ਤਸਵੀਰ : 22ਐਮਕੇਟੀਪੀ12
ਕੈਪਸ਼ਨ : ਦਸਤਾਰ ਮੁਕਾਬਲਿਆਂ 'ਚ ਚੰਗਾ ਪ੫ਦਰਸ਼ਨ ਕਰਨ ਵਾਲਿਆਂ ਨੂੰ ਸਨਮਾਨਿਤ ਕਰਦੇ ਹੋਏ ਸੂਬਾਈ ਚੇਅਰਮੈਨ ਅਵਿਨਾਸ਼ ਸਿੰਘ ਖਾਲਸਾ ਅਤੇ ਨਾਲ ਹੋਰ।
--------
ਵਿਕਾਸ ਭਾਰਦਵਾਜ, ਮੰਡੀ ਬਰੀਵਾਲਾ (ਸ੫ੀ ਮੁਕਤਸਰ ਸਾਹਿਬ) : ਪਿੰਡ ਲੁਬਾਣਿਆਂ ਵਾਲੀ ਵਿਖੇ ਦਸਤੂਰ-ਏ-ਦਸਤਾਰ ਗੁਰਮਤਿ ਪ੫ਚਾਰ ਟਰੱਸਟ ਪੰਜਾਬ ਵੱਲੋਂ ਸਮੂਹ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਸ੫ੀ ਗੁਰੂ ਗ੫ੰਥ ਸਾਹਿਬ ਜੀ ਦੇ ਸੰਪੂਰਨਤਾ ਦਿਵਸ ਨੂੰ ਸਮਰਪਿਤ 2 ਰੋਜ਼ਾ ਮਹਾਨ ਗੁਰਮਤਿ ਚੇਤਨਾ ਸਮਾਗਮ ਕਰਵਾਏ ਗਏ। ਗੁਰਮਤਿ ਚੇਤਨਾ ਸਮਾਗਮ 'ਚ ਭਾਈ ਰਣਜੀਤ ਸਿੰਘ ਖਾਲਸਾ ਢੱਡਰੀਆਂ ਵਾਲਿਆਂ ਵੱਲੋਂ ਭਾਈ ਸੁਰਿੰਦਰ ਸਿੰਘ, ਬੀਬੀ ਜਸਵਿੰਦਰ ਕੌਰ ਖਾਲਸਾ, ਭਾਈ ਇਕਬਾਲ ਸਿੰਘ ਲੰਗੇਆਣਾ ਵਾਲੇ ਅਤੇ ਬੀਬੀ ਹਰਜਿੰਦਰ ਕੌਰ ਖਾਲਸਾ ਨੇ ਗੁਰਬਾਣੀ ਕੀਰਤਨ ਅਤੇ ਗੁਰਮਤਿ ਵਿਚਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਟਰੱਸਟ ਦੇ ਸੂਬਾਈ ਚੇਅਰਮੈਨ ਭਾਈ ਅਵਿਨਾਸ਼ ਸਿੰਘ ਖਾਲਸਾ ਵੜਿੰਗ ਨੇ ਦੱਸਿਆ ਕਿ ਸਮਾਗਮ ਦੌਰਾਨ ਦਸਤਾਰ ਮੁਕਾਬਲੇ ਵੀ ਕਰਵਾਏ ਗਏ ਅਤੇ ਚੰਗੀ ਪ੫ਦਰਸ਼ਨੀ ਕਰਨ ਵਾਲਿਆਂ ਨੂੰ ਸਨਮਾਨਿਤ ਵੀ ਕੀਤਾ ਗਿਆ।
ਇਸ ਮੌਕੇ ਤੇ ਸੀਨੀਅਰ ਦਸਤਾਰ ਕੋਚ ਬਾਜ ਸਿੰਘ ਖਾਲਸਾ, ਭਾਈ ਰਛਪਾਲ ਸਿੰਘ ਖਾਲਸਾ, ਗੁਰਜੀਤ ਸਿੰਘ ਸੰਗਰਾਣਾ, ਡਾ. ਸਤਨਾਮ ਸਿੰਘ ਸੰਧੂ, ਗੁਰਦਾਨ ਸਿੰਘ, ਸੁਖਵਿੰਦਰ ਸਿੰਘ ਸੰਗਰਾਣਾ, ਬਾਬਾ ਨਰਿੰਦਰਪਾਲ ਸਿੰਘ ਵੰਗਲ, ਅਨਮੋਲ ਸਿੰਘ ਖਾਲਸਾ, ਡਾ. ਦਵਿੰਦਰ ਸਿੰਘ, ਜਸਵਿੰਦਰ ਸਿੰਘ ਵੰਗਲ, ਮੁੱਖ ਸੇਵਾਦਾਰ ਬਾਬਾ ਕਾਲਾ ਦਾਸ, ਗੁਰਪ੫ੀਤ ਸਿੰਘ ਸਿੱਧੂ, ਜੱਜਮੇਰ ਸਿੰਘ, ਸੁਖਪ੫ੀਤ ਸਿੰਘ ਆਦਿ ਤੋ ਇਲਾਵਾ ਸਮੂਹ ਟਰੱਸਟ ਮੈਂਬਰ ਹਾਜਰ ਸਨ। ਇਸ ਮੌਕੇ ਸੰਗਤ ਲਈ ਗੁਰੂ ਕੇ ਅਤੁੱਟ ਲੰਗਰ ਵੀ ਵਰਤਾਏ ਗਏ।