ਸਿਟੀ-ਪੀ38) ਜਾਣਕਾਰੀ ਦਿੰਦੇ ਹੋਏ ਜਗਦੀਸ਼ ਜੱਸਲ।
ਫਲੈਗ) ਮਾਮਲਾ ਨਗਰ ਕੌਂਸਲ ਆਦਮਪੁਰ ਦਾ
- ਚੁੱਕਿਆ ਝੰਡਾ
- ਕਿਹਾ, ਭਿ੫ਸ਼ਟਾਚਾਰ ਦਾ ਹੈ ਬੋਲਬਾਲਾ
- ਗੁਰਦਾਸਪੁਰ ਦੇ ਸੀਓ ਨੂੰ ਮੁਅੱਤਲ ਕੀਤਾ ਗਿਆ ਤੇ ਆਦਮਪੁਰ ਦੇ ਈਓ ਦੀ ਕੀਤੀ ਮਹਿਜ਼ ਬਦਲੀ
ਮਨਦੀਪ ਸ਼ਰਮਾ, ਜਲੰਧਰ
'ਪੰਜਾਬ ਦਾ ਸਥਾਨਕ ਸਰਕਾਰਾਂ ਵਿਭਾਗ ਭਿ੫ਸ਼ਟਾਚਾਰ ਦੇ ਮਾਮਲੇ ਵਿਚ ਫਸੇ ਅਫਸਰਾਂ ਦੇ ਸਬੰਧ ਵਿਚ ਦੋਹਰੀ ਨੀਤੀ ਅਪਣਾ ਰਿਹਾ ਹੈ। ਨਗਰ ਕੌਂਸਲ ਗੁਰਦਾਸਪੁਰ ਦੇ ਈਓ ਨੂੰ ਸੀਐੱਲਯੂ ਦੇ ਬਿਨਾਂ ਕਈ ਬਿਲਡਿੰਗਾਂ ਦੇ ਨਕਸ਼ੇ ਪਾਸ ਕਰਨ 'ਤੇ ਮੁਅੱਤਲ ਕਰ ਦਿੱਤਾ ਗਿਆ ਜਦਕਿ ਆਦਮਪੁਰ ਦੇ ਈਓ ਰਾਮਜੀਤ ਦਾ ਮਹਿਜ਼ ਭੋਗਪੁਰ ਤਬਾਦਲਾ ਹੀ ਕੀਤਾ ਗਿਆ ਹੈ। ਈਓ ਰਾਮਜੀਤ ਖ਼ਿਲਾਫ਼ ਨਗਰ ਕੌਂਸਲ ਪ੍ਰਧਾਨ ਪਵਿੱਤਰ ਸਿੰਘ ਨੇ ਸਕੱਤਰ ਸਥਾਨਕ ਸਰਕਾਰਾਂ ਵਿਭਾਗ ਨੂੰ ਚਿੱਠੀ ਵੀ ਭੇਜੀ ਸੀ, ਜਿਸ ਦੀ ਕਾਪੀ ਸਥਾਨਕ ਸਰਕਾਰਾਂ ਬਾਰੇ ਮੰਤਰੀ ਅਨਿਲ ਜੋਸ਼ੀ, ਡਾਇਰੈਕਟਰ ਸਥਾਨਕ ਸਰਕਾਰਾਂ ਵਿਭਾਗ ਪੰਜਾਬ, ਡਿਪਟੀ ਕਮਿਸ਼ਨਰ ਜਲੰਧਰ ਨੂੰ ਵੀ ਭੇਜੀ ਸੀ ਪਰ ਹਾਲੇ ਤਕ ਸਰਕਾਰ ਵੱਲੋਂ ਉਕਤ ਈਓ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ।' ਇਹ ਦੋਸ਼ ਹਲਕਾ ਆਦਮਪੁਰ ਦੇ ਸੀਨੀਅਰ ਕਾਂਗਰਸੀ ਆਗੂ ਜਗਦੀਸ਼ ਜੱਸਲ ਨੇ 'ਪੰਜਾਬੀ ਜਾਗਰਣ' ਨਾਲ ਗੱਲਬਾਤ ਦੌਰਾਨ ਲਗਾਏ।
ਜੱਸਲ ਨੇ ਦੱਸਿਆ ਕਿ ਪ੍ਰਧਾਨ ਪਵਿੱਤਰ ਸਿੰਘ ਵੱਲੋਂ ਸੱਤ ਸੜਕਾਂ ਰੇਲਵੇ ਰੋਡ, ਰੇਲਵੇ ਰੋਡ ਤੋਂ ਸ਼ਿਵਪੁਰੀ ਚੌਕ, ਸ਼ਿਵਪੁਰੀ ਰੋਡ, ਹਰੀਪੁਰ ਰੋਡ, ਮੇਨ ਰੋਡ, ਗਾਂਧੀ ਨਗਰ, ਘੰਟਾਘਰ ਚੌਕ ਤੋਂ ਪਾਣੀ ਵਾਲੀ ਟੈਂਕੀ ਆਦਿ ਦਾ ਜ਼ਿਕਰ ਕੀਤਾ ਗਿਆ ਸੀ, ਜਿਸ ਵਿਚ ਦੱਸਿਆ ਗਿਆ ਸੀ ਕਿ ਬਿਨਾਂ ਸੀਐੱਲਯੂ ਦੇ ਬੇਸਮੈਂਟ ਆਦਿ ਕੰਮ ਹੋ ਰਹੇ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਇਕ ਬੇਸਮੈਂਟ ਦੇ ਕੰਮ ਦੌਰਾਨ ਮਜ਼ਦੂਰ ਤਕ ਮਿੱਟੀ ਵਿਚ ਦਬ ਗਏ ਸਨ ਪਰ ਈਓ ਦੀ ਕਥਿਤ ਦੇਖਰੇਖ ਹੇਠ ਉਸ ਦੀ ਉਸਾਰੀ ਹੋ ਗਈ। ਜੱਸਲ ਨੇ ਉਕਤ ਧਾਂਧਲੀ ਵਿਚ ਕੌਂਸਲ ਦੇ ਹੋਏ ਕਰੋੜਾਂ ਰੁਪਏ ਦੇ ਨੁਕਸਾਨ ਤੇ ਈਓ ਦੀ ਮੁਅੱਤਲੀ ਦੀ ਬਜਾਏ ਤਬਾਦਲੇ ਦੀ ਜਾਂਚ ਵਿਜੀਲੈਂਸ ਕੋਲੋਂ ਕਰਵਾਏ ਜਾਣ ਦੀ ਮੰਗ ਕੀਤੀ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਇਕ ਮਹੀਨੇ ਅੰਦਰ ਕਾਰਵਾਈ ਨਾ ਕੀਤੀ ਗਈ ਤਾਂ ਉਹ ਹਾਈ ਕੋਰਟ ਦੀ ਸ਼ਰਣ ਲੈਣਗੇ।
ਇਕੱਲਾ ਈਓ ਨਹੀਂ ਹੁੰਦਾ ਹਰ ਕੰਮ ਲਈ ਜ਼ਿੰਮੇਵਾਰ
ਇਸ ਬਾਰੇ ਈਓ ਰਾਮਜੀਤ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਜੋ ਕਾਰਵਾਈ ਕੀਤੀ ਹੈ, ਉਹ ਨਿਯਮਾਂ ਮੁਤਾਬਕ ਹੀ ਕੀਤੀ ਹੈ। ਜਿਹੜੀਆਂ ਬਿਲਡਿੰਗਾਂ ਦਾ ਜ਼ਿਕਰ ਕੀਤਾ ਗਿਆ ਹੈ, ਉਨ੍ਹਾਂ ਦੇ ਵੇਰਵੇ ਡੀਸੀ ਸਾਹਬ ਕੋਲ ਪੇਸ਼ ਕੀਤੇ ਜਾ ਚੁੱਕੇ ਹਨ। ਇਨ੍ਹਾਂ ਬਿਲਡਿੰਗਾਂ 'ਚੋਂ ਕੋਈ ਵੀ ਸੀਐੱਲਯੂ ਵਾਲੀ ਹੈ ਹੀ ਨਹੀਂ। ਇਸ ਦੇ ਇਲਾਵਾ ਇਸ ਵਿਚ ਇਕੱਲੇ ਈਓ ਦਾ ਰੋਲ ਨਹੀਂ ਹੁੰਦਾ। ਪਹਿਲਾਂ ਇੰਜੀਨੀਅਰਿੰਗ ਬ੍ਰਾਂਚ ਸਿਫਾਰਿਸ਼ ਕਰਦਾ ਹੈ ਤਾਂ ਈਓ ਫਾਈਨਲ ਮੋਹਰ ਲਗਾਉਂਦਾ ਹੈ। ਇੰਜੀਨੀਅਰਿੰਗ ਬ੍ਰਾਂਚ 'ਚ ਪਹਿਲਾਂ ਕਲਰਕ, ਫਿਰ ਜੇਈ, ਫਿਰ ਸਹਾਇਕ ਇੰਜੀਨੀਅਰ ਯਾਨੀ ਮਿਊਨਸਪਲ ਇੰਜੀਨੀਅਰ ਸਿਫਾਰਿਸ਼ ਕਰਦਾ ਹੈ। ਉਸ ਤੋਂ ਬਾਅਦ ਫਾਈਲ ਈਓ ਤਕ ਆਉਂਦੀ ਹੈ। ਈਓ ਇਕ ਪ੍ਰਸ਼ਾਸਨਿਕ ਅਧਿਕਾਰੀ ਹੁੰਦਾ ਹੈ ਜਦਕਿ ਬਾਕੀ ਕੰਮ ਟੈਕਨਿਕਲ ਵਿੰਗ ਦਾ ਹੁੰਦਾ ਹੈ। ਉਕਤ ਸਾਰੀਆਂ ਗੱਲਾਂ ਟੈਕਨੀਕਲ ਵਿੰਗ ਨਾਲ ਸਬੰਧਤ ਹਨ। ਇਸ ਲਈ ਹਰ ਕੰਮ ਲਈ ਈਓ 'ਤੇ ਉਂਗਲੀ ਚੁੱਕਣ ਵਾਲੇ ਟੈਕਨੀਕਲ ਗੱਲਾਂ ਵੱਲ ਵੀ ਧਿਆਨ ਦੇਣ। ਰਹੀ ਗੱਲ ਪ੍ਰਧਾਨ ਪਵਿੱਤਰ ਸਿੰਘ ਦੀ ਤਾਂ, ਉਹ ਵੀ ਇਕ ਅਧਿਕਾਰੀ ਸਨ। ਉਨ੍ਹਾਂ ਨੇ ਮੇਰੇ ਚਾਰ ਸਾਲਾਂ ਦੇ ਕਾਰਜਕਾਲ ਦੌਰਾਨ ਅਜਿਹੇ ਕੰਮ ਕਿਉਂ ਨਹੀਂ ਰੋਕੇ। ਅਖੀਰ ਵਿਚ ਜਾਂਦੇ ਸਮੇਂ ਉਨ੍ਹਾਂ ਅਸਤੀਫ਼ਾ ਦੇ ਦਿੱਤਾ ਤੇ ਭਾਂਡਾ ਮੇਰੇ ਸਿਰ ਭੰਨਦੇ ਫਿਰ ਰਹੇ ਹਨ।
ਮੇਰੀ ਈਓ ਨਾਲ ਕੋਈ ਲੜਾਈ ਨਹੀਂ : ਪਵਿੱਤਰ ਸਿੰਘ
ਇਸ ਬਾਰੇ ਅਸਤੀਫ਼ਾ ਦੇ ਚੁੱਕੇ ਪ੍ਰਧਾਨ ਪਵਿੱਤਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਈਓ ਜਾਂ ਕਿਸੇ ਹੋਰ ਨਾਲ ਕੋਈ ਨਿੱਜੀ ਲੜਾਈ ਨਹੀਂ ਹੈ। ਉਨ੍ਹਾਂ ਦਾ ਮੁੱਦਾ ਸਿਰਫ਼ ਇਹੀ ਹੈ ਕਿ ਕੌਂਸਲ ਦੇ ਕਰੋੜਾਂ ਰੁਪਏ ਬਰਬਾਦ ਕੀਤੇ ਗਏ, ਉਸ ਦੀ ਗੰਭੀਰਤਾ ਨਾਲ ਜਾਂਚ ਹੋਣੀ ਚਾਹੀਦੀ ਹੈ। ਇਸ ਬਾਰੇ ਸ਼ਿਕਾਇਤ ਸਥਾਨਕ ਸਰਕਾਰਾਂ ਵਿਭਾਗ ਚੰਡੀਗੜ੍ਹ ਦੇ ਸਕੱਤਰ ਦੇ ਇਲਾਵਾ ਸਥਾਨਕ ਸਰਕਾਰਾਂ ਮਾਮਲੇ ਦੇ ਕੈਬਨਿਟ ਮੰਤਰੀ ਅਨਿਲ ਜੋਸ਼ੀ, ਡਾਇਰੈਕਟਰ ਸਥਾਨਕ ਸਰਕਾਰਾਂ ਵਿਭਾਗ ਚੰਡੀਗੜ੍ਹ, ਰੀਜ਼ਨਲ ਡਿਪਟੀ ਡਾਇਰੈਕਟਰ ਸਥਾਨਕ ਸਰਕਾਰਾਂ ਵਿਭਾਗ ਪੰਜਾਬ ਨੂੰ ਭੇਜੀ ਜਾ ਚੁੱਕੀ ਹੈ ਪਰ ਹਾਲੇ ਤਕ ਇਸ ਦੀ ਕਾਰਵਾਈ ਕਿੱਥੇ ਤਕ ਪੁੱਜੀ ਹੈ, ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਉਨ੍ਹਾਂ ਕਿਹਾ ਕਿ ਉਹ ਸਰਕਾਰ ਵੱਲੋਂ ਇਸ ਮਾਮਲੇ 'ਚ ਵਰਤੀ ਜਾ ਰਹੀ ਿਢੱਲ ਤੋਂ ਸੰਤੁਸ਼ਟ ਨਹੀਂ ਹਨ।