ਆਰਕੇ ਆਨੰਦ, ਜਲੰਧਰ : ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗਾਂਧੀ ਕੈਂਪ ਦਾ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਜਮਾਤ ਬਾਰ੍ਹਵੀਂ ਦੇ ਨਤੀਜਿਆਂ 'ਚ ਵਧੀਆ ਪ੍ਰਦਰਸ਼ਨ ਰਿਹਾ। ਇਸ ਸਬੰਧੀ ਜਾਣਕਾਰੀ ਦਿੰਦੇ ਸਕੂਲ ਪਿ੍ਰੰਸੀਪਲ ਕੁਮਦ ਨੇ ਦੱਸਿਆ ਵਿਦਿਆਰਥਣ ਬਬਲੀ ਨੇ 355 ਅੰਕ ਹਾਸਿਲ ਕਰਕੇ ਪਹਿਲਾ, ਜੋਤੀ ਨੇ 346 ਅੰਕਾਂ ਨਾਲ ਦੂਜਾ ਤੇ ਵਿਸ਼ਾਲ ਨੇ 335 ਅੰਕ ਹਾਸਲ ਕਰਕੇ ਸਕੂਲ 'ਚ ਤੀਜਾ ਸਥਾਨ ਹਾਸਲ ਕੀਤਾ। ਉਨ੍ਹਾਂ ਦੱਸਿਆ ਇਸ ਖ਼ੁਸ਼ੀ 'ਚ ਸਕੂਲ ਸਟਾਫ ਵੱਲੋਂ ਲੈਕਚਰਾਰ ਸਰੀਰਕ ਸਿੱਖਿਆ ਰੇਸ਼ਮ ਕੌਰ ਨੇ ਵਿਦਿਆਰਥੀਆਂ ਦਾ ਮੂੰਹ ਮਿੱਠਾ ਕਰਵਾਇਆ ਤੇ ਸੁਨਹਿਰੇ ਭਵਿੱਖ ਦਾ ਆਸ਼ੀਰਵਾਦ ਦਿੱਤਾ।
↧