179
- ਮਾਮਲਾ ਦੀਪ ਨਗਰ 'ਚ ਪਤੀ ਨੂੰ ਕੁੱਟਣ ਤੋਂ ਬਾਅਦ ਪਤਨੀ ਨੂੰ ਅਗਵਾ ਕਰਨ ਦਾ
- ਅੌਰਤ ਤੇ ਉਸਦਾ ਪ੍ਰੇਮੀ ਗਿ੍ਰਫ਼ਤਾਰ, ਬਾਕੀ ਫ਼ਰਾਰ
ਜੇਐੱਨਐੱਨ, ਜਲੰਧਰ : ਦੀਪ ਨਗਰ 'ਚ ਮੰਗਲਵਾਰ ਰਾਤ ਪਤੀ ਨੂੰ ਕੁੱਟਣ ਤੋਂ ਬਾਅਦ ਪਤਨੀ ਨੂੰ ਅਗਵਾ ਕਰਨ ਦੇ ਮਾਮਲੇ ਦਾ 24 ਘੰਟੇ ਅੰਦਰ ਹੀ ਪੁਲਸ ਨੇ ਖ਼ੁਲਾਸਾ ਕਰ ਦਿੱਤਾ ਹੈ।
ਪੁਲਸ ਦੀ ਜਾਂਚ 'ਚ ਸਾਹਮਣੇ ਆਇਆ ਕਿ ਅੌਰਤ ਨੇ ਆਪਣੇ ਫਾਈਨਾਂਸਰ ਪ੍ਰੇਮੀ ਨਾਲ ਮਿਲ ਕੇ ਘਰੋਂ ਭੱਜਣ ਦੀ ਸਾਜਿਸ਼ ਰਚੀ ਸੀ। ਪੁਲਸ ਨੇ ਮੁਲਜ਼ਮ ਅੌਰਤ ਅੰਜੂ ਤੇ ਉਸ ਦੇ ਪਿੰਡ ਮਦਾਰਾ ਵਾਸੀ ਪ੍ਰੇਮੀ ਬੇਂਜਾਮਿਨ ਮਸੀਹ, ਜੋ ਲੰਮਾ ਪਿੰਡ 'ਚ ਦਿਓਲ ਫਾਈਨਾਂਸਰ ਨਾਮ ਤੋਂ ਦਫ਼ਤਰ ਚਲਾਉਂਦਾ ਹੈ, ਨੂੰ ਗਿ੍ਰਫ਼ਤਾਰ ਕਰ ਲਿਆ ਹੈ। ਬੇਂਜਾਮਿਨ ਦੇ ਨਾਲ ਚਾਰ ਹੋਰ ਸਾਥੀ ਸਨ ਜਿਨ੍ਹਾਂ ਨੂੰ ਗਿ੍ਰਫ਼ਤਾਰ ਕਰਨਾ ਬਾਕੀ ਹੈ। ਬੇਂਜਾਮਿਨ ਆਪਣੇ ਚਾਰ ਦੋਸਤਾਂ ਨੂੰ ਛੇ ਹਜ਼ਾਰ ਰੁਪਏ ਦੇ ਕੇ ਨਾਲ ਲਿਆਇਆ ਸੀ। ਸ਼ੁੱਕਰਵਾਰ ਨੂੰ ਪੁਲਸ ਦੋਵਾਂ ਨੂੰ ਅਦਾਲਤ 'ਚ ਪੇਸ਼ ਕਰਕੇ ਰਿਮਾਂਡ 'ਤੇ ਲੈਣ ਦੀ ਕੋਸ਼ਿਸ਼ ਕਰੇਗੀ ਤਾਂਕਿ ਫ਼ਰਾਰ ਦੋਸ਼ੀਆਂ ਬਾਰੇ ਪਤਾ ਲੱਗ ਸਕੇ।
ਡੀਸੀਪੀ ਹਰਜੀਤ ਸਿੰਘ ਤੇ ਏਡੀਸੀਪੀ ਕਰਾਈਮ ਵਿਵੇਕ ਐਸ ਸੋਨੀ ਨੇ ਦੱਸਿਆ ਕਿ ਦੀਪ ਨਗਰ ਕੈਂਟ ਵਾਸੀ ਸੁਨੀਲ ਕੁਮਾਰ, ਜੋ ਰਿਲਾਇੰਸ ਕੰਪਨੀ 'ਚ ਮਾਰਕਿਟਿੰਗ ਦਾ ਕੰਮ ਕਰਦਾ ਸੀ, ਨੇ ਸ਼ਿਕਾਇਤ ਦਿੱਤੀ ਸੀ ਕਿ ਕੁਝ ਲੋਕ ਉਸ ਨਾਲ ਕੁੱਟਮਾਰ ਕਰਕੇ ਇੰਡੀਗੋ ਗੱਡੀ 'ਚ ਪਤਨੀ ਅੰਜੂ ਨੂੰ ਅਗਵਾ ਕਰ ਕੇ ਲੈ ਗਏ। ਏਡੀਸੀਪੀ ਸੋਨੀ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਸੀਆਈਏ ਮੁਖੀ ਇੰਦਰਜੀਤ ਸਿੰਘ ਨੂੰ ਸੌਂਪੀ ਗਈ ਸੀ। 24 ਘੰਟੇ ਅੰਦਰ ਮਾਮਲਾ ਹੱਲ ਕਰ ਲਿਆ ਗਿਆ ਹੈ। ਗਿ੍ਰਫ਼ਤਾਰ ਹੋਏ ਬੇਂਜਾਮਿਨ ਨੇ ਦੱਸਿਆ ਕਿ ਅੰਜੂ ਨਾਲ ਉਸਦੇ ਡੇਢ ਸਾਲ ਪੁਰਾਣੇ ਸਬੰਧ ਸਨ। ਪਹਿਲਾਂ ਵੀ ਕਈ ਵਾਰ ਉਸਨੂੰ ਲੈ ਕੇ ਅੰਜੂ ਤੇ ਸੁਨੀਲ ਵਿਚਕਾਰ ਝਗੜਾ ਹੋਇਆ ਸੀ। ਏਡੀਸੀਪੀ ਸੋਨੀ ਨੇ ਦੱਸਿਆ ਕਿ ਜਲਦ ਹੀ ਬਾਕੀ ਦੋਸ਼ੀਆਂ ਨੂੰ ਗਿ੍ਰਫ਼ਤਾਰ ਕਰ ਲਿਆ ਜਾਵੇਗਾ।
-------
ਵਿਦੇਸ਼ ਭੱਜਣ ਦੀ ਯੋਜਨਾ ਸੀ ਬੇਂਜਾਮਿਨ ਤੇ ਅੰਜੂ ਦੀ
ਬੇਂਜਾਮਿਨ ਤੇ ਅੰਜੂ ਨੇ ਵਿਦੇਸ਼ ਭੱਜਣ ਦੀ ਯੋਜਨਾ ਬਣਾਈ ਸੀ। ਦੋਵੇਂ ਇਕੱਠੇ ਨਕੋਦਰ ਦੀ ਇਕ ਟੂਰ ਐਂਡ ਟਰੈਵਲ ਏਜੰਸੀ ਜ਼ਰੀਏ ਵਿਦੇਸ਼ ਗਏ ਸਨ। ਉਸੇ ਜ਼ਰੀਏ ਉਨ੍ਹਾਂ ਨੇ ਮੁੜ ਵਿਦੇਸ਼ ਚਲੇ ਜਾਣਾ ਸੀ ਪਰ ਪੁਲਸ ਨੇ ਪਹਿਲਾਂ ਹੀ ਉਨ੍ਹਾਂ ਨੂੰ ਕਾਬੂ ਕਰ ਲਿਆ।
-------
ਮੋਬਾਈਲ ਨੇ ਫੜਾਏ ਦੋਸ਼ੀ
ਪੁਲਸ ਨੇ ਜਾਂਚ ਦੌਰਾਨ ਸੁਨੀਲ ਨਾਲ ਪੁੱਛਗਿੱਛ ਕੀਤੀ ਤਾਂ ਉਸਨੇ ਬੇਂਜਾਮਿਨ 'ਤੇ ਸ਼ੱਕ ਜ਼ਾਹਿਰ ਕਰ ਦਿੱਤਾ ਕਿਉਂਕਿ ਉਹ ਪਹਿਲਾਂ ਵੀ ਅੰਜੂ ਨੂੰ ਲੈ ਕੇ ਜਾ ਚੁੱਕਿਆ ਹੈ। ਬੇਂਜਾਮਿਨ ਦਾ ਮੋਬਾਈਲ ਨੰਬਰ ਲੈ ਕੇ ਪੁਲਸ ਨੇ ਟ੫ੈਸਿੰਗ 'ਤੇ ਲਗਾ ਦਿੱਤਾ। ਉਸਦੀ ਟਾਵਰ ਲੋਕੇਸ਼ਨ ਲੰਮਾ ਪਿੰਡ ਨੇੜੇ ਦੀ ਆਈ ਤਾਂ ਪੁਲਸ ਨੇ ਉਸ ਨੂੰ ਉਥੋਂ ਕਾਬੂ ਕਰ ਲਿਆ।