਸ਼ਿਆਰਪੁਰ 'ਚ ਕਰੀਬ ਇਕ ਹਜ਼ਾਰ ਏਕੜ, ਰੋਪੜ 'ਚ ਕਰੀਬ 600 ਏਕੜ, ਸੰਗਰੂਰ 'ਚ 500 ਏਕੜ ਤੇ ਪਟਿਆਲਾ 'ਚ ਕਰੀਬ 550 ਏਕੜ ਜ਼ਮੀਨ ਹੈ ਪਰ ਜਲੰਧਰ 'ਚ ਥਾਂ ਹੀ ਨਹੀਂ ਹੈ।