ਫੋਟੋ-26 - ਮੀਟਿੰਗ ਉਪਰੰਤ ਆਪਣੇ ਵਿਚਾਰ ਪ੫ਗਟ ਕਰਦੇ ਹੋਏ ਯੂਥ ਆਗੂ ਮਨਿੰਦਰਜੀਤ ਸਿੰਘ, ਐੱਨਐੱਸਯੂਆਈ ਪੰਜਾਬ ਦੇ ਸਕੱਤਰ ਦੀਪਕ ਰਾਣਾ ਤੇ ਹੋਰ।
ਅਮਰੀਕ ਸਿੰਘ, ਅੰਮਿ੫ਤਸਰ : ਪੰਜਾਬ 'ਚ ਅਕਾਲੀ-ਭਾਜਪਾ ਦੀਆਂ ਨੀਤੀਆਂ ਤੋਂ ਤੰਗ ਆ ਚੁੱਕੇ ਲੋਕਾਂ ਤੇ ਖ਼ਾਸ ਕਰਕੇ ਨੌਜਵਾਨਾਂ ਦਾ ਵੱਡੀ ਗਿਣਤੀ 'ਚ ਕਾਂਗਰਸ ਪਾਰਟੀ ਨਾਲ ਜੁੜਨਾ ਇਹ ਸਾਬਤ ਕਰਦਾ ਹੈ ਕਿ ਕਾਂਗਰਸ ਪੱਖੀ ਚੱਲ ਰਹੀ ਹਵਾ ਅੱਗੇ ਕੋਈ ਪਾਰਟੀ ਨਹੀਂ ਟਿਕੇਗੀ। ਇਹ ਸ਼ਬਦ ਸੀਨੀਅਰ ਯੂਥ ਆਗੂ ਮਨਿੰਦਰਜੀਤ ਸਿੰਘ ਠੇਕੇਦਾਰ ਨੇ ਨੌਜਵਾਨਾਂ ਨਾਲ ਕੀਤੀ ਗਈ ਇਕ ਵਿਸੇਸ਼ ਮੀਟਿੰਗ ਦੌਰਾਨ ਕਹੇ। ਇਸ ਮੌਕੇ ਐੱਨਐੱਸਯੂਆਈ ਪੰਜਾਬ ਦੇ ਸਕੱਤਰ ਦੀਪਕ ਰਾਣਾ ਨੇ ਕਿਹਾ ਕਿ ਹਰਜਿੰਦਰ ਸਿੰਘ ਠੇਕੇਦਾਰ ਨਾਲ ਭਾਰੀ ਗਿਣਤੀ 'ਚ ਨੌਜਵਾਨ ਜੁੜ ਰਹੇ ਹਨ ਤੇ ਉਨ੍ਹਾਂ ਵੱਲੋਂ ਕੀਤੀ ਜਾ ਰਹੀ ਮਿਹਨਤ ਸਦਕਾ ਤੇ ਹਲਕਾ ਦੱਖਣੀ ਦੇ ਵਧੀਆ ਭਵਿੱਖ ਲਈ ਲੋਕ ਠੇਕੇਦਾਰ ਦੀ ਅਗਵਾਈ ਕਬੂਲ ਚੁੱਕੇ ਹਨ ਤੇ ਉਹ ਬੜੇ ਫਖਰ ਨਾਲ ਇਹ ਸੀਟ ਜਿਤਾ ਕਿ ਕਾਂਗਰਸ ਦੀ ਝੋਲੀ 'ਚ ਪਾਉਣ ਲਈ ਦਿਨ ਰਾਤ ਮਿਹਨਤ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਹਲਕਾ ਦੱਖਣੀ ਦੇ ਲੋਕਾਂ ਦੀਆਂ ਦੁੱਖ ਤਕਲੀਫ਼ਾਂ ਠੇਕੇਦਾਰ ਤੋਂ ਸਿਵਾਏ ਹੋਰ ਕੋਈ ਨਹੀ ਸਮਝ ਸਕਦਾ ਕਿਉਂਕਿ ਇਕ ਤੇ ਉਹ ਇਥੋ ਦੇ ਵਸਨੀਕ ਹਨ। ਦੂਸਰਾ ਉਹ ਜਿੱਥੇ ਜ਼ਮੀਨੀ ਪੱਧਰ ਤੇ ਲੋਕਾਂ ਨਾਲ ਜੁੜੇ ਹੋਏ ਹਨ, ਉਥੇ ਉਹ ਹਰ ਵੇਲੇ ਇਲਾਕਾ ਵਾਸੀਆਂ ਦੀਆਂ ਮੁਸ਼ਕਲਾਂ ਹੱਲ ਕਰਨ ਲਈ ਤਤਪਰ ਰੰਹਿੰਦੇ ਹਨ। ਇਸ ਮੌਕੇ ਗਗਨਦੀਪ ਸਿੰਘ, ਚੰਨਪ੫ੀਤ ਸਿੰਘ, ਬਲਵਿੰਦਰ ਕੰਡਾ, ਜਤਿੰਦਰ ਪਾਲੀ, ਸਵਿੰਦਰ ਸਿੰਘ, ਬਿੱਟੂ ਇੰਦਰਾ, ਡਾ. ਗੁਰਸ਼ਰਨ ਸਿੰਘ, ਟਿੰਕੂ ਬੱਗਾ, ਨਵਰਾਜ ਭੁੱਲਰ, ਜੰਗ ਬਹਾਦਰ, ਪਰਮਿੰਦਰ ਪਿ੫ੰਸ, ਤਲਜੀਤ ਜਿੰਮੀ ਤੇ ਰਾਜਾ ਸਮੇਤ ਹਲਕਾ ਦੱਖਣੀ ਦੇ ਹੋਰ ਨੌਜਵਾਨ ਮੌਜੂਦ ਸਨ।