ਤਸਵੀਰ : 23ਐਮਕੇਟੀਪੀ17
ਕੈਪਸ਼ਨ : ਮੁਆਵਜ਼ੇ ਦੀ ਕਾਣੀ ਵੰਡ ਬਾਰੇ ਦੱਸਦੇ ਹੋਏ ਪਿੰਡ ਸੰਗੂਧੌਣ ਦੇ ਨਰਮਾ ਚੁਗਾਵੇ।
-------
ਲਾਈ ਗੁਹਾਰ
ਸੰਗੂਧੌਣ ਦੇ ਚੁਗਾਵਿਆਂ ਲਈ ਮੁਆਵਜ਼ੇ ਦੀ ਮੰਗ
---------
ਬਲਦੇਵ ਸਿੰਘ ਭੰਮ, ਸ੫ੀ ਮੁਕਤਸਰ ਸਾਹਿਬ : ਪੰਜਾਬ ਸਰਕਾਰ ਵੱਲੋਂ ਨਰਮੇ ਦੇ ਖਰਾਬੇ ਉਪਰੰਤ ਕਿਸਾਨਾਂ ਦੇ ਨਾਲ- ਨਾਲ ਨਰਮਾ ਚੁਗਣ ਵਾਲੇ ਮਜ਼ਦੂਰਾਂ ਨੰੂ ਵੀ ਮੁਆਵਜ਼ਾ ਦੇਣ ਦੇ ਕੀਤੇ ਐਲਾਨ ਦਾ ਅਸਰ ਅਜੇ ਤੱਕ ਲਾਗਲੇ ਪਿੰਡ ਸੰਗੂਧੌਣ ਵਿਖੇ ਨਹੀਂ ਪੁੱਜਿਆ। ਹਾਲਾਂ ਕਿ ਪ੫ਸ਼ਾਸਨ ਨੇ ਇਸ ਪਿੰਡ 'ਚ ਨਰਮਾ ਚੁਗਾਵਿਆਂ ਦੀ ਸਰਵੇ ਕਰਵਾ ਕੇ ਸ਼ਨਾਖਤ ਵੀ ਕਰ ਲਈ ਹੈ। ਸਰਕਾਰੀ ਤੌਰ 'ਤੇ ਕਰਵਾਏ ਸਰਵੇ ਵਿਚ ਪਿੰਡ ਦੇ 1232 ਖੇਤ ਮਜ਼ਦੂਰਾਂ ਨੰੂ ਸੂਚੀਬੱਧ ਕੀਤਾ ਗਿਆ ਹੈ। ਪਰ ਅਜੇ ਤੱਕ ਇਨ੍ਹਾਂ 'ਚੋਂ ਮਸਾਂ ਸੌ ਮਜ਼ਦੂਰਾਂ ਨੰੂ ਮੁਆਵਜ਼ਾ ਮਿਲਿਆ ਹੈ। ਇਸ ਸਬੰਧੀ ਮਜ਼ਦੂਰਾਂ ਦਾ ਇਕ ਵਫ਼ਦ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਆਗੂ ਕਾਕਾ ਸਿੰਘ ਖੁੰਡੇ ਹਲਾਲ ਦੀ ਅਗਵਾਈ ਹੇਠ ਉੱਪ ਮੰਡਲ ਮੈਜਿਸਟਰੇਟ ਰਾਮ ਸਿੰਘ ਨੰੂ ਮਿਲਿਆ। ਵਫ਼ਦ ਵਿਚ ਸ਼ਾਮਲ ਿਛੰਦਾ ਸਿੰਘ, ਦਲੇਰ ਸਿੰਘ, ਦਰਸ਼ਨ ਸਿੰਘ, ਿਛੰਦਰ ਸਿੰਘ, ਜਸਕਰਨ ਸਿੰਘ, ਬਿੱਕਰ ਸਿੰਘ ਤੇ ਗੁਰਦੇਵ ਸਿੰਘ ਹੋਰਾਂ ਨੇ ਦੱਸਿਆ ਕਿ ਜਦੋਂ ਸਰਕਾਰ ਨੇ ਸਰਵੇ ਕਰਵਾ ਕੇ ਮਜ਼ਦੂਰਾਂ ਦੀ ਸ਼ਨਾਖਤ ਕਰ ਲਈ ਮੁਆਵਜ਼ਾ ਵੰਡਣ ਲਈ ਰਾਸ਼ੀ ਭੇਜ ਦਿੱਤੀ ਤਾਂ ਫਿਰ ਮੁਆਵਜ਼ਾ ਮਜ਼ਦੁੂਰਾਂ ਤੱਕ ਨਹੀਂ ਪੁੱਜਾ ਤਾਂ ਇਸਤੋਂ ਸਪੱਸ਼ਟ ਹੁੰਦਾ ਹੈ ਕਿ ਵੰਡ ਸਿਸਟਮ 'ਚ ਖਾਮੀ ਹੈ। ਉੱਪ ਮੰਡਲ ਮੈਜਿਸਟਰੇਟ ਰਾਮ ਸਿੰਘ ਨੇ ਕਿਹਾ ਕਿ ਉਹ ਇਸ ਮਾਮਲੇ ਦੀ ਜਲਦੀ ਪੜਤਾਲ ਕਰਵਾਕੇ ਮੁਆਵਜ਼ੇ ਦੀ ਵੰਡ ਕਰਾਉਣਗੇੇ।