ਟਰੰਪ ਨੇ ਓਬਾਮਾ ਨੂੰ ਦੱਸਿਆ ਘਟੀਆ ਰਾਸ਼ਟਰਪਤੀ
ਵਾਸ਼ਿੰਗਟਨ (ਪੀਟੀਆਈ) : ਰਾਸ਼ਟਰਪਤੀ ਬਰਾਕ ਓਬਾਮਾ ਵੱਲੋਂ ਕੀਤੀ ਗਈ ਸਖ਼ਤ ਟਿੱਪਣੀ ਦੇ ਜਵਾਬ 'ਚ ਡੋਨਾਲਡ ਟਰੰਪ ਨੇ ਉਨ੍ਹਾਂ ਦੇ ਗੁੱਸੇ ਦੀ ਤੁਲਨਾ ਆਰਲੈਂਡੋ ਦੇ ਸ਼ੂਟਰ ਦੇ ਗੁੱਸੇ ਨਾਲ ਕਰ ਦਿੱਤੀ। ਟਰੰਪ ਨੇ ਕਿਹਾ ਕਿ ਓਬਾਮਾ ਜਿੰਨੇ ਜ਼ਿਆਦਾ ਸ਼ੂਟਰ 'ਤੇ ਨਾਰਾਜ਼ ਸਨ ਉਸ ਤੋਂ ਜ਼ਿਆਦਾ ਉਹ ਉਨ੍ਹਾਂ (ਟਰੰਪ) 'ਤੇ ਨਾਰਾਜ਼ ਹੋਏ। ਟਰੰਪ ਨੇ ਓਬਾਮਾ ਨੂੰ ਘਟੀਆ ਰਾਸ਼ਟਰਪਤੀ ਦੱਸਿਆ। ਓਬਾਮਾ ਨੇ ਰਿਪਬਲਿਕਨ ਪਾਰਟੀ ਨੇਤਾ ਡੋਨਾਲਡ ਟਰੰਪ ਦੀ ਮੁਸਲਿਮ ਵਿਰੋਧੀ ਸੋਚ 'ਤੇ ਉਨ੍ਹਾਂ ਦੀ ਨਿੰਦਾ ਕੀਤੀ ਸੀ। ਆਰਲੈਂਡੋ 'ਚ ਐਤਵਾਰ ਨੂੰ ਸਮਲਿੰਗੀਆਂ ਦੇ ਕਲੱਬ 'ਚ ਹੋਈ ਫਾਇਰਿੰਗ 'ਚ 50 ਲੋਕ ਮਾਰੇ ਗਏ ਸਨ।
ਉੱਤਰੀ ਕੈਰੋਲੀਨਾ 'ਚ ਆਪਣੇ ਸਮਰਥਕਾਂ ਵਿਚਕਾਰ ਟਰੰਪ ਨੇ ਕਿਹਾ ਕਿ ਰਾਸ਼ਟਰਪਤੀ ਨੂੰ ਸਮਝਣਾ ਚਾਹੀਦਾ ਹੈ ਕਿ ਕੱਟੜਪੰਥੀ ਇਸਲਾਮੀ ਅੱਤਵਾਦ ਨਾਲ ਅਸੀਂ ਜੁੜ ਰਹੇ ਹਾਂ। ਇਸ ਤੋਂ ਪਹਿਲੇ ਓਬਾਮਾ ਨੇ ਟਰੰਪ ਦੇ ਮੁਸਲਮਾਨਾਂ ਦੇ ਅਮਰੀਕਾ 'ਚ ਦਾਖਲੇ 'ਤੇ ਰੋਕ ਲਾਉਣ ਅਤੇ ਉਨ੍ਹਾਂ ਦੇ ਫੋਨ ਨਿਗਰਾਣੀ 'ਚ ਲੈਣ ਦੇ ਬਿਆਨਾਂ 'ਤੇ ਸਵਾਲ ਉਠਾਏ ਸਨ। ਓਬਾਮਾ ਨੇ ਕਿਹਾ ਕਿ ਆਰਲੈਂਡੋ, ਬਰਨਾਰਡੀਨੋ, ਫੋਰਟ ਹੁੱਡ ਦੇ ਹਮਲਾਵਰ ਅਮਰੀਕੀ ਨਾਗਰਿਕ ਸਨ। ਕੀ ਅਸੀਂ ਸਾਰੇ ਅਮਰੀਕੀ-ਮੁਸਲਮਾਨਾਂ ਦੇ ਨਾਲ ਅਲੱਗ-ਅਲੱਗ ਵਿਹਾਰ ਕਰਾਂਗੇ। ਕੀ ਅਸੀਂ ਕੋਈ ਭੇਦਭਾਵ ਵਾਲੀ ਨਿਗਰਾਣੀ ਨੀਤੀ ਬਣਾਵਾਂਗੇ। ਉਨ੍ਹਾਂ ਨੇ ਟਰੰਪ 'ਤੇ ਅਮਰੀਕੀ ਮੱੁਲਾਂ ਨੂੰ ਨੁਕਸਾਨ ਪਹੁੰਚਾਉਣ ਦਾ ਦੋਸ਼ ਲਗਾਇਆ ਸੀ। ਡੈਮੋਯੇਟਿਕ ਪਾਰਟੀ ਦੀ ਹਿਲੇਰੀ ਕਲਿੰਟਨ ਨੇ ਟਰੰਪ ਦੇ ਰਾਸ਼ਟਰਪਤੀ ਨੂੰ ਲੈ ਕੇ ਦਿੱਤੇ ਬਿਆਨ ਦੀ ਨਿੰਦਾ ਕਰਦੇ ਹੋਏ ਉਸ ਨੂੰ ਮਰਆਦਾ ਦੇ ਉਲਟ ਦੱਸਿਆ।