ਅਮਰੀਕ ਸਿੰਘ, ਅੰਮਿ੫ਤਸਰ :
ਵਾਰਡ ਨੰਬਰ 37 'ਚ ਲੋਕਾਂ ਨੂੰ ਆ ਰਹੀਆਂ ਮੁਸ਼ਕਿਲਾਂ ਦਾ ਹੱਲ ਨਾ ਕੀਤੇ ਜਾਣ 'ਤੇ ਲੋਕਾਂ ਨੇ ਦੱਖਣੀ ਹਲਕਾ ਕਾਂਗਰਸ ਦੇ ਇੰਚਾਰਜ ਤੇ ਸਾਬਕਾ ਵਿਧਾਇਕ ਹਰਜਿੰਦਰ ਸਿੰਘ ਠੇਕੇਦਾਰ ਦੀ ਅਗਵਾਈ ਹੇਠ ਨਗਰ ਨਿਗਮ ਕਮਿਸ਼ਨਰ ਸੋਨਾਲੀ ਗਿਰੀ ਦੇ ਦਫ਼ਤਰ ਦਾ ਜਬਰਦਸ਼ਤ ਰੋਸ ਪ੫ਦਰਸ਼ਨ ਕਰਦੇ ਹੋਏ ਿਘਰਾਓ ਕੀਤਾ। ਲੋਕਾਂ ਨੇ ਜਿੱਥੇ ਨਿਗਮ ਪ੫ਸ਼ਾਸਨ ਖ਼ਿਲਾਫ਼ ਆਪਣੀ ਭੜਾਸ ਕੱਢੀ, ਉਥੇ ਪੰਜਾਬ ਸਰਕਾਰ ਦਾ ਵੀ ਰੱਜ ਕੇ ਪਿੱਟ ਸਿਆਪਾ ਕੀਤਾ। ਇਸ ਮੌਕੇ ਠੇਕੇਦਾਰ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਦੱਖਣੀ ਹਲਕੇ ਨਾਲ ਮਤਰੇਈ ਮਾਂ ਵਾਂਗ ਵਾਲਾ ਸਲੂਕ ਕਰ ਰਹੀ ਹੈ। ਪਿਛਲੇ ਕਈ ਸਾਲਾਂ ਤੋਂ ਵਾਰਡ 37 ਦੇ ਵਾਸੀ ਟੂਟੀਆਂ 'ਚੋਂ ਸੀਵਰੇਜ ਦਾ ਮਿਕਸ ਹੋਇਆ ਗੰਦਾ ਪਾਣੀ ਪੀਣ ਲਈ ਮਜ਼ਬੂਰ ਹਨ, ਜਿਸ ਨਾਲ ਉਨ੍ਹਾਂ ਦੇ ਪਰਿਵਾਰ ਕਈ ਭਿਆਨਕ ਬੀਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਜਗ੍ਹਾ-ਜਗ੍ਹਾ ਤੇ ਗੰਦਗੀ ਦੇ ਢੇਰ ਲੱਗੇ ਹੋਏ ਹਨ, ਜਿਨ੍ਹਾਂ ਤੋਂ ਆ ਰਹੀ ਬਹੁਤ ਹੀ ਗੰਦੀ ਬਦਬੂ ਨੇ ਲੋਕਾਂ ਦੇ ਨੱਕ 'ਚ ਦਮ ਕੀਤਾ ਹੋਇਆ ਹੈ।
ਪ੫ਸਾਸ਼ਨ ਕੁੰਭਕਰਨੀ ਨੀਂਦ ਸੁੱਤਾ ਹੋਇਆ ਹੈ, ਕਈ ਵਾਰ ਮਸਲਾ ਕਰਨ ਦੀ ਬਜਾਏ ਅਧਿਕਾਰੀ ਲੋਕਾਂ ਪੱਲੇ ਲਾਰੇਬਾਜ਼ੀ ਦੇ ਸਿਵਾਏ ਕੁਝ ਨਹੀ ਪਾ ਰਹੇ। ਇਸ ਰੋਸ ਧਰਨੇ ਦੌਰਾਨ ਉਨ੍ਹਾਂ ਨਿਗਮ ਕਮਿਸ਼ਨਰ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਸਾਰੀ ਸਥਿਤੀ ਤੋਂ ਜਾਣੂ ਕਰਵਾਇਆ, ਪਰ ਕੋਈ ਤਸੱਲੀ ਬਖਸ ਜਵਾਬ ਨਾ ਮਿਲਣ ਕਰਕੇ ਉਨ੍ਹਾਂ ਦੀ ਕਮਿਸ਼ਨਰ ਨਾਲ ਲੰਬੀ ਬਹਿਸਬਾਜੀ ਵੀ ਹੋਈ ਤੇ ਉਨ੍ਹਾਂ ਨੇ ਇਸ ਇਲਾਕੇ ਵਿਚ ਸਵੇਰੇ ਸ਼ਾਮ 2-2 ਪਾਣੀ ਦੇ ਟੈਂਕਰ ਨਿਗਮ ਵੱਲੋਂ ਭੇਜਣ ਦਾ ਭਰੋਸਾ ਦਿੱਤਾ। ਠੇਕੇਦਾਰ ਨੇ ਪ੫ਸਾਸ਼ਨਿਕ ਅਧਿਕਾਰੀਆਂ ਨੂੰ ਦੋ ਟੁਕ ਸ਼ਬਦਾਂ ਵਿਚ ਕਿਹਾ ਕਿ ਉਹ ਦੱਖਣੀ ਹਲਕੇ ਦੇ ਲੋਕਾਂ ਦੇ ਸੇਵਾਦਾਰ ਹਨ ਤੇ ਉਨ੍ਹਾਂ ਦੀਆਂ ਸਭ ਮੁਸ਼ਕਲਾਂ ਹੱਲ ਕਰਵਾਊਣ ਲਈ ਉਹ ਪਿੱਛੇ ਨਹੀ ਹਟਣਗੇ। ਇਸ ਮੌਕੇ ਪ੫ੀਤਮ ਸਿੰਘ, ਗੁਰਨਾਮ ਸਿੰਘ ਫਰਿਸ਼ਤਾ, ਸਮਸੇਰ ਸਿੰਘ, ਸੰਤੋਂਖ ਸਿੰਘ, ਸੁੱਚਾ ਸਿੰਘ, ਗੁਰਮੇਜ ਸਿੰਘ, ਦਵਿੰਦਰ ਕੌਰ, ਮਹਿੰਦਰ ਕੌਰ, ਹਰਭਜਨ ਕੌਰ, ਆਸਾ ਰਾਣੀ, ਤਰਸੇਮ ਸਿੰਘ, ਅਸ਼ੋਕ ਸਿੰਘ, ਕਿਸੋਰੀ ਲਾਲ, ਸਤੀਸ ਕੁਮਾਰ, ਕੁਲਜੀਤ ਕੌਰ, ਨਰੇਸ ਕੁਮਾਰ, ਪਿੰਦਰ ਕੌਰ, ਅੰਮਿ੫ਤ ਲਾਲ, ਮੀਨਾ ਰਾਣੀ, ਸੁਕੀਨਣ ਕੌਰ, ਨਰਾਇਣ ਰਾਜੂ, ਸੀਮਾ ਦੇਵੀ, ਸੰਨੀ ਸਿੰਘ ਆਦਿ ਮੁੱਖ ਤੋਰ 'ਤੇ ਸ਼ਾਮਲ ਸਨ।