- ਪੀਣ ਵਾਲੇ ਪਾਣੀ ਦੇ ਸੈਂਪਲਾਂ ਸਬੰਧੀ ਫੇਲ੍ਹ ਜਾਂ ਪਾਸ ਹੋਇਆ ਬਾਰੇ ਕੋਈ ਵੀ ਜਾਣਕਾਰੀ ਉਪਲੱਬਧ ਨਹੀਂ
ਪੰਜਾਬੀ ਜਾਗਰਣ ਕੇਂਦਰ, ਹੁਸ਼ਿਆਰਪੁਰ : ਸੋਸ਼ਲ ਡੈਮੋਕੇ੫ਟਿਕ ਪਾਰਟੀ ਅਤੇ ਭਾਰਤ ਜਗਾਓ ਅੰਦੋਲਨ ਦੇ ਪ੫ਧਾਨ ਜੈ ਗੋਪਾਲ ਧੀਮਾਨ ਨੇ ਸੂਚਨਾ ਅਧਿਕਾਰ ਐਕਟ 2005 ਦੇ ਤਹਿਤ ਨਗਰ ਨਿਗਮ ਹੁਸ਼ਿਆਰਪੁਰ ਦਾ ਪੀਣ ਵਾਲੇ ਪਾਣੀ ਸਬੰਧੀ ਵਰਤੀਆਂ ਜਾ ਰਹੀਆਂ ਅਣਗਹਿਲੀਆਂ ਦਾ ਖੁਲਾਸਾ ਕੀਤਾ। ਉਨ੍ਹਾਂ ਦੱਸਿਆ ਕਿ ਇਸ ਦੇ ਖੇਤਰ ਅਧੀਨ ਸ਼ਹਿਰ ਵਿਚ ਪੀਣ ਵਾਲੇ ਪਾਣੀ ਦੀ ਸਪਲਾਈ ਲੋਕਾਂ ਨੂੰ ਦੇਣ ਲਈ 36627 ਘਰਾਂ ਲਈ ਕੁਲ 74 ਟਿਊਬਵੈਲ ਲਗਾਏ ਹੋਏ ਹਨ। ਪੀਣ ਵਾਲੇ ਪਾਣੀ ਦੀ ਸਪਲਾਈ ਕਰਨ ਲਈ ਬਣੀਆਂ 8 ਟੈਂਕੀਆਂ ਇਨ੍ਹਾਂ ਦੀ ਅਣਗਹਿਲੀ ਕਾਰਨ ਚਿੱਟਾ ਹਾਥੀ ਸਾਬਤ ਹੋ ਰਹੀਆਂ ਹਨ। ਜਿਸ ਕਾਰਨ ਇਨ੍ਹਾਂ 'ਤੇ ਖਰਚ ਹੋਇਆ ਕਰੋੜਾਂ ਰੁਪਇਆ ਮਿੱਟੀ ਵਿਚ ਪਿਆ ਹੋਇਆ ਹੈ। ਪਬਲਿਕ ਦੇ ਪੈਸੇ ਦੀ ਐਨੀ ਕੁ ਹੀ ਇੱਜਤ ਕੀਤੀ ਜਾਂਦੀ ਹੈ। ਸ਼ਹਿਰ ਦੀ ਹੱਦ ਅੰਦਰ ਕੁਲ ਪੀਣ ਵਾਲੇ ਪਾਣੀ ਦੇ ਕੁਨੈਕਸ਼ਨ 27126 ਹਨ। ਪਰ ਸਵਾਲ ਇਹ ਪੈਦਾ ਹੁੰਦਾ ਹੈ ਕਿ 8497 ਘਰਾਂ ਦਾ ਨਗਰ ਨਿਗਮ ਨੂੰ ਕੋਈ ਪਤਾ ਨਹੀਂ ਕਿ ਉਨ੍ਹਾਂ ਦੇ ਘਰਾਂ ਵਿਚ ਉਨ੍ਹਾਂ ਦੇ ਅਪਣੇ ਸਾਧਨ ਹਨ ਕਿ ਹੋਰ ਕੋਈ ਸਾਧਨ ਹਨ। ਅਣਗਹਿਲੀ ਅਤੇ ਸ਼ਰਮ ਦੀ ਗੱਲ ਹੈ ਕਿ ਪੀਣ ਵਾਲੇ ਪਾਣੀ ਦੇ ਸੈਂਪਲਾਂ ਸਬੰਧੀ ਫੇਲ੍ਹ ਜਾਂ ਪਾਸ ਹੋਇਆ ਵਾਰੇ ਕੋਈ ਵੀ ਜਾਣਕਾਰੀ ਉਪਲੱਬਧ ਨਹੀਂ ਹੈ, ਉਸ ਇਸ ਕਰਕੇ ਨਹੀਂ ਰੱਖੀ ਜਾ ਰਹੀ ਕਿ ਪਾਣੀ ਪੀਣ ਦੇ ਅਯੋਗ ਪਾਇਆ ਜਾਵੇਗਾ। ਪਾਣੀ ਦੀ ਸਪਲਾਈ ਦੇਣ ਦਾ ਸਮਾਂ ਸਵੇਰੇ ਸਾਢੇ 4 ਤੋਂ ਲੇ ਕੇ ਸਾਢੇ 9 ਵਜੇ ਤੱਕ, ਦੁਪਿਹਰ ਨੂੰ 12 ਵਜੇ ਤੋਂ 2 ਵਜੇ ਅਤੇ ਸ਼ਾਮ ਨੂੰ 5 ਵਜੇ ਤੋਂ 10 ਵਜੇ ਤੱਕ ਹੈ। ਧੀਮਾਨ ਨੇ ਨਗਰ ਨਿਗਮ ਪੰਜਾਬ ਮਿਉਂਸੀਪਲ ਐਕਟ 1976 ਨੂੰ ਲਾਗੂ ਕਰਨ ਲਈ ਮਤਾ ਕਰੇ ਪਾਸ ਅਤੇ ਲੋਕਾਂ ਨੂੰ ਸ਼ੁੱਧ ਪੀਣ ਵਾਲਾ ਸਾਫ਼ ਪਾਣੀ ਕਰਵਾਉਣ ਦਾ ਪ੫ਬੰਧ ਕਰੇ ਤਾਂ ਕਿ ਲੋਕ ਟੁੱਲੂ ਪੰਪਾਂ ਦੇ ਆਰਥਿਕ ਬੋਝ ਤੋਂ ਛੁਟਕਾਰਾ ਪਾ ਸਕਣ।
ਫੋਟੋ 104 ਤੇ 104 ਏ ਪੀ - ਪਾਣੀ ਦੀ ਟੈਂਕੀ ਤੇ ਜਾਣਕਾਰੀ ਦਿੰਦੇ ਹੋਏ ਜੈ ਗੋਪਾਲ ਧੀਮਾਨ।