-ਸਪਰੇਅ ਅਤੇ ਮਾਹਿਰਾਂ ਦੇ ਸੁਝਾਅ ਤੋਂ ਬਾਅਦ ਵੀ 25 ਫ਼ੀਸਦੀ ਤਕ ਫ਼ਸਲ ਪ੫ਭਾਵਿਤ ਹੋਣ ਦਾ ਖਦਸ਼ਾ
-ਪੰਜਾਬ ਵਿਚ ਇਸ ਸਮੇਂ ਇਕ ਲੱਖ ਹੈਕਟੇਅਰ ਰਕਬੇ ਵਿਚ ਗੰਨੇ ਦੀ ਫ਼ਸਲ ਦਾ ਅੰਦਾਜ਼ਾ
ਕੁਲਦੀਪ ਜਾਫਲਪੁਰ, ਕਾਹਨੂੰਵਾਨ
ਪੰਜਾਬ ਵਿਚ ਗੰਨਾ ਪੱਟੀ ਵਜੋਂ ਜਾਣੇ ਜਾਂਦੇ ਮਾਝਾ ਅਤੇ ਦਰਿਆ ਬਿਆਸ ਦੇ ਪਾਰ ਦੋਆਬੇ ਦੇ ਖੇਤਰ ਵਿਚ ਗੰਨੇ ਦੀ ਕਾਸ਼ਤ ਨੂੰ ਇਸ ਵਾਰ ਇਕ ਖਤਰਨਾਕ ਕੀਟ ਦੇ ਕਾਰਨ ਵੱਡੇ ਪੱਧਰ 'ਤੇ ਨੁਕਸਾਨ ਹੋ ਰਿਹਾ ਹੈ। ਇਸ ਬਿਮਾਰੀ ਦੇ ਹਮਲੇ ਕਾਰਨ ਕਿਸਾਨ ਅਤੇ ਮਿੱਲ ਮਾਲਕ ਵੱਡੀ ਚਿੰਤਾ 'ਚ ਡੁੱਬੇ ਹੋਏ ਹਨ ਕਿਉਂਕਿ ਇਸ ਖਤਰਨਾਕ ਕੀਟ ਉਪਰ ਹਾਲ ਦੀ ਘੜੀ ਕਾਬੂ ਨਹੀਂ ਪਾਇਆ ਜਾ ਸਕਿਆ ਹੈ। ਗੰਨੇ ਦੀ ਫ਼ਸਲ ਉਪਰ ਇਹ ਹਮਲਾ 'ਪਰੇਲਾ' ਨਾਂ ਦੀ ਬਿਮਾਰੀ ਨਾਲ ਜਾਣਿਆ ਜਾਂਦਾ ਹੈ। ਇਸ ਬਿਮਾਰੀ ਵਿਚ ਪੀਲੀ ਮੱਖੀ ਜਾਂ ਕਿਸਾਨਾਂ ਦੀ ਭਾਸ਼ਾ ਅਨੁਸਾਰ ਪੀਲਾ ਘੋੜਾ ਵੀ ਕਿਹਾ ਜਾਂਦਾ ਹੈ। ਲਗਭਗ ਪਿਛਲੇ ਤਿੰਨ ਹਫ਼ਤਿਆਂ ਤੋਂ ਇਸ ਬਿਮਾਰੀ ਦਾ ਪ੫ਕੋਪ ਬੁਰੀ ਤਰ੍ਹਾਂ ਵੱਧ ਰਿਹਾ ਹੈ। ਖੇਤੀ ਮਾਹਿਰਾਂ ਅਨੁਸਾਰ ਮੌਸਮ ਵਿਚ ਆਈ ਗੜਬੜ ਕਾਰਨ ਇਹ ਬਿਮਾਰੀ ਅਮਰਵੇਲ ਵਾਂਗ ਵੱਧ ਰਹੀ ਹੈ। ਗੰਨੇ ਦੀ ਫਸਲ ਦੇ ਵਿਗਿਆਨੀ ਜੇਐੱਨ ਸਿਆਲ ਨੇ ਦੱਸਿਆ ਕਿ ਇਸ ਸਾਲ ਬਰਸਾਤ ਰੁਕ-ਰੁਕ ਕੇ ਪੈ ਰਹੀ ਹੈ, ਜਿਸ ਕਾਰਨ ਪੀਲੀ ਮੱਖੀ ਦੀ ਜਨਰੇਸ਼ਨ ਵਿਚ ਬੇਹਤਾਸ਼ਾ ਵਾਧਾ ਹੰਦਾ ਹੈ।
ਉਨ੍ਹਾਂ ਕਿਹਾ ਕਿ ਲਗਾਤਾਰ ਲੱਗਣ ਵਾਲੀ ਮੀਂਹ ਦੀ ਝੜੀ ਨਾਲ ਇਸ ਬਿਮਾਰੀ ਨੂੰ ਠੱਲ੍ਹ ਪੈਂਦੀ ਹੈ। ਉਨ੍ਹਾਂ ਦੱਸਿਆ ਕਿ ਕਿਸਾਨਾਂ ਨੂੰ ਅਸੀਂ ਬਿਮਾਰੀ ਦੀ ਰੋਕਥਾਮ ਲਈ ਮੀਓਥਰਿਨ 500 ਐੱਮਐੱਲ ਅਤੇ ਡੀਡੀਵੀਪੀ 30 ਈਸੀ ਦੀ ਸਪਰੇਅ ਕਰਨ ਦਾ ਮਸ਼ਵਰਾ ਦੇ ਰਹੇ ਹਾਂ। ਇਕ ਅੰਦਾਜ਼ੇ ਮੁਤਾਬਿਕ ਇਸ ਬਿਮਾਰੀ ਦੇ ਹਮਲੇ ਨਾਲ 20 ਤੋਂ 25 ਫ਼ੀਸਦੀ ਗੰਨੇ ਦੀ ਫ਼ਸਲ ਬਰਬਾਦ ਹੁੰਦੀ ਹੈ। ਖ਼ਤਰਨਾਕ ਮੱਖੀ ਦੇ ਹਮਲੇ ਕਾਰਨ ਗੰਨੇ ਦੇ ਪੱਤੇ ਸੁੱਕ ਜਾਂਦੇ ਹਨ। ਇਸ ਤੋਂ ਇਲਾਵਾ ਗੰਨੇ ਦੀ ਫ਼ਸਲ ਵੀ ਕਮਜੋਰ ਪੈ ਜਾਂਦੀ ਹੈ। ਸਭ ਤੋਂ ਵੱਡੀ ਮੁਸ਼ਕਲ ਕਿਸਾਨਾਂ ਨੂੰ ਗੰਨੇ ਦੀ ਫ਼ਸਲ ਦੀ ਕਟਾਈ ਵੇਲੇ ਪੇਸ਼ ਆਵੇਗੀ ਕਿਉਂਕਿ ਗੰਨੇ ਦੀ ਫ਼ਸਲ 'ਤੇ ਕੀਟ ਪਤੰਗੇ ਦੇ ਮਲਮੂਤਰ ਕਾਰਨ ਫ਼ਸਲ ਉੱਪਰ ਬਣੀ ਹੋਈ ਲੇਸਦਾਰ ਿਝੱਲੀ ਤੋਂ ਮਜ਼ਦੂਰ ਗੰਨੇ ਦੀ ਫ਼ਸਲ ਦੀ ਸਫ਼ਾਈ ਕਰਨ ਤੋਂ ਕਤਰਾਉਣਗੇ।
ਪੰਜਾਬ ਵਿਚ ਇਸ ਸਮੇਂ ਇਕ ਲੱਖ ਹੈਕਟੇਅਰ ਰਕਬੇ ਵਿਚ ਗੰਨੇ ਦੀ ਫ਼ਸਲ ਦਾ ਅੰਦਾਜ਼ਾ ਹੈ। ਪੰਜਾਬ ਵਿਚ ਅੱਠ ਪ੫ਾਈਵੇਟ ਸ਼ੂਗਰ ਮਿੱਲਾਂ ਹਨ ਅਤੇ ਅੱਧੀ ਦਰਜਨ ਦੇ ਕਰੀਬ ਸਰਕਾਰ ਸਹਿਕਾਰੀ ਮਿੱਲਾਂ ਹਨ। ਪੰਜਾਬ ਵਿਚ ਗੰਨਾ ਕਾਸ਼ਤਕਾਰ ਪਹਿਲਾਂ ਹੀ ਮੰਦੀ ਦੀ ਮਾਰ ਹੇਠ ਹਨ ਕਿਉਂਕਿ ਪਿਛਲੇ ਤਿੰਨ ਸਾਲ ਤੋਂ ਗੰਨੇ ਦੀ ਕੀਮਤ ਕੇਂਦਰ ਸਰਕਾਰ ਨੇ ਨਹੀਂ ਵਧਾਈ ਹੈ। ਇਸ ਤੋਂ ਇਲਾਵਾ ਪੰਜਾਬ ਸਰਕਾਰ ਨੇ ਵੀ ਪ੫ਤੀ ਕੁਇੰਟਲ 50 ਰੁਪਏ ਐਲਾਨਿਆ ਬੋਨਸ ਵੀ ਇਸ ਸਾਲ ਅਜੇ ਤਕ ਨਹੀਂ ਦਿੱਤਾ ਹੈ। ਇਸ ਬਿਮਾਰੀ ਦੇ ਹਮਲੇ ਕਾਰਨ ਪ੫ਤੀ ਏਕੜ 50 ਕੁਇੰਟਲ ਤਕ ਗੰਨੇ ਦੇ ਨੁਕਸਾਨ ਦਾ ਅੰਦਾਜ਼ਾ ਹੈ ਪਰ ਜੇਕਰ ਇਸ ਬਿਮਾਰੀ ਦਾ ਹਮਲਾ ਲਗਾਤਾਰ ਬਣਿਆ ਰਹਿੰਦਾ ਹੈ ਤਾਂ ਪੂਰਾ ਖੇਤ ਹੀ ਪੀਲੀ ਮੱਖੀ ਦੀ ਭੇਟ ਚੜ੍ਹ ਸਕਦਾ ਹੈ। ਕਿਸਾਨਾਂ ਵੱਲੋਂ ਪ੫ਤੀ ਏਕੜ 600 ਤੋਂ ਲੈ ਕੇ ਹਜ਼ਾਰ ਰੁਪਏ ਤੱਕ ਦਵਾਈ ਦਾ ਖ਼ਰਚਾ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਸਪਰੇਅ ਦੀ ਲੇਬਰ ਦੇ ਖ਼ਰਚੇ ਵੀ ਵੱਖਰੇ ਹਨ। ਖੇਤੀ ਮਾਹਰਾਂ ਅਨੁਸਾਰ ਕਈ ਕਿਸਾਨ ਦੋ ਵਾਰ ਵੀ ਰਸਾਇਣਿਕ ਸਪਰੇਅ ਕਰ ਚੁੱਕੇ ਹਨ। ਖੇਤੀ ਮਾਹਰਾਂ ਦੀ ਕਿਸਾਨਾਂ ਨੂੰ ਸਲਾਹ ਹੈ ਕਿ ਉਹ ਕਿਸੇ ਰਜਿਸਟਰਡ ਕੰਪਨੀ ਦੀ ਦਵਾਈ ਹੀ ਸਪਰੇਅ ਕਰਨ। ਗੰਨਾ ਮਿਲ ਮੁਕੇਰੀਆਂ ਦੇ ਖੇਤੀ ਵਿਗਿਆਨੀ ਬੀਐੱਨ ਸਿਆਲ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਮਿੱਲ ਦੀਆਂ 12 ਡਵੀਜ਼ਨਾਂ ਵਿਚ ਕਿਸਾਨਾਂ ਨੂੰ 600 ਰੁਪਏ ਦੇ ਕਰੀਬ ਦੀ ਦਵਾਈ ਇਸ ਬਿਮਾਰੀ ਦੀ ਰੋਕਥਾਮ ਲਈ 10 ਫ਼ੀਸਦੀ ਸਬਸਿਡੀ 'ਤੇ ਦਿੱਤੀ ਜਾ ਰਹੀ ਹੈ।