ਜੇਐੱਨਐੱਨ, ਅਹਿਮਦਾਬਾਦ : ਗੁਜਰਾਤ ਦੇ ਊਨਾ 'ਚ ਬਸਪਾ ਮੁਖੀ ਮਾਇਆਵਤੀ ਨੇ ਵੀਰਵਾਰ ਨੂੰ ਦਲਿਤਾਂ ਦੇ ਜ਼ਖ਼ਮਾਂ 'ਤੇ ਮਲ੍ਹਮ ਲਗਾਈ। ਇਸ ਦੌਰਾਨ ਉਨ੍ਹਾਂ ਭਾਜਪਾ ਤੇ ਆਰਐੱਸਐੱਸ 'ਤੇ ਤਿੱਖਾ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ ਭਾਜਪਾ ਤੇ ਸੰਘ ਪਰਿਵਾਰ ਕਦੇ ਵੀ ਦਲਿਤਾਂ ਨਾਲ ਨਿਆ ਨਹੀਂ ਕਰੇਗਾ। ਮਾਇਆਵਤੀ ਨੇ ਦੋਸ਼ ਲਗਾਇਆ ਕਿ ਭਾਜਪਾ ਸ਼ਾਸਨ 'ਚ ਦਲਿਤਾਂ 'ਤੇ ਜੁਲਮ ਦੀ ਘਟਨਾਵਾਂ ਵਧ ਰਹੀਆਂ। ਉਨ੍ਹਾਂ ਕਿਹਾ ਕਿ ਉਸ ਨੂੰ ਊਨਾ ਦੇ ਪੀੜਤਾਂ ਨੂੰ ਮਿਲਣ ਤੋਂ ਰੋਕਣ ਦੀ ਖ਼ੂਬ ਕੋਸ਼ਿਸ਼ ਕੀਤੀ ਗਈ।
ਗੁਜਰਾਤ ਦੇ ਊਨਾ ਸਮਿਢਆਲਾ ਪਿੰਡ 'ਚ 11 ਜੁਲਾਈ ਨੂੰ ਮਿ੫ਤਕ ਗਾਵਾਂ ਦਾ ਚਮੜਾ ਉਤਾਰਨ ਵਾਲੇ ਚਾਰ ਦਲਿਤ ਨੌਜਵਾਨਾਂ ਦੀ ਕੁੱਟਮਾਰ ਦੀ ਘਟਨਾ ਕਾਰਨ ਦਲਿਤਾਂ 'ਚ ਰੋਸ ਦੀ ਲਹਿਰ ਹੈ। ਪੀੜਤਾਂ ਨੂੰ ਮਿਲਣ ਤੋਂ ਪਹਿਲਾਂ ਮਾਇਆਵਤੀ ਨੇ ਅਹਿਮਦਾਬਾਦ ਦੇ ਸਾਰੰਗਪੁਰ 'ਚ ਇਕ ਸਭਾ ਨੂੰ ਸੰਬੋਧਨ ਕੀਤਾ। ਇਸ 'ਚ ਉਨ੍ਹਾਂ ਕਿਹਾ 'ਜਦੋਂ ਮੈਂ ਦਲਿਤਾਂ ਨਾਲ ਕੁੱਟਮਾਰ ਦੀ ਵੀਡੀਓ ਵੇਖੀ ਤਾਂ ਲੱਗਾ ਜਿਵੇਂ ਮੈਨੂੰ ਕੋਈ ਡੰਡੇ ਮਾਰ ਰਿਹਾ ਹੈ।' ਬਸਪਾ ਮੁਖੀ ਨੇ ਕਿਹਾ ਕਿ ਕਾਂਗਰਸ ਰਾਜ 'ਚ ਵੀ ਦਲਿਤਾਂ 'ਤੇ ਜੁਲਮ ਹੰੁਦਾ ਸੀ ਪਰ ਭਾਜਪਾ ਰਾਜ 'ਚ ਅਜਿਹੀਆਂ ਘਟਨਾਵਾਂ ਵਧ ਗਈਆਂ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਭਾਜਪਾ ਨੇ ਗਊਹੱਤਿਆ ਦੇ ਨਾਂ 'ਤੇ ਮੁਸਲਮਾਨਾਂ 'ਤੇ ਜੁਲਮ ਢਾਹੁਣ ਮਗਰੋਂ ਹੁਣ ਦਲਿਤਾਂ 'ਤੇ ਜੁਲਮ ਕਰਨਾ ਸ਼ੁਰੂ ਕਰ ਦਿੱਤਾ ਹੈ। ਊਨਾ ਸਮਿਢਆਲਾ ਪਿੰਡ 'ਚ ਮਾਇਆਵਤੀ ਨੇ ਆਪਣੀ ਪਾਰਟੀ ਵੱਲੋਂ ਦੋ-ਦੋ ਲੱਖ ਰੁਪਏ ਦੀ ਸਹਾਇਤਾ ਦਿੱਤੀ।