ਮਿਊਨਿਖ (ਏਜੰਸੀ) : ਲੱਜਾ ਗੋਸਵਾਮੀ ਅਤੇ ਅੰਜੁਮ ਮੁਦਗਿਲ ਨੇ ਆਈਐੱਸਐੱਸਐੱਫ ਵਿਸ਼ਵ ਕੱਪ ਦੇ ਤੀਜੇ ਦਿਨ ਸੋਮਵਾਰ ਨੂੰ ਮਹਿਲਾਵਾਂ ਦੀ 50 ਮੀਟਰ ਰਾਈਫਲ ਥ੍ਰੀ ਪੋਜ਼ੀਸ਼ਨ ਵਿਚ ਖ਼ੁਦ ਨੂੰ ਫਾਈਨਲ ਦੀ ਦੌੜ ਵਿਚ ਬਣਾਈ ਰੱਖਿਆ। ਲੱਜਾ ਨੇ ਐਲੀਮੀਨੇਟਰ ਰਿਲੇ ਵਿਚ 576 ਅੰਕਾਂ ਨਾਲ 19ਵੇਂ ਅਤੇ ਅੰਜੁਮ ਨੇ 574 ਅੰਕਾਂ ਨਾਲ 23ਵੇਂ ਸਥਾਨ 'ਤੇ ਰਹਿੰਦੇ ਹੋਏ ਕੁਆਲੀਫਿਕੇਸ਼ਨ ਵਿਚ ਥਾਂ ਬਣਾਈ। ਮਰਦਾਂ ਦੇ 25 ਮੀਟਰ ਰੈਪਿਡ ਫਾਇਰ ਪਿਸਟਲ ਮੁਕਾਬਲੇ ਵਿਚ ਗੁਰਪ੍ਰੀਤ ਸਿੰਘ 26ਵੇਂ, ਹਰਪ੍ਰੀਤ ਸਿੰਘ 36ਵੇਂ ਅਤੇ ਅਕਸ਼ੇ ਸੁਹਾਸ 52ਵੇਂ ਸਥਾਨ 'ਤੇ ਰਹੇ। ਮਰਦਾਂ ਦੀ 50 ਮੀਟਰ ਰਾਈਫਲ ਪ੍ਰੋਨ ਵਿਚ ਚੈਨ ਸਿੰਘ 29ਵੇਂ, ਜਦਕਿ ਗਗਨ ਨਾਰੰਗ 52ਵੇਂ ਸਥਾਨ 'ਤੇ ਰਹੇ।
↧