ਸਟਾਫ ਰਿਪੋਰਟਰ, ਜਲੰਧਰ : ਸਬਜ਼ੀ ਮੰਡੀ ਮਕਸੂਦਾਂ ਵਿਖੇ ਫਲ ਮੰਡੀ ਦੇ ਪ੍ਰਧਾਨ ਵੱਲੋਂ ਅਸਤੀਫ਼ਾ ਦਿੱਤੇ ਜਾਣ 'ਤੇ ਐਸੋਸੀਏਸ਼ਨ ਵੱਲੋਂ ਅਸਤੀਫ਼ਾ ਮਨਜ਼ੂਰ ਕਰ ਲਿਆ ਗਿਆ ਤੇ ਨਾਲ ਹੀ ਐੱਚਐੱਸ ਕੁੱਕੂ ਨੂੰ ਸਮੂਹ ਐਸੋਸੀਏਸ਼ਨ ਦੇ ਮੈਂਬਰਾਂ ਦੀ ਸਹਿਮਤੀ ਨਾਲ ਪ੍ਰਧਾਨ ਥਾਪ ਦਿੱਤਾ ਗਿਆ। ਇਸ ਮੌਕੇ ਮਕਸੂਦਾਂ ਮੰਡੀ ਦੇ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਰਜਿੰਦਰ ਸਿੰਘ ਨਾਗਰਾ ਨੇ ਕਿਹਾ ਬੀਤੇ ਦਿਨੀਂ ਰਛਪਾਲ ਬੱਬੂ ਵੱਲੋਂ ਆਪਣਾ ਅਸਤੀਫ਼ਾ ਦੇ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਚੋਣ ਸਬੰਧੀ ਜੋ ਗੱਲਾਂ ਉੱਡ ਰਹੀਆਂ ਹਨ, ਉਹ ਬਿਲਕੁਲ ਗ਼ਲਤ ਹਨ। ਉਨ੍ਹਾਂ ਕਿਹਾ ਰਛਪਾਲ ਸਿੰਘ ਬੱਬੂ ਨੇ ਖੁਦ ਹੀ ਜ਼ਿੰਮੇਵਾਰੀ ਚੁੱਕਣ ਤੋਂ ਨਾਂਹ ਕੀਤੀ ਹੈ। ਇਸ ਮੌਕੇ ਬਾਕੀ ਸਾਰੇ ਮੈਂਬਰਾਂ ਨੇ ਐੱਚਐੱਸ ਕੁੱਕੂ ਤੋਂ ਉਮੀਦਾਂ ਪ੍ਰਗਟਾਉਂਦੇ ਹੋਏ ਵਧਾਈਆਂ ਦਿੱਤੀਆਂ।
ਇਸ ਦੌਰਾਨ ਕੁੱਕੂ ਨੇ ਭਰੋਸਾ ਦਿਵਾਇਆ ਕਿ ਉਹ ਤਨਦੇਹੀ ਨਾਲ ਸਾਰੇ ਮੈਂਬਰਾਂ ਦੀ ਸੇਵਾ ਕਰਨਗੇ ਤੇ ਪ੍ਰਧਾਨ ਵਜੋਂ ਨਹੀਂ, ਸੇਵਾਦਾਰ ਬਣ ਕੇ ਸੇਵਾਵਾਂ ਦੇਣਗੇ। ਇਸ ਮੌਕੇ ਅਕਾਲੀ ਆਗੂ ਗੁਰਦੀਪ ਸਿੰਘ ਨਾਗਰਾ ਦੇ ਇਲਾਵਾ ਮੋਹਨ ਲਾਲ, ਡਿੰਪੀ ਸਚਦੇਵਾ, ਇੰਦਰਜੀਤ ਨਾਗਰਾ, ਸੁਭਾਸ਼ ਢੱਲ, ਕਾਲਾ ਨਾਗਰਾ ਤੇ ਸਮੂਹ ਆੜ੍ਹਤੀ ਹਾਜ਼ਰ ਸਨ।