ਸਟਾਫ ਰਿਪੋਰਟਰ, ਜਲੰਧਰ : ਚੰਗੇ ਰਸਤੇ 'ਤੇ ਚੱਲਦੇ ਹੋਏ ਕਰਮ ਕਰਦੇ ਜਾਓ। ਇਹ ਸ਼ਬਦ ਪਿੰਡ ਫੂਲਪੁਰ ਦੀ ਸਰਪੰਚ ਜਸਵਿੰਦਰ ਕੌਰ ਨੇ ਸਰਕਾਰੀ ਪ੍ਰਾਇਮਰੀ ਸਕੂਲ ਫੂਲਪੁਰ 'ਚ ਸਤਿਗੁਰੂ ਕਬੀਰ ਸੰਘਰਸ਼ ਕਮੇਟੀ ਮਾਡਲ ਹਾਊਸ ਵੱਲੋਂ ਸਕੂਲ ਦੇ ਵਿਦਿਆਰਥੀਆਂ ਨੂੰ ਸਕੂਲ ਬੈਗ ਤੇ ਸਟੇਸ਼ਨਰੀ ਵੰਡਦੇ ਹੋਏ ਸਭਾ ਦੇ ਚੇਅਰਮੈਨ ਮਨਮੋਹਨ ਭਗਤ ਲਈ ਕਹੇ। ਉਨ੍ਹਾਂ ਕਿਹਾ ਸਮਾਜ ਨੂੰ ਉੱਚਾ ਚੁੱਕਣ ਲਈ ਧਾਰਮਿਕ ਸੰਸਥਾਵਾਂ ਇਨ੍ਹਾਂ ਵਿਦਿਆਰਥੀਆਂ ਦਾ ਹੱਥ ਫੜਦੀਆਂ ਹਨ ਤਾਂ ਜੋ ਇਹ ਵਿਦਿਆਰਥੀ ਪੜ੍ਹ-ਲਿੱਖ ਕੇ ਇਕ ਚੰਗੇ ਨਾਗਰਿਕ ਬਣ ਸਕਣ।
ਇਸ ਮੌਕੇ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਦੇਸਰਾਜ ਨੇ ਸਤਿਗੁਰੂ ਕਬੀਰ ਸੰਘਰਸ਼ ਕਮੇਟੀ ਦੇ ਸਮੂਹ ਮੈਂਬਰਾਂ ਦਾ ਧੰਨਵਾਦ ਕੀਤਾ। ਮਨਮੋਹਨ ਭਗਤ ਨੇ ਕਿਹਾ ਕਿ ਉਨ੍ਹਾਂ ਦੀ ਸੰਸਥਾ ਦਾ ਮੁੱਖ ਉਦੇਸ਼ ਸਤਿਗੁਰੂ ਕਬੀਰ ਮਹਾਰਾਜ ਦੇ ਦੱਸੇ ਗਏ ਰਸਤੇ 'ਤੇ ਚੱਲ ਕੇ ਸਮਾਜ ਦੇ ਅਜਿਹੇ ਲੋਕਾਂ ਦੀ ਭਲਾਈ ਲਈ ਕੰਮ ਕਰਨਾ ਹੈ। ਸਮਾਗਮ ਦੌਰਾਨ ਸਮਾਜ ਸੇਵਕ ਓਮ ਪ੍ਰਕਾਸ਼ ਰਾਜਪੂਤ ਨੇ ਇਕ ਹਜ਼ਾਰ ਰੁਪਏ ਤੇ ਵਰਿੰਦਰ ਮਲਹੋਤਰਾ ਨੇ ਵਿਦਿਆਰਥੀਆਂ ਨੂੰ ਫਲ ਵੰਡੇ। ਇਸ ਮੌਕੇ ਮਾਸਟਰ ਗਣੇਸ਼ ਭਗਤ, ਸਕੂਲ ਮੁਖੀ ਮੁਲਖ ਰਾਜ, ਇੰਦਰਜੀਤ ਅਸਮਾਨਪੁਰ, ਸੈਂਟਰ ਹੈੱਡ ਟੀਚਰ ਗਿਆਨ ਚੰਦ ਮਹੇ ਤੇ ਹੋਰ ਹਾਜ਼ਰ ਸਨ।