ਪੱਤਰ ਪ੫ੇਰਕ, ਸਮਰਾਲਾ : ਆਉਣ ਵਾਲੀਆਂ ਚੋਣਾਂ 'ਚ ਦਲਿਤ ਵਰਗ ਨੂੰ ਲਾਮਬੰਦ ਕਰਨ ਲਈ ਪਿੰਡ ਬਾਲਿਉਂ ਵਿਖੇ ਰੱਖੀ ਰੈਲੀ ਨੂੰ ਸੰਬੋਧਨ ਕਰਦਿਆਂ ਐੱਸਸੀ ਵਿੰਗ ਦੇ ਸੂਬਾ ਪ੫ਧਾਨ ਤੇ ਕੈਬਨਿਟ ਮੰਤਰੀ ਗੁਲਜਾਰ ਸਿੰਘ ਰਣੀਕੇ ਨੇ ਕਿਹਾ ਪੰਜਾਬ ਦੀ ਆਬਾਦੀ 'ਚ ਦਲਿਤ ਵਰਗ ਦਾ ਅਹਿਮ ਸਥਾਨ ਹੈ। ਸੂਬੇ ਦੀਆਂ ਕੁਲ ਵੋਟਾਂ 'ਚੋਂ ਲਗਪਗ 40 ਫੀਸਦੀ ਆਬਾਦੀ ਦਲਿਤ ਵਰਗ ਦੀ ਹੈ।
ਇਸ ਲਈ ਆਉਣ ਵਾਲੀਆਂ ਚੋਣਾਂ 'ਚ ਦਲਿਤ ਵਰਗ ਦਾ ਅਹਿਮ ਰੋਲ ਹੋਵੇਗਾ। ਰਣੀਕੇ ਨੇ ਕਿਹਾ ਜੇਕਰ ਆਜ਼ਾਦੀ ਤੋਂ ਬਾਅਦ ਕਿਸੇ ਸਰਕਾਰ ਨੇ ਦਲਿਤ ਵਰਗ ਲਈ ਕੁਝ ਕੀਤਾ ਹੈ ਤਾਂ ਅਕਾਲੀ ਭਾਜਪਾ ਗਠਜੋੜ ਸਰਕਾਰ ਵੱਲੋਂ ਕੀਤਾ ਗਿਆ ਹੈ। ਦਲਿਤਾਂ ਦੇ ਮਸੀਹਾ ਪ੫ਕਾਸ਼ ਸਿੰਘ ਬਾਦਲ ਵੱਲੋਂ ਇਸ ਵਰਗ ਲਈ ਵਿਸ਼ੇਸ਼ ਸਹੂਲਤਾਂ ਉਲੀਕ ਕੇ ਇਸ ਵਰਗ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਵਿਸ਼ੇਸ਼ ਉਪਰਾਲੇ ਕੀਤੇ ਹਨ। ਉਨ੍ਹਾਂ ਕਿਹਾ ਦਲਿਤ ਵਰਗ ਦਾ ਇਤਿਹਾਸ ਸ਼ੁਰੂ ਤੋਂ ਹੀ ਕੁਰਬਾਨੀਆਂ ਭਰਿਆ ਰਿਹਾ ਹੈ, ਬਾਬਾ ਜੀਵਨ ਸਿੰਘ ਤੇ ਹੋਰ ਸ਼ਖਸੀਅਤਾਂ ਵੱਲੋਂ ਕੌਮ ਲਈ ਬੇਮਿਸਾਲ ਕੁਰਬਾਨੀਆਂ ਕੀਤੀਆਂ ਹਨ, ਜਿਨ੍ਹਾਂ ਦੀ ਯਾਦ 'ਚ ਮੁੱਖ ਮੰਤਰੀ ਵੱਲੋਂ ਿÎੲਨਾਂ ਦੀਆਂ ਯਾਦਗਾਰਾਂ ਸਥਾਪਿਤ ਕੀਤੀਆਂ ਜਾ ਰਹੀਆਂ ਹਨ।
ਇਸ ਮੌਕੇ ਹਲਕਾ ਇੰਚਾਰਜ ਜਗਜੀਵਨ ਸਿੰਘ ਖੀਰਨੀਆਂ, ਜ਼ਿਲ੍ਹਾ ਜਥੇਦਾਰ ਸੰਤਾ ਸਿੰਘ ਉਮੈਦਪੁਰ, ਭਾਗ ਸਿੰਘ ਮਾਨਗੜ੍ਹ ਜ਼ਿਲ੍ਹਾ ਪ੫ਧਾਨ ਐੱਸਸੀ ਵਿੰਗ, ਚੇਅਰਮੈਨ ਸੁਖਵਿੰਦਰ ਸਿੰਘ ਨਾਗਰਾ, ਚੇਅਰਮੈਨ ਗੁਰਚਰਨ ਸਿੰਘ ਟੋਡਰਪੁਰ, ਬਲਵਿੰਦਰ ਸਿੰਘ ਬੰਬ ਜ਼ਿਲ੍ਹਾ ਸਕੱਤਰ, ਸਰਬਜੀਤ ਸਿੰਘ ਪਪੜੌਦੀ ਸਰਕਲ ਪ੫ਧਾਨ, ਸੰਤੋਖ ਸਿੰਘ ਬੌਂਦਲੀ, ਸੀਨੀਅਰ ਮੀਤ ਪ੫ਧਾਨ, ਮਨਜੀਤ ਸਿੰਘ ਮਦਨੀਪੁਰ ਪ੫ਧਾਨ ਪੁਲਿਸ ਜ਼ਿਲ੍ਹਾ ਖੰਨਾ, ਰਣਜੀਤ ਸਿੰਘ ਉਟਾਲਾਂ ਆਦਿ ਹਾਜ਼ਰ ਸਨ।