==ਆਏ ਅੜਿੱਕੇ
-3 ਅੌਰਤਾਂ ਤੇ 1 ਨੌਜਵਾਨ ਮੌਕੇ 'ਤੋਂ ਕਾਬੂ, ਮਾਮਲਾ ਦਰਜ
ਰਮਨ ਉੱਪਲ, ਜਲੰਧਰ
ਥਾਣਾ-5 ਵਿਚ ਤਾਇਨਾਤ ਆਈ.ਪੀ.ਐਸ. ਸੁਡਰਵਿਲੀ ਨੇ ਕੋਟ ਸਦੀਕ ਵਿਖੇ ਚੱਲ ਰਹੇ ਇਕ ਹੋਰ ਸੈਕਸ ਰੈਕਟ ਨੂੰ ਬੇਨਕਾਬ ਕੀਤਾ ਹੈ। ਪੁਲਸ ਨੇ ਮੌਕੇ ਤੋਂ ਤਿੰਨ ਅੌਰਤਾਂ ਅਤੇ ਇਕ ਵਿਅਕਤੀ ਨੂੰ ਗਿ੍ਰਫ਼ਤਾਰ ਕੀਤਾ ਹੈ। ਥਾਣਾ-5 ਦੀ ਮੁਖੀ ਸੁਡਰਵਿਲੀ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਘਾਹ ਮੰਡੀ ਰੋਡ ਕੋਟ ਸਦੀਕ ਦੇ ਕੋਲ ਇਕ ਘਰ ਅੰਦਰ ਦੇਹ ਵਪਾਰ ਦਾ ਅੱਡਾ ਚੱਲ ਰਿਹਾ ਹੈ। ਸੂਚਨਾ ਮਿਲਦੇ ਹੀ ਪੁਲਸ ਵੱਲੋਂ ਫਰਜ਼ੀ ਗਾਹਕ ਬਣਾ ਕੇ ਉਕਤ ਜਗ੍ਹਾ ਉਪਰ ਭੇਜਿਆ ਗਿਆ ਅਤੇ ਨਾਲ ਹੀ ਛਾਪੇਮਾਰੀ ਕਰ ਦਿੱਤੀ। ਪੁਲਸ ਨੇ ਦੇਹ ਵਪਾਰ ਦੇ ਅੱਡੇ ਤੋਂ 3 ਅੌਰਤਾਂ ਅਤੇ 1 ਨੌਜਵਾਨ ਨੂੰ ਕਾਬੂ ਕਰ ਲਿਆ। ਜਿਨ੍ਹਾਂ ਦੀ ਪਛਾਣ ਪੂਜਾ ਪਤਨੀ ਪ੍ਰਦੀਪ ਕੁਮਾਰ ਵਾਸੀ ਖਹਿਰਾ ਕਾਲੋਨੀ, ਬਲਜਿੰਦਰ ਕੌਰ ਸੰਜਨਾ ਪਤਨੀ ਮੰਗਲ ਸਿੰਘ ਵਾਸੀ ਸੁਲਤਾਨਪੁਰ ਕਪੂਰਥਲਾ, ਮਨਦੀਪ ਕੌਰ ਸੀਮਾ ਪਤਨੀ ਮਨਹਰ ਵਾਸੀ ਕਪੂਰਥਲਾ, ਦਵਿੰਦਰ ਗਿੱਲ ਸਾਬੀ ਪੁੱਤਰ ਸੁਖਦੇਵ ਗਿੱਲ ਵਾਸੀ ਕਪੂਰਥਲਾ ਵਜੋਂ ਹੋਈ ਹੈ। ਪੁਲਸ ਨੇ ਦੱਸਿਆ ਕਿ ਉਕਤ ਜਗ੍ਹਾ ਉਪਰ ਕਾਫੀ ਚਿਰਾਂ ਤੋਂ ਦੇਹ ਵਪਾਰ ਦਾ ਅੱਡਾ ਚਲ ਰਿਹਾ ਸੀ। ਪੁਲਸ ਨੇ ਉਕਤ ਜਗ੍ਹਾ ਉਪਰ ਸ਼ਿਕਾਇਤ ਦੇ ਆਧਾਰ ਉਪਰ ਕਾਰਵਾਈ ਕੀਤੀ ਹੈ। ਪੁਲਸ ਨੇ ਧਾਰਾ 3-4-5 ਬਦਕਾਰੀ ਐਕਟ ਅਧੀਨ ਮਾਮਲਾ ਦਰਜ ਕਰ ਲਿਆ ਹੈ। ਜ਼ਿਕਰਯੋਗ ਹੈ ਕਿ ਉਕਤ ਮਹਿਲਾ ਆਈ.ਪੀ.ਐਸ. ਅਧਿਕਾਰੀ ਨੇ ਦੋ ਦਿਨ ਪਹਿਲਾਂ ਹੀ ਦੋ ਦੇਹ ਵਪਾਰ ਦੇ ਅੱਡੇ ਬੇਨਕਾਬ ਕੀਤੇ ਸਨ ਅਤੇ ਇਕ ਕਥਿਤ ਧਾਰਮਿਕ ਆਗੂ ਨੂੰ ਕਾਬੂ ਕੀਤਾ ਸੀ।