ਜੇਐਨਐਨ, ਬਰੇਲੀ : 21 ਜੂਨ ਨੂੰ ਵਿਸ਼ਵ ਯੋਗਾ ਦਿਵਸ ਜ਼ਰੀਏ ਪੂਰੀ ਦੁਨੀਆ ਵਿਚ ਯੋਗਾ ਦਾ ਮਹੱਤਵ ਦੱਸਣ ਮਗਰੋਂ ਹੁਣ ਇਸ ਨੂੰ ਪੜ੍ਹਾਈ ਤੇ ਪ੍ਰੋਫੈਸ਼ਨ ਨਾਲ ਜੋੜਨ ਦੀ ਤਿਆਰੀ ਹੈ। ਯੋਗਾ ਵਿਚ ਹੁਣ ਗ੍ਰੈਜੂਏਸ਼ਨ ਤੇ ਪੋਸਟ ਗ੍ਰੈਜੂਏਸ਼ਨ ਦੀ ਪੜ੍ਹਾਈ ਕਰ ਸਕੋਗੇ। ਯੂਜੀਸੀ ਨੇ ਸਿਲੇਬਸ ਵੀ ਜਾਰੀ ਕਰ ਦਿੱਤਾ ਹੈ। ਇਸ ਵਿਚ ਫਿਜ਼ੀਓਥੈਰੇਪੀ ਨੂੰ ਸ਼ਾਮਿਲ ਕੀਤਾ ਗਿਆ ਹੈ ਪਰ ਇਹ ਯੂਨੀਵਰਸਿਟੀ ਦੀ ਕਮੇਟੀ ਤੈਅ ਕਰੇਗੀ। ਗ੍ਰੈਜੂਏਸ਼ਨ ਵਿਚ ਬੀਪੀਟੀ 4 ਸਾਲ ਦਾ ਕੋਰਸ ਹੋਵੇਗਾ ਜਿਸ ਵਿਚ ਸਮੈਸਟਰ ਹੋਣਗੇ। ਓਥੇ ਹੀ ਪੋਸਟ ਗ੍ਰੈਜੂਏਸ਼ਨ ਵਿਚ ਐਮਪੀਟੀ 2 ਸਾਲ ਦਾ ਕੋਰਸ ਹੋਵੇਗਾ ਜਿਸ ਵਿਚ 4 ਸਮੈਸਟਰ ਹੋਣਗੇ। ਆਯੁਰਵੇਦ, ਯੋਗਾ ਅਤੇ ਕੁਦਰਤੀ ਇਲਾਜ ਯੂਨਾਨੀ, ਸਿੱਧਾ ਅਤੇ ਹੋਮਿਓਪੈਥੀ ਮੰਤਰਾਲੇ ਦੀ ਪਹਿਲ 'ਤੇ ਸ਼ੁਰੂ ਹੋ ਰਹੇ ਇਨ੍ਹਾਂ ਕੋਰਸਾਂ ਨਾਲ ਭਾਰਤੀ ਇਲਾਸ ਪ੍ਰਣਾਲੀ ਦਾ ਇਕ ਅਹਿਮ ਹਿੱਸਾ ਯੋਗਾ ਵਿਦਿਆਰਥੀ ਬਾਰੀਕੀ ਨਾਲ ਸਿੱਖ ਸਕਣਗੇ ਅਤੇ ਇਸ ਨੂੰ ਇਕ ਪ੍ਰੋਫੈਸ਼ਨ ਦੇ ਰੂਪ ਵਿਚ ਲੈਣਗੇ। ਯੂਜੀਸੀ ਨੇ ਸਭ ਯੂਨੀਵਰਸਿਟੀਆਂ ਨੂੰ ਇਸ ਨੂੰ ਲਾਗੂ ਕਰਨ ਦੀ ਹਦਾਇਤ ਦਿੱਤੀ ਹੈ। ਨਾਲ ਹੀ ਇਨ੍ਹਾਂ ਕੋਰਸਾਂ ਨੂੰ ਸਬੰਧਤ ਕਾਲਜਾਂ ਵਿਚ ਵੀ ਲਾਗੂ ਕੀਤਾ ਜਾਵੇ।
↧