Quantcast
Channel: Punjabi News -punjabi.jagran.com
Viewing all articles
Browse latest Browse all 44037

ਪੀਟੀਯੂ ਕੈਂਪਸ ਦੇ ਗੋਲਡ ਮੈਡਲਿਸਟ ਟੋਪਰਜ਼ ਨੂੰ ਟਿਊਸ਼ਨ ਫੀਸ 'ਤੇ ਹੋਵੇਗੀ ਸੌ ਫ਼ੀਸਦੀ ਛੋਟ

$
0
0

-ਤਕਨੀਕੀ ਸਿੱਖਿਆ 'ਚ ਹੋਣਹਾਰ ਵਿਦਿਆਰਥੀਆਂ ਲਈ ਪੀਟੀਯੂ ਦੀ ਪਹਿਲ

-70 ਫ਼ੀਸਦੀ ਜਾਂ ਜ਼ਿਆਦਾ ਨੰਬਰ ਲੈਣ ਵਾਲਿਆਂ ਨੂੰ ਫੀਸ 'ਚ 50 ਫ਼ੀਸਦੀ ਤਕ ਦੀ ਛੋਟ

-ਹੋਣਹਾਰ ਵਿਦਿਆਰਥੀਆਂ ਨੂੰ ਉਤਸ਼ਾਹਤ ਕਰਨ ਦਾ ਫ਼ੈਸਲਾ, 'ਪੜ੍ਹੋ ਅਤੇ ਪਾਓ' ਦਾ ਨਾਅਰਾ : ਆਈਏਐੱਸ ਰਾਕੇਸ਼ ਵਰਮਾ

ਜੇਐੱਨਐੱਨ, ਕਪੂਰਥਲਾ : ਫੈਕਲਟੀ ਭਰਤੀ ਪ੍ਰਕਿਰਿਆ 'ਚ ਪੀਐੱਚਡੀ ਯੋਗਤਾ ਵਾਲੇ ਹੋਣਹਾਰ ਉਮੀਦਵਾਰਾਂ ਨੂੰ ਹੀ ਭਰਤੀ ਦੇ ਫ਼ੈਸਲੇ ਤੋਂ ਬਾਅਦ ਹੁਣ ਆਈ ਕੇ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਪ੍ਰਬੰਧਨ ਨੇ ਤਕਨੀਕੀ ਸਿੱਖਿਆ 'ਚ ਹੋਣਹਾਰ ਵਿਦਿਆਰਥੀਆਂ ਨੂੰ ਉਤਸ਼ਾਹਤ ਕਰਨ ਲਈ ਕੈਂਪਸ ਸਕਾਲਰਸ਼ਿਪ ਸਕੀਮ ਐਲਾਨੀ ਹੈ। ਤਕਨੀਕੀ ਸਿੱਖਿਆ 'ਚ ਕੀਤੀ ਗਈ ਇਸ ਪਹਿਲ ਦਾ ਪਹਿਲਾ ਲਾਭ ਉਨ੍ਹਾਂ ਵਿਦਿਆਰਥੀਆਂ ਲਈ ਰੱਖਿਆ ਗਿਆ ਹੈ ਜੋ ਯੂਨੀਵਰਸਿਟੀ ਦੇ ਮੁੱਖ ਕੈਂਪਸ ਕਪੂਰਥਲਾ 'ਚ ਦਾਖ਼ਲਾ ਲੈਣਗੇ। ਇਹ ਲਾਭ ਉਨ੍ਹਾਂ ਸਾਰੇ ਵਿਦਿਆਰਥੀਆਂ ਦੇ ਲਈ ਵੀ ਹੋਵੇਗਾ, ਜਿਨ੍ਹਾਂ ਨੂੰ ਇਸਦੇ ਐਲਾਨ ਹੋਣ ਨਾਲ ਸਾਬਕਾ ਯੂਨੀਵਰਸਿਟੀ ਕੈਂਪਸ 'ਚ ਕਾਊਂਸਲਿੰਗ ਦੇ ਜ਼ਰੀਏ ਦਾਖ਼ਲਾ ਲੈ ਲਈਏ।

ਇਸੇ ਤਹਿਤ ਯੂਨੀਵਰਸਿਟੀ ਕੈਂਪਸ 'ਚ ਦਾਖ਼ਲਾ ਲੈਣ ਵਾਲੇ ਗੋਲਡ ਮੈਡਲ ਹਾਸਲ ਜਾਂ ਟਾਪ ਕਰਨ ਵਾਲੇ ਸਟੂਡੈਂਟਸ ਨੂੰ ਸੌ ਫ਼ੀਸਦੀ ਟਿਊਸ਼ਨ ਫੀਸ 'ਚ ਛੋਟ ਹੋਵੇਗੀ। ਜਦਕਿ 70 ਫ਼ੀਸਦੀ ਜਾਂ ਇਸ ਤੋਂ ਜ਼ਿਆਦਾ ਨੰਬਰ ਲੈਣ ਵਾਲੇ ਵਿਦਿਆਰਥੀਆਂ ਨੂੰ ਦਾਖ਼ਲੇ 'ਚ 50 ਫ਼ੀਸਦੀ ਟਿਊਸ਼ਨ ਫੀਸ 'ਚ ਛੋਟ ਦਿੱਤੀ ਜਾਵੇਗੀ। ਇਹ ਫ਼ੈਸਲਾ ਯੂਨੀਵਰਸਿਟੀ ਦੀ ਇਸ ਸਕਾਰਾਤਮਕ ਪਹਿਲ 'ਤੇ ਡੀਨ ਡਾ. ਐੱਨ ਪੀ ਸਿੰਘ ਨੇ ਕਿਹਾ ਕਿ ਯੂਨੀਵਰਸਿਟੀ ਦੇ ਲਈ ਇਹ ਮਾਣ ਦੀ ਗੱਲ ਹੈ ਕਿ ਪਹਿਲੇ ਹੀ ਸੈਸ਼ਨ 'ਚ ਯੂਨੀਵਰਸਿਟੀ ਨੂੰ ਹੋਣਹਾਰ ਵਿਦਿਆਰਥੀ ਮਿਲੇ ਹਨ। ਉਨ੍ਹਾਂ ਦੱਸਿਆ ਕਿ 50 ਤੋਂ ਜ਼ਿਆਦਾ ਹੋਣਹਾਰ ਵਿਦਿਆਰਥੀਆਂ ਨੇ ਯੂਨੀਵਰਸਿਟੀ ਕੈਂਪਸ 'ਚ ਰੂਚੀ ਵਿਖਾਈ। ਡਾ. ਸਿੰਘ ਨੇ ਦੱਸਿਆ ਕਿ ਯੂਨੀਵਰਸਿਟੀ 'ਚ ਸ਼ੁਰੂ ਕੀਤੇ ਗਏ ਵੱਖ-ਵੱਖ ਕੋਰਸਿਜ਼ 'ਚ ਕੁਝ ਖ਼ਾਲੀ ਸੀਟਾਂ ਦੇ ਲਈ ਓਪਨ ਕੀਤੀ ਗਈ ਡਾਇਰੈਕਟ ਐਡਮਿਸ਼ਨ 15 ਅਗਸਤ ਤਕ ਜਾਰੀ ਹੈ। ਹਾਲਾਂਕਿ ਜੇਕਰ ਸੀਟਾਂ ਪਹਿਲਾਂ ਭਰ ਜਾਂਦੀਆਂ ਹਨ ਤਾਂ ਦਾਖ਼ਲਾ ਪ੍ਰਕਿਰਿਆ ਸਮਾਪਤ ਕਰ ਦਿੱਤੀ ਜਾਵੇਗੀ।

ਇਸ ਬਾਰ ਡਾਇਰੈਕਟ ਐਡਮਿਸ਼ਨ 'ਚ ਵੀ ਹੋਣਹਾਰ ਵਿਦਿਆਰਥੀਆਂ ਨੇ ਰੂਚੀ ਵਿਖਾਈ ਅਤੇ 50 ਤੋ ਜ਼ਿਆਦਾ ਸਟੂਡੈਂਟਸ ਨੇ ਦਾਖ਼ਲਾ ਵੀ ਲਿਆ। ਯੂਨੀਵਰਸਿਟੀ ਦੇ ਕੁਲਪਤੀ ਆਈਏਐੱਸ ਰਾਕੇਸ਼ ਵਰਮਾ, ਜੋਕਿ ਪੰਜਾਬ ਸਰਕਾਰ ਦੇ ਤਕਨੀਕੀ ਸਿੱਖਿਆ ਵਿਭਾਗ ਦੇ ਸਕੱਤਰ ਵੀ ਹਨ, ਨੇ ਕਿਹਾ ਕਿ ਪੰਜਾਬ ਸਰਕਾਰ ਹੋਣਹਾਰ ਵਿਦਿਆਰਥੀਆਂ ਲਈ ਵੱਖ ਤੋਂ ਸਕੂਲ-ਕਾਲਜ ਖੋਲ ਰਹੀ ਹੈ। ਜਿਸਦਾ ਮਕਸਦ ਕੁਆਇਟੀ ਐਜੂਕੇਸ਼ਨ ਅਤੇ ਹੋਣਹਾਰ ਵਿਦਿਆਰਥੀਆਂ ਨੂੰ ਉਤਸ਼ਾਹਤ ਕਰਨਾ ਹੈ। ਇਸ ਨਾਲ ਸਟੂਡੈਂਟਸ ਦੀ ਪੜ੍ਹਾਈ 'ਚ ਰੂਚੀ ਪੈਦਾ ਹੁੰਦੀ ਹੈ। ਉਨ੍ਹਾਂ ਦੀ ਲਾਇਨ 'ਤੇ ਤਕਨੀਕੀ ਸਿੱਖਿਆ ਨਾਲ ਇਹ ਪਹਿਲ ਕੀਤੀ ਗਈ ਹੈ। ਆਈਏਐੱਸ ਵਰਮਾ ਨੇ ਕਿਹਾ ਕਿ ਕਿ ਜੋ ਪੜੇ੍ਹਗਾ ਉਹ ਜ਼ਿਆਦਾ ਪਾਵੇਗਾ, ਇਹ ਸਫ਼ਲਤਾ ਦਾ ਫਲਸਫਾ ਹੈ। ਜੋ ਹੋਣਹਾਰ ਬਣੇਗਾ ਉਸਦੇ ਲਈ ਕਰੀਅਰ ਆਪਸ਼ਣ ਜ਼ਿਆਦਾ ਹੋਵੇਗੀ ਅਤੇ ਉਨ੍ਹਾਂ ਦਾ ਭਵਿੱਖ ਸੁਰੱਖਿਅਤ ਹੋਵੇਗਾ।


Viewing all articles
Browse latest Browse all 44037


<script src="https://jsc.adskeeper.com/r/s/rssing.com.1596347.js" async> </script>