-ਜਗਮੀਤ ਬਰਾੜ ਦੀ ਮੁਹਿੰਮ 'ਪਹਿਲਾਂ ਪੰਜਾਬ ਲੋਕ ਹਿੱਤ ਅਭਿਆਨ' ਪੁੱਜੇਗੀ ਘਰ-ਘਰ
-ਲੋਕ ਹਿੱਤ ਅਭਿਆਨ ਤਹਿਤ ਜਗਮੀਤ ਬਰਾੜ ਨੇ 300 ਵਲੰਟੀਅਰਾਂ ਨਾਲ ਕੀਤੀ ਮੀਟਿੰਗ, 19 ਜ਼ਿਲਿ੍ਹਆਂ ਦੇ ਬਣਾਏ ਕੋਆਰਡੀਨੇਟਰ
-ਅਕਾਲੀ ਤੇ ਕਾਂਗਰਸ ਭਿ੫ਸ਼ਟਾਚਾਰ ਤੇ ਪਰਿਵਾਰ ਪ੍ਰਸਤ ਰਾਜਨੀਤੀ ਦੇ ਮੁੱਦੇ 'ਤੇ ਮੈਚ ਫਿਕਸਿੰਗ ਵਾਲੀ ਨੀਤੀ 'ਤੇ ਚਲ ਕੇ ਲੋਕਾਂ ਨੂੰ ਦੇ ਰਹੇ ਨੇ ਧੋਖਾ
ਕੇ ਕੇ ਗਗਨ, ਜਲੰਧਰ
ਕਾਂਗਰਸ ਦੇ ਮੌਜੂਦਾ ਸੂਬਾ ਪ੍ਰਧਾਨ ਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪਰਿਵਾਰ ਦਾ ਅਰਬਾਂ ਰੁਪਿਆ ਸਵਿਸ ਬੈਂਕਾਂ ਵਿਚ ਜਮ੍ਹਾਂ ਹੈ। ਮਨੀ ਲਾਂਡਰਿੰਗ ਦੇ ਮਾਮਲੇ ਦੀ ਜਾਂਚ ਚੱਲ ਰਹੀ ਹੈ, ਜਿਸ ਵਿਚ ਹੁਣ ਤਕ ਕੋਈ ਕਲੀਨ ਚਿੱਟ ਨਹੀਂ ਮਿਲੀ। ਇਹ ਪ੍ਰਗਟਾਵਾ ਸਾਬਕਾ ਕਾਂਗਰਸੀ ਸੰਸਦ ਮੈਂਬਰ ਜਗਮੀਤ ਸਿੰਘ ਬਰਾੜ ਨੇ ਦੇਸ਼ ਭਗਤ ਯਾਦਗਾਰ ਹਾਲ ਵਿਖੇ ਪੰਜਾਬ ਲੋਕ ਹਿਤ ਅਭਿਆਨ ਦੇ ਪ੍ਰਤੀਨਿਧੀਆਂ ਦੀ ਇਕ ਭਰਵੀਂ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਮਨੀ ਲਾਂਡਰਿੰਗ ਮਾਮਲੇ ਵਿਚ ਕੈਪਟਨ ਅਮਰਿੰਦਰ ਸਿੰਘ ਆਪਣੇ ਆਪ ਨੂੰ ਕਲੀਨ ਚਿੱਟ ਦੇ ਕੇ ਪਾਕ-ਸਾਫ਼ ਬਣ ਰਹੇ ਹਨ ਜਦਕਿ ਹਕੀਕਤ ਇਹ ਹੈ ਕਿ ਕੈਪਟਨ, ਉਨ੍ਹਾਂ ਦੀ ਪਤਨੀ ਸਾਬਕਾ ਕੇਂਦਰੀ ਮੰਤਰੀ ਪਰਨੀਤ ਕੌਰ ਤੇ ਪੁੱਤਰ ਰਣਇੰਦਰ ਸਿੰਘ ਦੇ ਨਾਂ ਸਵਿਸ ਬੈਂਕਾਂ ਵਿਚ ਖਾਤਿਆਂ ਦੇ ਸਪੱਸ਼ਟ ਸਬੂਤ ਹਨ, ਜਿਨ੍ਹਾਂ ਦੀ ਜਾਂਚ ਚੱਲ ਰਹੀ ਹੈ।
ਇਸ ਮੀਟਿੰਗ ਵਿਚ ਸਾਰੇ ਜ਼ਿਲਿ੍ਹਆਂ ਵਿਚੋਂ 300 ਤਂੋ ਵਧ ਪ੍ਰਤੀਨਿਧੀ ਸ਼ਾਮਲ ਹੋਏ। ਇਸ ਮੀਟਿੰਗ ਵਿਚ ਫੈਸਲਾ ਕੀਤਾ ਗਿਆ ਕਿ ਪੰਜਾਬ ਭਰ ਵਿਚ ਮੁੱਦਿਆਂ ਜਿਨ੍ਹਾਂ ਵਿਚ ਖੇਤੀ ਮੁਸ਼ਕਲਾਂ, ਕਿਸਾਨੀ ਖੁਦਕੁਸ਼ੀਆਂ ਦੇ ਵਧ ਰਹੇ ਰੁਝਾਨ, ਨਸ਼ਿਆਂ ਦੇ ਕਾਰੋਬਾਰੀਆਂ ਵਿਰੁੱਧ ਹਾਈ ਕੋਰਟ ਦੇ ਜੱਜ ਤੋ ਜਾਂਚ ਕਰਵਾਉਣ ਤੇ ਪਰਿਵਾਰ ਦੀ ਰਾਜਨੀਤੀ ਆਦਿ ਮਸਲਿਆਂ ਨੂੰ ਲੈ ਕੇ ਪੰਜਾਬ ਦੇ ਘਰ-ਘਰ ਤਕ ਪਹੁੰਚ ਕਰਕੇ ਲੋਕ ਰਾਇ ਪੈਦਾ ਕੀਤੀ ਜਾਵੇਗੀ। ਉਨ੍ਹਾਂ ਸਪੱਸ਼ਟ ਕੀਤਾ ਕਿ ਉਹ ਕੋਈ ਸਿਆਸੀ ਪਾਰਟੀ ਦਾ ਗਠਨ ਨਹੀਂ ਕਰ ਰਹੇ ਤੇ ਇਕ ਤਾਲਮੇਲ ਕਮੇਟੀ ਪੰਜਾਬ ਦੇ ਮੁੱਖ ਮਸਲਿਆਂ ਨੂੰ ਲੈ ਕੇ ਸਿਰਫ ਸੰਘਰਸ਼ਸ਼ੀਲ ਲੋਕਾਂ ਲਈ ਜਨਤਾ ਵਿਚ ਜਾਗਰੂਕਤਾ ਪੈਦਾ ਕਰਨ ਲਈ ਇਕ ਮੰਚ ਹੋਵੇਗਾ।
ਉਨ੍ਹਾਂ ਕਿਹਾ ਕਿ ਉਹ ਦਾ ਆਮ ਆਦਮੀ ਪਾਰਟੀ ਨਾਲ ਕੋਈ ਗੱਲਬਾਤ ਨਹੀਂ ਹੋਈ। ਹਾਂ ਭਿ੫ਸ਼ਟਾਚਾਰ ਵਿਰੁੱਧ ਅਤੇ ਪਰਿਵਾਰਦਾਵ ਵਿਰੁੱਧ ਮਸਲਿਆਂ ਬਾਰੇ ਆਪ ਦੀ ਵੀ ਨੀਤੀ ਸਾਫ਼ ਹੈ। ਇਸ ਲਈ ਉਹ ਆਮ ਆਦਮੀ ਪਾਰਟੀ ਦਾ ਇਨ੍ਹਾਂ ਮੁੱਦਿਆਂ 'ਤੇ ਸਮਰਥਨ ਕਰਦੇ ਹਨ। ਬਰਾੜ ਨੇ ਕਿਹਾ ਕਿ ਪੰਜਾਬ ਦੇ ਲਗਪਗ 100 ਕੁ ਪਰਿਵਾਰਾਂ ਨੇ ਪੰਜਾਬ ਦੇ ਸਾਧਨ ਤੇ ਕੁਦਰਤੀ ਸਰੋਤਾਂ ਨੂੰ ਲੁੱਟਣ ਵਿਚ ਕੋਈ ਕਸਰ ਨਹੀਂ ਛੱਡੀ। ਉਨ੍ਹਾਂ ਕਿਹਾ ਕਿ ਕਾਂਗਰਸ ਤੇ ਅਕਾਲੀ ਭਿ੫ਸ਼ਟਾਚਾਰ ਤੇ ਪਰਿਵਾਰ ਪ੍ਰਸਤ ਰਾਜਨੀਤੀ ਕਰਨ ਦੇ ਮਾਮਲੇ 'ਚ ਇਕ ਮੈਚ ਫਿਕਸਿੰਗ ਵਾਲੀ ਨੀਤੀ 'ਤੇ ਚਲਕੇ ਲੋਕਾਂ ਨੂੰ ਧੋਖਾ ਦਿੰਦੇ ਹਨ। ਉਨ੍ਹਾਂ ਕਿਹਾ ਕਿ ਬਾਦਲ ਤੇ ਕੈਪਟਨ ਪਰਿਵਾਰ ਆਪਣੇ ਆਪ ਨੂੰ ਕਲੀਨ ਚਿੱਟ ਦੇਣ 'ਚ ਕਾਫੀ ਮਾਹਰ ਹਨ।
ਉਨ੍ਹਾਂ ਕਿਹਾ ਕਿ ਮੈ ਸਾਰਾ ਜੀਵਨ ਕਾਂਗਰਸ ਵਿਚ ਰਹਿ ਕੇ ਵੀ ਪਰਿਵਾਦਵਾਦ ਤੇ ਰਜਵਾੜਾਸ਼ਾਹੀ ਵਿਰੁੱਧ ਸੰਘਰਸ ਕੀਤਾ ਹੈ ਇਸ ਲਈ ਉਨ੍ਹਾਂ ਦੀ ਇਹ ਰਾਜਨੀਤੀ ਕੈਪਟਨ ਅਮਰਿੰਦਰ ਸਿੰਘ ਨੂੰ ਪਸੰਦ ਨਹੀਂ ਆਈ। ਬਰਾੜ ਨੇ ਕਿਹਾ ਕਿ ਪੰਜਾਬ 'ਚ ਇਕ ਪਾਸੇ ਲੋਕ ਬਾਦਲਾਂ ਦੀ ਲੁੱਟ ਦਾ ਸ਼ਿਕਾਰ ਹਨ ਤੇ ਦੂਸਰੇ ਪਾਸੇ ਕੈਪਟਨ ਨੇ ਭਿ੫ਸ਼ਟਾਚਾਰ ਕਰਨ 'ਚ ਕੋਈ ਕਸਰ ਨਹੀਂ ਛੱਡੀ। ਉਨ੍ਹਾਂ ਕਿਹਾ ਕਿ 15 ਅਗਸਤ ਤਕ ਪੰਜਾਬ ਵਿਚ ਇਸ ਮੁਹਿੰਮ ਵਿਚ ਤੇਜ਼ੀ ਲਿਆ ਕੇ ਪੰਜਾਬ ਦੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ। ਇਸ ਮੀਟਿੰਗ ਦੇ ਆਖੀਰ ਵਿਚ 19 ਜ਼ਿਲਿ੍ਹਆਂ ਦੇ ਜ਼ਿਲ੍ਹਾ ਕੋਆਰਡੀਨੇਟਰ ਚੁਣੇ ਗਏ ਤੇ ਦਸ ਨੁਕਾਤੀ ਪ੍ਰੋਗਰਾਮ ਬਣਾ ਕੇ ਆਏ ਪ੍ਰਤੀਨਿਧਾਂ ਨੂੰ ਘਰ-ਘਰ ਪਹੁੰਚ ਕਰਨ ਦਾ ਸੱਦਾ ਦਿੱਤਾ। ਇਸ ਮੌਕੇ ਸ਼ਹੀਦੇ ਆਜ਼ਾਮ ਭਗਤ ਸਿੰਘ ਦੇ ਪੋਤਰੇ ਅਭੇਜੀਤ ਸੰਧੂ ਨੂੰ ਦੋ ਮਿੰਟ ਦਾ ਮੋਨ ਰੱਖਕੇ ਸ਼ਰਧਾਂਜਲੀ ਭੇਂਟ ਕਰਦੇ ਹੋਏ
114ਜੇ---ਕੈਪਸ਼ਨ - ਸਾਰੇ ਜ਼ਿਲਿ੍ਹਆਂ ਦੇ ਕੋਆਰਡੀਨੇਟਰਾਂ ਨਾਲ ਜਗਮੀਤ ਬਰਾੜ, ਤਰਮੇਸ਼ ਜੋਧਾ ਸਾਬਕਾ ਵਿਧਾਇਕ ਤੋ ਆਗੂ ਮੰਚ 'ਤੇ ਮੰਚ ਦਾ ਪ੍ਰੋਗਰਾਮ ਵਿਖਾਉਂਦੇ ਹੋਏ।