ਪੰਜਾਬੀ ਜਾਗਰਣ ਕੇਂਦਰ, ਚੰਡੀਗੜ੍ਹ : ਪੰਜਾਬ ਦੇ ਗ੍ਰਹਿ ਵਿਭਾਗ ਦੀ ਸਕਰੀਨਿੰਗ ਕਮੇਟੀ ਨੇ 1998 ਬੈਚ ਦੇ 10 ਆਈਪੀਐੱਸ ਅਧਿਕਾਰੀਆਂ ਨੂੰ ਆਈਜੀ ਵਜੋਂ ਤਰੱਕੀ ਦੇਣ ਨੂੰ ਆਪਣੀ ਮਨਜ਼ੂਰੀ ਦੇ ਦਿੱਤੀ ਹੈ। ਕਮੇਟੀ ਦੀ ਅੱਜ ਚੰਡੀਗੜ੍ਹ ਵਿਖੇ ਹੋਈ ਮੀਟਿੰਗ 'ਚ ਫ਼ੈਸਲਾ ਲਿਆ ਗਿਆ ਕਿ ਇਨ੍ਹਾਂ ਡੀਆਈਜੀ ਰੈਂਕ ਦੇ ਅਧਿਕਾਰੀਆਂ ਨੂੰ ਆਈਜੀ ਵਜੋਂ ਤਰੱਕੀ ਦਿੱਤੀ ਜਾਏ। ਜਿਨ੍ਹਾਂ ਡੀਆਈਜੀ ਨੂੰ ਆਈਜੀ ਵਜੋਂ ਤਰੱਕੀ ਦਿੱਤੀ ਗਈ ਹੈ ਉਨ੍ਹਾਂ 'ਚ ਨਿਲੰਭ ਕਿਸ਼ੋਰ, ਸ਼ਿਵੇ ਵਰਮਾ, ਕੰਵਰ ਵਿਜੇ ਪ੍ਰਤਾਪ ਸਿੰਘ, ਬਲਕਾਰ ਸਿੱਧੂ, ਗੁਰਿੰਦਰ ਿਢਲੋਂ, ਮੁਨੀਸ਼ ਚਾਵਲਾ, ਐੱਸਪੀਐੱਸ ਪਰਮਾਰ, ਅਮਰ ਸਿੰਘ ਚਾਹਲ, ਜਤਿੰਦਰ ਅੌਲਖ ਤੇ ਐੱਮਐੱਸ ਛੀਨਾ ਸ਼ਾਮਲ ਹਨ। ਪਹਿਲੇ ਤਿੰਨ ਡੀਆਈਜੀ ਨੂੰ ਤੁਰੰਤ ਤਰੱਕੀ ਦੇ ਦਿੱਤੀ ਗਈ ਹੈ ਕਿਉਂਕਿ ਆਈਜੀ ਦੀਆਂ ਤਿੰਨ ਅਸਾਮੀਆਂ ਇਸ ਸਮੇਂ ਖਾਲੀ ਹਨ। ਸਕਰੀਨਿੰਗ ਕਮੇਟੀ ਵੱਲੋਂ ਐਲਾਨੀ ਇਹ ਸੂਚੀ 31 ਦਸੰਬਰ, 2016 ਤਕ ਵੈਧ ਹੈ।
↧