ਸਿਟੀ-ਪੀ32) ਜ਼ਿਲ੍ਹਾ ਕਾਂਗਰਸ ਭਵਨ ਵਿਖੇ ਤਿਆਰੀਆਂ ਸਬੰਧੀ ਮੀਟਿੰਗ ਦੀ ਅਗਵਾਈ ਕਰਦੇ ਹੋਏ ਜ਼ਿਲ੍ਹਾ ਦਿਹਾਤੀ ਪ੍ਰਧਾਨ ਜਗਬੀਰ ਸਿੰਘ ਬਰਾੜ। ਨਾਲ ਹਨ ਸ਼ਹਿਰੀ ਪ੍ਰਧਾਨ ਰਜਿੰਦਰ ਬੇਰੀ, ਕਮਲਜੀਤ ਕੌਰ ਮੁਲਤਾਨੀ ਤੇ ਹੋਰ।
==ਹੋਵੇਗਾ ਵਰਕਰਾਂ ਦਾ ਇਕੱਠ
-ਸੁਣਨਗੇ ਸਮੱਸਿਆਵਾਂ ਤੇ ਕਰਨਗੇ ਮੀਟਿੰਗਾਂ
-ਸਵਾਗਤ ਦੀਆਂ ਤਿਆਰੀਆਂ ਲਈ ਮੀਟਿੰਗਾਂ ਦਾ ਦੌਰ ਸ਼ੁਰੂ
ਸਟਾਫ ਰਿਪੋਰਟਰ, ਜਲੰਧਰ : ਜ਼ਿਲ੍ਹਾ ਦਿਹਾਤੀ ਪ੍ਰਧਾਨ ਜਗਬੀਰ ਸਿੰਘ ਬਰਾੜ ਤੇ ਸ਼ਹਿਰੀ ਪ੍ਰਧਾਨ ਰਜਿੰਦਰ ਬੇਰੀ ਦੀ ਅਗਵਾਈ ਹੇਠ ਬੁੱਧਵਾਰ ਮਹਿਲਾ ਕਾਂਗਰਸ ਦੀਆਂ ਅਹੁਦੇਦਾਰਾਂ ਤੇ ਹੋਰ ਆਗੂਆਂ ਦੀ ਮੀਟਿੰਗ ਸੱਦੀ ਗਈ। ਇਸ ਸਬੰਧੀ ਪ੍ਰਧਾਨ ਬਰਾੜ ਨੇ ਦੱਸਿਆ ਕਿ ਮਹਿਲਾ ਕਾਂਗਰਸ ਦਿਹਾਤੀ ਤੇ ਸ਼ਹਿਰੀ ਦੀਆਂ ਅਹੁਦੇਦਾਰਾਂ ਤੇ ਮੈਂਬਰਾਂ ਦੀ ਮੀਟਿੰਗ 23 ਅਗਸਤ ਨੂੰ ਹੋਣ ਜਾ ਰਹੀ ਹੈ, ਜਿਸ ਵਿਚ ਸਾਬਕਾ ਕੇਂਦਰੀ ਮੰਤਰੀ ਅੰਬਿਕਾ ਸੋਨੀ, ਪਰਨੀਤ ਕੌਰ, ਜਨਰਲ ਸਕੱਤਰ ਇੰਚਾਰਜ ਆਸ਼ਾ ਕੁਮਾਰੀ ਤੇ ਪੰਜਾਬ ਪ੍ਰਧਾਨ ਮਮਤਾ ਦੱਤਾ ਦੇ ਇਲਾਵਾ ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ ਵੀ ਪੁੱਜ ਰਹੇ ਹਨ। ਉਕਤ ਮਹਿਲਾ ਆਗੂ ਵਰਕਰਾਂ ਦੀਆਂ ਦਿੱਕਤਾਂ ਸੁਣ ਤੇ ਉਨ੍ਹਾਂ ਦਾ ਨਿਪਟਾਰਾ ਕਰਨ ਦੀ ਰਣਨੀਤੀ ਤਿਆਰ ਕਰਨਗੀਆਂ।
ਪ੍ਰਧਾਨ ਬਰਾੜ ਨੇ ਦੱਸਿਆ ਕਿ ਇਸ ਦੌਰਾਨ ਕਾਫ਼ੀ ਜ਼ਿਆਦਾ ਇਕੱਠ ਹੋਣ ਦੀ ਸੰਭਾਵਨਾ ਹੈ, ਜਿਸ ਕਾਰਨ ਦਿਹਾਤੀ ਤੇ ਸ਼ਹਿਰੀ ਵਰਕਰਾਂ ਨੂੰ ਵੱਖ-ਵੱਖ ਸੱਦਿਆ ਗਿਆ ਹੈ। ਹਾਲਾਂਕਿ ਦਿਹਾਤੀ ਵਰਕਰਾਂ ਦੀ ਮੀਟਿੰਗ ਦਾ ਸਥਾਨ ਨਿਸ਼ਚਿਤ ਨਹੀਂ ਕੀਤਾ ਗਿਆ ਹੈ ਪਰ ਸ਼ਹਿਰੀ ਵਰਕਰਾਂ ਦੀ ਮੀਟਿੰਗ ਸਵੇਰੇ 11 ਵਜੇ ਰੈੱਡਯਾਸ ਭਵਨ ਵਿਖੇ ਹੋਵੇਗੀ। ਉਨ੍ਹਾਂ ਦੱਸਿਆ ਕਿ ਦਿਹਾਤੀ ਵਰਕਰਾਂ ਦੀ ਮੀਟਿੰਗ ਬਾਅਦ ਦੁਪਹਿਰ 2 ਵਜੇ ਉਸੇ ਦਿਨ ਹੋਵੇਗੀ ਤੇ ਸਥਾਨ ਨਿਸ਼ਚਿਤ ਕਰ ਕੇ ਛੇਤੀ ਹੀ ਸਾਰਿਆਂ ਨੂੰ ਸੂਚਨਾ ਦੇ ਦਿੱਤੀ ਜਾਵੇਗੀ।