ਫੋਟੋ ਫਾਈਲ: 23 ਐੱਫਜੈੱਡਆਰ 24
ਕੈਪਸ਼ਨ: ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕਰਦੇ ਹੋਏ ਵਧੀਕ ਡਿਪਟੀ ਕਮਿਸ਼ਨਰ ਵਨੀਤ ਕੁਮਾਰ।
--------
ਪਰਮਿੰਦਰ ਸਿੰਘ ਥਿੰਦ, ਫਿਰੋਜ਼ਪੁਰ : ਸਿਹਤ ਵਿਭਾਗ ਿਫ਼ਰੋਜ਼ਪੁਰ ਵੱਲੋਂ ਜਨਰੇਸ਼ਨ ਸੇਵੀਅਰ ਐਸੋਸੀਏਸ਼ਨ ਦੇ ਸਹਿਯੋਗ ਨਾਲ ਇੱਕ ਰੋਜ਼ਾ ਤੰਬਾਕੂ ਕੰਟਰੋਲ ਸਬੰਧੀ ਜਾਗਰੂਕਤਾ ਪ੫ੋਗਰਾਮ ਦਾ ਆਯੋਜਨ ਅਤੇ ਸਿਖਲਾਈ ਵਰਕਸ਼ਾਪ ਵਨੀਤ ਕੁਮਾਰ ਵਧੀਕ ਡਿਪਟੀ ਕਮਿਸ਼ਨਰ ਿਫ਼ਰੋਜ਼ਪੁਰ ਦੀ ਪ੫ਧਾਨਗੀ ਹੇਠ ਦਫ਼ਤਰ ਡਿਪਟੀ ਕਮਿਸ਼ਨਰ ਦੇ ਮੀਟਿੰਗ ਹਾਲ ਵਿਖੇ ਕੀਤਾ ਗਿਆ। ਵਧੀਕ ਡਿਪਟੀ ਕਮਿਸ਼ਨਰ ਵਨੀਤ ਕੁਮਾਰ ਨੇ ਵੱਖ-ਵੱਖ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਆਪੋ ਆਪਣੇ ਅਦਾਰਿਆਂ ਵਿਚ ਸਿਗਰਟਨੋਸ਼ੀ ਨਾ ਹੋਣ ਦੇਣ ਅਤੇ ਉਲੰਘਣਾ ਕਰਨ ਵਾਲੇ ਵਿਅਕਤੀ ਵਿਰੁੱਧ ਕਾਨੂੰਨ ਮੁਤਾਬਿਕ ਕਾਰਵਾਈ ਕੀਤੀ ਜਾਵੇ। ਉਨ੍ਹਾਂ ਦੱਸਿਆ ਕਿ ਕੋਟਪਾ ਦੀਆ ਸਮੱੁਚੀਆਂ ਧਾਰਾਵਾਂ ਦੀ ਜਾਂਚ ਲਈ ਪੀਜੀਆਈ ਵੱਲੋਂ ਇਸ ਸਾਲ ਦੇ ਅੰਤ ਵਿਚ ਇਕ ਕੰਪਲਾਇਸ ਸਟੱਡੀ ਕਰਵਾਈ ਜਾਣੀ ਹੈ, ਇਸ ਸਟੱਡੀ ਵਿਚ ਵਧੀਆ ਕਾਰਗੁਜ਼ਾਰੀ ਕਰਨ ਵਾਲੇ ਜਿੱਲਿ੍ਹਆ ਨੂੰ ''ਹਾਈ ਕੋਟਪਾ ਕੰਪਲਾਇੰਟ'' ਐਲਾਣਿਆ ਜਾਵੇਗਾ।
ਡਾ. ਜੈ ਸਿੰਘ ਸਿਵਲ ਸਰਜਨ, ਿਫ਼ਰੋਜ਼ਪੁਰ ਨੇ ਕਿਹਾ ਕਿ ਸਿਗਰਟ ਬੀੜੀ ਦਾ ਧੂੰਆਂ ਪੀਣ ਵਾਲੇ ਲਈ ਤਾਂ ਹਾਨੀਕਾਰਕ ਹੈ ਹੀ, ਸਗੋਂ ਇਹ ਬੱਚਿਆਂ ਤੇ ਵੀ ਮਾਰੂ ਪ੍ਰਭਾਵ ਪਾਉਂਦਾ ਹੈ। ਇਸ ਮੌਕੇ ਜ਼ਿਲ੍ਹਾ ਮਾਲ ਅਫ਼ਸਰ ਸੁਖਮੰਦਰ ਸਿੰਘ, ਸੀਨੀਅਰ ਮੈਡੀਕਲ ਅਫ਼ਸਰ ਡਾ.ਪ੫ਦੀਪ ਅਗਰਵਾਲ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।