ਪੱਤਰ ਪ੫ੇਰਕ, ਸਮਾਣਾ : ਪਿੰਡ ਤਰੈਂ 'ਚ ਮਰਹੂਮ ਕਰਤਾਰ ਸਿੰਘ ਦੀ ਯਾਦ 'ਚ ਪਹਿਲਾ ਕਿ੫ਕਟ ਟੂਰਨਾਮੈਂਟ ਕਰਵਾਇਆ ਗਿਆ। ਜਿਸ ਵਿਚ ਕਾਂਗਰਸ ਦੇ ਸੀਨੀਅਰ ਆਗੂ ਹਰਿੰਦਰਪਾਲ ਸਿੰਘ ਹੈਰੀ ਮਾਨ ਨੂੰ ਮੁੱਖ ਮਹਿਮਾਨ ਵਜੋਂ ਬੁਲਾਇਆ ਗਿਆ। ਹੈਰੀ ਮਾਨ ਨੇ ਮਾਣ ਮਹਿਸੂਸ ਕੀਤਾ ਕਿ ਸ. ਕਰਤਾਰ ਸਿੰਘ ਜੀ ਦੀ ਸਖਸੀਅਤ ਨੂੰ ਪਿੰਡ ਵਿਚ ਖੇਡਾਂ ਕਰਵਾ ਕੇ ਉਨ੍ਹਾਂ ਨੂੰ ਮਾਣ-ਸਨਮਾਨ ਦਿਤਾ ਹੈ ਜੋ ਕਿ ਬਹੁਤ ਹੀ ਸ਼ਲਾਘਾਯੋਗ ਕੰਮ ਹੈ। ਇਸ ਸਮੇੇਂ ਉਨ੍ਹਾਂ ਨਾਲ ਕਲੱਬ ਪ੫ਧਾਨ ਲਛਮਣ ਸਿੰਘ, ਮੀਤ ਪ੫ਧਾਨ ਰਿੱਕੂ, ਜਰਨਲ ਸਕੱਤਰ ਬਲਵਿੰਦਰ ਸਿੰਘ, ਬਖਸੀਸ ਸਿੰਘ, ਸੰਦੀਪ ਸਿੰਘ, ਡਾ. ਗੁਰਜੰਟ ਸਿੰਘ, ਗੁਰਧਿਆਨ ਸਿੰਘ, ਕੁਲਦੀਪ ਸਿੰਘ, ਸਤਨਾਮ ਸਿੰਘ, ਗੁਰਮੀਤ ਸਿੰਘ, ਬਿੱਟੂ, ਕਲੱਬ ਮੈਂਬਰ ਬਲਵਿੰਦਰ ਬੱਬੀ, ਅਰਜਨ ਭਿੰਡਰ, ਹਰਭਜਨ ਅਸਰਪੁਰ, ਨਿਰਭੈ ਸਿਘ ਟੋਡਰਪੁਰ, ਗੁਰਨਾਮ ਸਿੰਘ, ਗਗਨਦੀਪ ਧਾਲੀਵਾਲ, ਜੋਗਿੰਦਰ ਕਾਕੜਾ ਆਦਿ ਹਾਜ਼ਰ ਸਨ। ਕਲੱਬ ਮੈਂਬਰਾਂ ਵਲੋਂ ਹਰਿੰਦਰਪਾਲ ਸਿੰਘ ਹੈਰੀਮਾਨ ਨੂੰ ਸਨਮਾਨਿਤ ਵੀ ਕੀਤਾ ਗਿਆ।
ਪੀਟੀਐਲ :12ਪੀ--ਖਿਡਾਰੀਆਂ ਨਾਲ ਜਾਣ-ਪਛਾਣ ਕਰਦੇ ਹੋਏ ਹੈਰੀਮਾਨ।