-ਭਾਰਤ ਨੇ ਲੰਚ ਤਕ ਬਣਾਈਆਂ ਇਕ ਵਿਕਟ 'ਤੇ 185 ਦੌੜਾਂ
ਨਵੀਂ ਦਿੱਲੀ (ਜੇਐੱਨਐੱਨ) : ਸਲਾਮੀ ਬੱਲੇਬਾਜ਼ ਕੇਐੱਲ ਰਾਹੁਲ (ਅਜੇਤੂ 107, 199 ਗੇਂਦਾਂ, 12 ਚੌਕੇ, 01 ਛੱਕੇ) ਦੀ ਸੈਂਕੜੇ ਦੀ ਪਾਰੀ ਦੀ ਬਦੌਲਤ ਭਾਰਤ ਨੇ ਕਿੰਗਸਟਨ (ਜਮੈਕਾ) 'ਚ ਦੂਜੇ ਟੈਸਟ ਮੈਚ ਦੇ ਦੂਜੇ ਦਿਨ ਲੰਚ ਤਕ ਵੈਸਟਇੰਡੀਜ਼ ਖ਼ਿਲਾਫ਼ ਇਕ ਵਿਕਟ 'ਤੇ 185 ਦੌੜਾਂ ਬਣਾਈਆਂ ਸਨ। ਦੂਜੇ ਪਾਸੇ ਚੇਤੇਸ਼ਵਰ ਪੁਜਾਰਾ (ਅਜੇਤੂ 37, 131 ਗੇਂਦਾਂ, 03 ਚੌਕੇ) ਵਿਕਟ 'ਤੇ ਡਟੇ ਰਹਿ ਕੇ ਉਨ੍ਹਾਂ ਦਾ ਚੰਗਾ ਸਾਥ ਨਿਭਾਅ ਰਹੇ ਸਨ। ਇਸ ਤੋਂ ਪਹਿਲਾਂ ਆਫ ਸਪਿੰਨਰ ਰਵਿਚੰਦਰਨ ਅਸ਼ਵਿਨ (5/52) ਦੀ ਿਫ਼ਰਕੀ 'ਚ ਫਸ ਕੇ ਵੈਸਟਇੰਡੀਜ਼ ਦੀ ਪਹਿਲੀ ਪਾਰੀ ਪਹਿਲੇ ਦਿਨ ਦੇ ਦੂਜੇ ਸੈਸ਼ਨ 'ਚ 52.3 ਓਵਰਾਂ 'ਚ 196 ਦੌੜਾਂ ਦੇ ਸਕੋਰ 'ਤੇ ਢੇਰੀ ਹੋ ਗਈ ਸੀ।