ਪਵਨ ਤਰੇਹਨ, ਬਟਾਲਾ : ਬਟਾਲਾ ਸ਼ਹਿਰ ਦੇ ਮੁਹੱਲਾ ਸ਼ੁਕਰਪੁਰਾ, ਮੁਰਗੀ ਮੁਹੱਲਾ ਤੇ ਚੰਦਰ ਨਗਰ ਵਿਖੇ ਆਜ਼ਾਦ ਪਾਰਟੀ ਮਹਿਲਾ ਵਿੰਗ ਦੇ ਅਹੁੱਦੇਦਾਰਾਂ ਤੇ ਵਰਕਰਾਂ ਦੀ ਸਾਂਝੀ ਮੀਟਿੰਗ 'ਚ ਪਾਰਟੀ ਪ੫ਧਾਨ ਸੁਰਿੰਦਰ ਕਲਸੀ ਨੇ ਕਿਹਾ ਕਿ ਪੰਜਾਬ 'ਚ ਰਾਜ ਕਰ ਚੁੱਕੀਆਂ ਸਰਕਾਰਾਂ 'ਚੋਂ ਸਭ ਤੋਂ ਵੱਧ ਲੋਕਮਾਰੂ, ਘਟੀਆ ਸੋਚ ਤੇ ਵਾਅਦਿਆਂ ਤੋਂ ਮੂੰਹ ਮੋੜਨ ਵਾਲੀ ਬਾਦਲ ਸਰਕਾਰ ਸਾਬਤ ਹੋਈ ਹੈ। ਉਸਨੇ ਆਪਣੇ ਕੀਤੇ ਵਾਅਦੇ ਤੋਂ ਮੁਕਰ ਕੇ ਜ਼ਿਲ੍ਹੇ ਦੀਆਂ ਸ਼ਰਤਾਂ ਪੂਰੀਆਂ ਕਰਨ ਵਾਲੇ ਬਟਾਲੇ ਨੂੰ ਪੂਰਨ ਜ਼ਿਲੇ੍ਹ ਦੀ ਮਾਨਤਾ ਨਾ ਦੇ ਕੇ ਘਟੀਆ ਸੋਚ ਵਾਲਾ ਅਤਿ ਨਿੰਦਣਯੋਗ ਕੰਮ ਕੀਤਾ ਹੈ। ਪਾਰਟੀ ਪ੫ਧਾਨ ਸੁਰਿੰਦਰ ਕਲਸੀ ਨੇ ਪੁਲਸ ਜ਼ਿਲ੍ਹਾ ਬਟਾਲਾ ਦੇ ਪੇਂਡੂੁ ਤੇ ਸ਼ਹਿਰੀ ਅਕਾਲੀ-ਭਾਜਪਾ ਤੇ ਕਾਂਗਰਸੀ ਲੀਡਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਸਿਆਸੀ ਹਿੱਤਾਂ 'ਚੋਂ ਕੁੰਭਕਰਨੀ ਨੀਂਦ ਛੱਡ ਕੇ ਜਾਗਣ 'ਤੇ ਸਿਆਸਤ ਰਹਿਤ ਹੋ ਕੇ ਕੁਰਸੀ ਅਤੇ ਯੈਡਿਟ ਦਾ ਆਨੰਦ ਮਾਨਣ ਦੀ ਬਜਾਏ ਕੇਵਲ ਪੁਲਸ ਜ਼ਿਲ੍ਹਾ ਬਟਾਲਾ ਦੇ ਪੇਂਡੂ ਤੇ ਸ਼ਹਿਰੀ ਵਸਨੀਕ ਹੁੰਦੇ ਹੋਏ ਬਟਾਲਾ ਨੂੰ ਜ਼ਿਲ੍ਹਾ ਬਣਾਉਣ ਦੀ ਮੰਗ ਨੂੰ ਕੇਵਲ ਪ੫ਧਾਨ ਕਲਸੀ ਦੀ ਹੀ ਮੰਗ ਨਾ ਸਮਝ ਕੇ, ਬਲਕਿ ਸਾਰੇ ਇਲਾਕੇ ਤੇ ਬਟਾਲਾ ਪੁਲਿਸ ਜ਼ਿਲੇ ਦੇ ਪੇਂਡੂ ਤੇ ਸ਼ਹਿਰੀ ਵਸਨੀਕਾਂ ਦੀ ਤੁਹਾਡੀ ਆਪਣੀ ਮੰਗ ਸਮਝ ਕੇ ਸਿਆਸਤ ਰਹਿਤ ਸਾਂਝੇ ਸੰਘਰਸ਼ ਰਾਹੀਂ ਅੰਨ੍ਹੀ, ਗੂੰਗੀ ਤੇ ਬੋਲੀ ਬਾਦਲ ਸਰਕਾਰ ਪਾਸੋਂ ਬਟਾਲੇ ਨੂੰ ਪੂਰਨ ਰੈਵੀਨਿਊ ਜ਼ਿਲ੍ਹੇ ਦੀ ਮਾਨਤਾ ਦਿਵਾਉਣ ਲਈ ਜ਼ੋਰ ਲਾ ਕੇ ਬਟਾਲਾ ਜ਼ਿਲ੍ਹਾ ਬਣਵਾਉਣ ਵੱਲ ਧਿਆਨ ਦੇਣ।
↧