— 31 ਜੁਲਾਈ ਨੂੰ ਜੁਲਾਈ ਨੂੰ ਹੋਵੇਗਾ ਅਗਲੇ ਸੰਘਰਸ਼ ਦਾ ਐਲਾਨ : ਸ਼ਰਮਾ
— ਮਰਜਰ ਦੀ ਮੰੰਗ ਨੂੰ ਲੈ ਕੇ ਏਡਿਡ ਸਕੂਲਾਂ ਦਾ ਸੂਬਾ ਪੱਧਰੀ ਰੋਸ ਧਰਨਾ 13ਵੇਂ ਦਿਨ 'ਚ ਦਾਖਲ
26 ਆਰਪੀਆਰ 104ਪੀ— 13ਵੇਂ ਦਿਨ ਦੇ ਰੋਸ ਧਰਨੇ 'ਤੇ ਬੈਠੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਅਧਿਆਪਕ ਤੇ ਹੋਰ ਕਰਮਚਾਰੀ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਦੇ ਹੋਏ। ਪੰਜਾਬੀ ਜਾਗਰਣ
ਸੱਜਨ ਸਿੰਘ ਸੈਣੀ ਰੂਪਨਗਰ : ਸਰਕਾਰੀ ਸਕੂਲਾਂ ਵਿਚ ਰਲੇਵੇਂ (ਮਰਜਰ) ਦੀ ਮੰਗ ਨੂੰ ਲੈ ਕੇ ਪੰਜਾਬ ਸਰਕਾਰ ਤੋਂ ਸਹਾਇਤਾ ਪ੫ਾਪਤ (ਏਡਿਡ) ਸਕੂਲ ਅਧਿਆਪਕ ਅਤੇ ਹੋਰ ਕਰਮਚਾਰੀ ਯੂਨੀਅਨ ਵੱਲੋਂ 14 ਜੁਲਾਈ ਦੀ ਰੋਸ ਰੈਲੀ ਤੋਂ ਬਾਅਦ ਕਮਿਸ਼ਨਰ ਦਫਤਰ ਰੂਪਨਗਰ ਦੇ ਸਾਹਮਣੇ ਸ਼ੁਰੂ ਕੀਤਾ ਗਿਆ ਲੜੀਵਾਰ ਰੋਸ ਧਰਨਾ ਅੱਜ 13ਵੇਂ ਦਿਨ ਵਿਚ ਦਾਖਲ ਹੋ ਗਿਆ। ਜਥੇਬੰਦੀ ਦੇ ਸੂਬਾ ਜਨਰਲ ਸਕੱਤਰ ਅਸ਼ਵਨੀ ਸ਼ਰਮਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੂਬਾ ਪ੫ਧਾਨ ਐਨ. ਐਨ. ਸੈਣੀ. ਦੇ ਦਿਸ਼ਾ ਨਿਰਦੇਸ਼ਾਂ ਹੇਠ ਸ਼ੂਰੂ ਕੀਤੇ ਗਏ ਸੰਘਰਸ਼ ਤਹਿਤ ਅੱਜ ਹੁਸ਼ਿਆਰਪੁਰ ਜਿਲੇ ਦੇ ਪ੫ਧਾਨ ਰੁਪਿੰਦਰ ਸਿੰਘ ਅਤੇ ਰਿਟਾਇਰੀ ਸੈਲ ਦੇ ਪ੫ਬੰਧਕ ਰਮੇਸ਼ ਦਸੂਹਾ ਦੀ ਅਗੁਵਾਈ ਹੇਠ 40 ਅਧਿਆਪਕ ਅਤੇ ਹੋੋਰ ਕਰਮਚਾਰੀ ਰੋਸ ਧਰਨੇ ਤੇ ਬੈਠੇ।ਇਸ ਮੌਕੇ ਤੇ ਸੂਬਾ ਪੱਧਰੀ ਧਰਨੇ ਵਿਚ ਸ਼ਾਮਿਲ ਉਕਤ ਜ਼ਿਲ੍ਹੇ ਦੇ ਅਧਿਆਪਕਾਂ ਅਤੇ ਹੋਰ ਕਰਮਚਾਰੀਆਂ ਨੂੰ ਸੰਬੋਧਨ ਕਰਦੇ ਹੋਏ ਸੂਬਾ ਜਨਰਲ ਸਕੱਤਰ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਏਡਿਡ ਸਕੂਲਾਂ ਦੇ ਅਧਿਆਪਕਾਂ ਅਤੇ ਹੋਰ ਕਰਮਚਾਰੀਆਂ ਦੀ ਮਰਜਰ ਵਾਲੀ ਮੰਗ ਨੂੰ ਲੈਕੇ ਬੀਤੀ ਕੱਲ ਜਥੇਬੰਧਿ ਦੀ ਮੀਟਿੰਗ ਸਿੱਖਿਆ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ ਦੇ ਨਾਲ ਹੋਈ ਸੀ। ਉਹਨਾ ਕਿਹਾ ਕਿ ਸਿੱਖਿਆ ਮੰਤਰੀ ਨੇ ਜਥੇਬੰਦੀ ਦੀ ਮੰਗ ਨੂੰ ਪੂਰਾ ਕਰਨ ਦੀ ਬਜਾਏ ਨਕਾਰਾਤਮਕ ਰਵੱਈਆ ਦਿਖਾਉਂਦੇ ਹੋਏ ਟਾਲ ਮਟੋਲ ਦੀ ਨੀਤੀ ਅਪਣਾਈ ਜਿਸ ਕਾਰਨ ਏਡਿਡ ਸਕੂਲਾਂ ਦੇ ਅਧਿਆਪਕਾਂ ਅਤੇ ਹੋਰ ਕਰਮਚਾਰੀਆਂ ਵਿੱਚ ਰੋਸ ਹੋਰ ਵਧ ਗਿਆ ਹੈ। ਉਹਨਾ ਦੱਸਿਆ ਕਿ ਸਿੱਖਿਆ ਮੰਤਰੀ ਦੇ ਨਾਕਰਾਤਮਕ ਰਵੱਈਏ ਤੋਂ ਬਾਅਦ ਜੱਥੇਬੰਦੀ ਨੇ 31 ਜੁਲਾਈ ਨੂੰ ਜਲੰਧਰ ਵਿਖੇ ਸੂਬਾ ਪੱਧਰੀ ਮੀਟਿੰਗ ਬੁਲਾਈ ਹੈ ਅਤੇ ਉਸ ਮੀਟਿੰਗ ਵਿਚ ਅਗਲੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ। ਉਹਨਾ ਕਿਹਾ ਕਿ ਮਰਜਰ ਦੀ ਮੰਗ ਨੂੰ ਪੂਰਾ ਕਰਵਾਓੁਣ ਲਈ ਜਥੇਬੰਦੀ ਹਰ ਕੁਰਬਾਨੀ ਦੇਣ ਲਈ ਤਿਆਰ ਹੈ। ਇਸ ਮੌਕੇ ਤੇ ਰਮੇਸ਼ ਦਸੂਹਾ ਅਮਰਜੀਤ ਸਿੰਗ ਭੱਲਰ, ਦਵਿੰਦਰ ਸਿੰਗ ਪਿੰਸ਼ਪਿਲ ਗੁਰਦੱਤ ਸਿੰਘ ਨੇ ਵੀ ਸੰਬੋਧਨ ਕੀਤਾ।ਅੱਜ ਦੇ ਰੋਸ਼ ਧਰਨੇ ਵਿਚ ਉਕਤ ਅਹੁਦੇਦਾਰਾਂ ਤੋਂ ਇਲਾਵਾ ਪਿ੫ੰਸੀਪਲ ਗੁਰਦੱਤ ਸਿੰਘ,ਸ਼ਿਵ ਕੁਮਾਰ,ਸੁਖਦੇਵ ਸਿੰਘ, ਸਰਬਜੀਤ ਸਿੰਘ, ਬਿ੫ਜਮਣੀ, ਸਤਨਾਮ ਸਿੰਘ,ਸੁਖਿੰਦਰ ਸਿੰਘ ਰਿੱਕੀ, ਗੁਰਦੀਪ ਸਿੰਘ, ਰਾਮ ਮੂਰਤੀ ਸ਼ਰਮਾ,ਕਿਰਨ ਕੁਮਾਰੀ, ਲਵਪ੫ੀਤ ਸਿੰਘ, ਅਮਰੀਕ ਸਿੰਘ, ਸਤਵਿੰਦਰ ਸਿੰਘ,ਦਰਸ਼ਨ ਸਿੰਘ, ਮੋਹਿੰਦਰ ਸਿੰਘ, ਹੁਸ਼ਿਆਰ ਸਿੰਘ, ਨਰੇਸ਼ ਕੁਮਾਰ, ਅਨਿਲ ਕੁਮਾਰ, ਜਸਜੀਤ ਸਿੰਘ, ਦੀਪਕ ਕੁਮਾਰ, ਮੋਹਨ ਲਾਲ,ਹਰਪ੫ੀਤ ਸਿੰਘ, ਬਲਵਿੰਦਰ ਸਿੰਘ,ਮਨਜੀਤ ਕੌਰ, ਅੰਜਨਾ ਕੁਮਾਰੀ, ਸਰੋਜਨੀ, ਸੰਜੀਵਨ ਕੁਮਾਰੀ, ਮਨਜੀਤ ਕੌਰ, ਪਰਮਜੀਤ ਕੌਰ, ਨੀਨਾ ਮਾਧਵ, ਅਮਰਜੀਤ ਕੌਰ,ਕੰਵਰਜੀਤ ਕੌਰ, ਸੁਨੀਲ ਕੁਮਾਰ, ਕੇਸ਼ਵਾ ਨੰਦ, ਰਾਜਬੀਰ,ਅਸ਼ੌਕ ਕੁਮਾਰ ਆਦਿ ਰੋਸ਼ ਧਰਨੇ ਤੇ ਬੈਠੇ।