ਹਰਪ੫ੀਤ ਸਿੰਘ ਮਾਂਹਪੁਰ, ਜੌੜੇਪੁਲ : ਪਿੰਡ ਭੁਰਥਲਾ ਮੰਡੇਰ ਵਿਖੇ ਪਿੰਡ ਦੀ ਸੱਥ 'ਚ ਪੁਰਾਤਨ ਪਿੱਪਲਾਂ ਬਰੋਟਿਆਂ ਦੀ ਛਾਵੇਂ ਸਮੂਹ ਗ੫ਾਮ ਪੰਚਾਇਤ ਤੇ ਨਗਰ ਦੇ ਸਹਿਯੋਗ ਨਾਲ ਪਿੰਡ ਦੀਆਂ ਮੁਟਿਆਰਾਂ ਤੇ ਅੌਰਤਾਂ ਨੇ ਰਲ ਮਿਲਕੇ ਤੀਆਂ ਦਾ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਇਆ। ਇਸ ਮੌਕੇ ਪਿੰਡ ਦੀ ਸੱਥ 'ਚ ਖੜ੍ਹੇ ਪੁਰਾਤਨ ਪਿੱਪਲ ਬਰੋਟਿਆਂ ਤੇ ਪੀਂਘਾਂ ਨੂੰ ਬੜੇ ਹੀ ਖੂਬਸੂਰਤ ਢੰਗ ਨਾਲ ਸਜਾਇਆ ਗਿਆ ਤੇ ਨਾਲ ਹੀ ਬਣੀ ਸਟੇਜ 'ਤੇ ਡੀਜੇ ਤੇ ਤੀਆਂ ਨਾਲ ਸਬੰਧਤ ਗੀਤ ਚੱਲ ਰਹੇ ਸਨ।
ਦੂਜੇ ਪਾਸੇ ਪਿੰਡ ਦੀਆਂ ਮੁਟਿਆਰਾਂ ਤੇ ਅੌਰਤਾਂ ਗਿੱਧੇ 'ਚ ਬੋਲੀਆਂ ਪਾ ਰਹੀਆਂ ਸਨ। ਇਸ ਮੌਕੇ ਮੁੱਖ ਮਹਿਮਾਨ ਪੰਚਾਇਤ ਮੈਂਬਰ ਹਰਪ੫ੀਤ ਕੌਰ ਪਤਨੀ ਬਲਾਕ ਸੰਮਤੀ ਮੈਂਬਰ ਜਗਤਾਰ ਸਿੰਘ ਭੁਰਥਲਾ ਮੰਡੇਰ ਤੇ ਮੁੱਖ ਪ੫ਬੰਧਕ ਰਿਟਾ. ਅਧਿਆਪਕਾ ਕੁਲਦੀਪ ਕੌਰ ਨੇ ਦੱਸਿਆ ਪਿੰਡ 'ਚ ਪਹਿਲੀ ਵਾਰ ਤੀਆਂ ਸਬੰਧੀ ਕਰਵਾਏ ਸਮਾਗਮ ਦਾ ਮੁੱਖ ਉਦੇਸ਼ ਨਵੀਂ ਪੀੜ੍ਹੀ ਨੂੰ ਪੁਰਾਤਨ ਸੱਭਿਆਚਾਰ ਪ੍ਰਤੀ ਜਾਗਰੂਕ ਕਰਨਾ ਸੀ। ਇਸ ਮੌਕੇ ਰਮਨਦੀਪ ਕੌਰ ਤੇ ਕੁਲਦੀਪ ਕੌਰ ਸਮੇਤ ਵੱਡੀ ਗਿਣਤੀ 'ਚ ਪਿੰਡ ਦੀਆਂ ਅੌਰਤਾਂ ਤੇ ਮੁਟਿਆਰਾਂ ਹਾਜ਼ਰ ਸਨ।