-ਭਾਰਤ ਨੇ ਲੰਚ ਤਕ ਬਣਾਈਆਂ ਪੰਜ ਵਿਕਟਾਂ 'ਤੇ 316 ਦੌੜਾਂ
-ਅਜੇਤੂ 190 ਦੌੜਾਂ ਜੋੜ ਚੁੱਕੇ ਹਨ ਦੋਵੇਂ ਬੱਲੇਬਾਜ਼
ਨਵੀਂ ਦਿੱਲੀ (ਜੇਐੱਨਐੱਨ) : ਰਵਿਚੰਦਰਨ ਅਸ਼ਵਿਨ ਅਤੇ ਰਿੱਧੀਮਾਨ ਸਾਹਾ ਵਿਚਾਲੇ ਛੇਵੀਂ ਵਿਕਟ ਲਈ ਅਜੇਤੂ 190 ਦੌੜਾਂ ਦੀ ਭਾਈਵਾਲੀ ਦੀ ਬਦੌਲਤ ਭਾਰਤ ਨੇ ਗ੍ਰਾਸ ਆਈਲੇਟ 'ਚ ਤੀਜੇ ਟੈਸਟ ਦੇ ਦੂਜੇ ਦਿਨ ਲੰਚ ਤਕ ਪੰਜ ਵਿਕਟਾਂ 'ਤੇ 316 ਦੌੜਾਂ ਬਣਾ ਲਈਆਂ। ਲੰਚ ਸਮੇਂ ਦੋਵੇਂ ਬੱਲੇਬਾਜ਼ ਸੈਂਕੜੇ ਲਾਗੇ ਸਨ। ਅਸ਼ਵਿਨ 99 ਦੌੜਾਂ 'ਤੇ ਅਜੇਤੂ ਸਨ ਜਦਕਿ ਸਾਹਾ ਅਜੇਤੂ 93 ਦੌੜਾਂ ਬਣਾ ਕੇ ਉਨ੍ਹਾਂ ਦਾ ਚੰਗਾ ਸਾਥ ਨਿਭਾਅ ਰਹੇ ਸਨ। ਬੁੱਧਵਾਰ ਨੂੰ ਪਹਿਲੇ ਸੈਸ਼ਨ 'ਚ ਕੈਰੇਬੀਆਈ ਗੇਂਦਬਾਜ਼ਾਂ ਨੂੰ ਕੋਈ ਸਫ਼ਲਤਾ ਨਹੀਂ ਮਿਲੀ ਜਦਕਿ ਭਾਰਤ ਨੇ 82 ਦੌੜਾਂ ਜੋੜੀਆਂ।