ਕੁਲਵਿੰਦਰ ਸਿੰਘ ਰਾਏ, ਖੰਨਾ : ਟੈਲੀਫੋਨ ਐਕਸਚੇਂਜ ਜੀਟੀ ਰੋਡ ਖੰਨਾ ਵਿਖੇ ਸਾਲਾਂ ਤੋਂ ਲੱਗੀ ਮੰਜਾ ਮਾਰਕੀਟ ਦੀ ਕੋਈ ਅਧਿਕਾਰੀ ਮੰਜੀ ਨਹੀਂ ਠੋਕ ਸਕਿਆ, ਜਿਸ ਦੀ ਬਦੋੋਲਤ ਹੀ ਪੂਰੇ ਸ਼ਹਿਰ 'ਚ ਜੀਟੀ ਰੋਡ 'ਤੇ ਨਾਜਾਇਜ਼ ਕਬਜਿਆਂ ਦੀ ਭਰਮਾਰ ਹੈ ਕਿਉਂਕਿ ਜਦੋਂ ਨਗਰ ਕੌਂਸਲ ਦੀ ਟੀਮ ਨਾਜਾਇਜ਼ ਕਬਜੇ ਹਟਾਉਣ ਲਈ ਕਾਰਵਾਈ ਕਰਨ ਜਾਂਦੀ ਹੈ ਤਾਂ ਦੁਕਾਨਦਾਰ ਕਹਿੰਦੇ ਹਨ, ' ਪਹਿਲਾਂ ਮੰਜਾ ਮਾਰਕੀਟ ਨੂੰ ਹਟਾਓ, ਿਫ਼ਰ ਸਾਡੇ ਸਾਮਾਨ ਚੁੱਕਵਾਏ ਜਾਣ'। ਨਗਰ ਕੌਂਸਲ ਦੀ ਟੀਮ ਨੇ ਕਈ ਵਾਰ ਮੰਜਾ ਮਾਰਕੀਟ ਨੂੰ ਖ਼ਾਲੀ ਕਰਨ ਦੀ ਖ਼ਾਨਾਪੂਰਤੀ ਦੀ ਕਾਰਵਾਈ ਅਮਲ 'ਚ ਲਿਆਂਦੀ ਪਰ ਟੀਮ ਦੇ ਜਾਣ ਤੋਂ ਬਾਅਦ ਕੁਝ ਹੀ ਮਿੰਟਾਂ 'ਚ ਮੰਜਾ ਮਾਰਕੀਟ ਿਫ਼ਰ ਗਾਹਕਾਂ ਲਈ ਸੱਜ ਜਾਂਦੀ ਹੈ।
ਜਿਕਰਯੋਗ ਹੈ ਉਕਤ ਮਾਰਕਿਟ ਵੱਲੋਂ ਸ਼ਹਿਰ 'ਚ ਸ਼ਰੇਆਮ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ, ਇਹ ਮਾਰਕੀਟ ਹਾਦਸਿਆਂ ਤੇ ਟ੫ੈਫਿਕ ਵਿਘਨ ਦਾ ਕਾਰਨ ਬਣ ਰਹੀ ਹੈ। ਇਸ ਦੇ ਬਾਵਜੂਦ ਵੀ ਸਿਵਲ ਪ੍ਰਸ਼ਾਸਨ ਤੇ ਨਗਰ ਕੌਂਸਲ ਅਧਿਕਾਰੀਆਂ ਦੇ ਕੰਨ 'ਤੇ ਜੂੰ ਨਹੀਂ ਸਰਕੀ। ਸ਼ਹਿਰ 'ਚ ਚਰਚਾ ਹੈ ਕਿ ਕੁਝ ਸਿਆਸੀ ਆਗੂਆਂ ਦੀ ਮਿਲੀਭੁਗਤ ਕਾਰਨ ਮੰਜਾ ਮਾਰਕੀਟ ਨੂੰ ਕੋਈ ਅਧਿਕਾਰੀ ਨਹੀਂ ਹਿਲਾ ਸਕਿਆ। ਕੁਝ ਲੋਕਾਂ ਲਈ ਭਾਵੇਂ ਇਹ ਮਾਰਕੀਟ ਮੋਟੀ ਕਮਾਈ ਦਾ ਸਾਧਨ ਹੋ ਸਕਦੀ ਹੈ ਪਰ ਰਾਹਗੀਰਾਂ ਲਈ ਸਿਰਦਰਦੀ ਬਣੀ ਹੋਈ ਹੈ। ਮੰਜਾ ਮਾਰਕੀਟ ਨੂੰ ਬੰਦ ਕਰਵਾਉਣ ਲਈ ਨਗਰ ਕੌਂਸਲ ਵੱਲੋਂ ਤਿੰਨ ਮੈਂਬਰੀ ਵਿਸ਼ੇਸ਼ ਕਮੇਟੀ ਬਣਾਈ ਗਈ, ਜਿਸ 'ਚ ਤਿੰਨ ਕੌਂਸਲਰਾਂ ਸੁਨੀਲ ਕੁਮਾਰ ਨੀਟਾ, ਸਰਬਦੀਪ ਸਿੰਘ ਕਾਲੀਰਾਓ ਤੇ ਜਸਵੀਰ ਸਿੰਘ ਕਾਲੀਰਾਓ ਨੂੰ ਸ਼ਾਮਲ ਕੀਤਾ ਗਿਆ। ਪਰ ਅਫਸੋਸ ਹਾਲੇ ਤਕ ਇਹ ਕਮੇਟੀ ਦੀ ਕੋਈ ਮੀਟਿੰਗ ਹੀ ਨਹੀਂ ਹੋਈ। ਨਗਰ ਕੌਂਸਲ ਅਧਿਕਾਰੀ ਇਸ ਮਸਲੇ 'ਤੇ ਕਾਰਵਾਈ ਕਰਨ ਦੀਆਂ ਗੱਲਾਂ ਕਰਕੇ ਹੀ ਚੁੱਪ ਵੱਟ ਲੈਂਦੇ ਹਨ।
-- ਸੁਧਾਰ ਲਈ ਲੈਣੇ ਪੈਣਗੇ ਸਖ਼ਤ ਫੈਸਲੇ : ਨੀਟਾ
ਕੌਂਸਲਰ ਸੁਨੀਲ ਕੁਮਾਰ ਨੀਟਾ ਨੇ ਕਿਹਾ ਨਗਰ ਕੌਂਸਲ ਨੇ ਨਾਜਾਇਜ਼ ਕਬਜੇ ਹਟਾਉਣ ਲਈ ਕਮੇਟੀ ਤਾਂ ਬਣਾਈ ਸੀ। ਪਰ ਅੱਜ ਤਕ ਇਸ ਦੀ ਕੋਈ ਮੀਟਿੰਗ ਨਹੀਂ ਬੁਲਾਈ ਗਈ। ਨਗਰ ਕੌਂਸਲ ਨੂੰ ਚਾਹੀਦਾ ਹੈ ਕਿ ਤੁਰੰਤ ਕਮੇਟੀ ਦੀ ਮੀਟਿੰਗ ਬੁਲਾ ਕੇ ਨਜਾਇਜ਼ ਕਬਜ਼ੇ ਹਟਾਉਣੇ ਜਾਣ।
-- ਨਗਰ ਕੋਂਸਲ ਦੀ ਮੀਟਿੰਗ 'ਚ ਚੁੱਕਿਆ ਜਾਵੇਗਾ ਮੁੱਦਾ : ਕਾਲੀਰਾਓ
ਕੌਂਸਲਰ ਸਰਬਦੀਪ ਸਿੰਘ ਕਾਲੀਰਾਓ ਨੇ ਕਿਹਾ ਮੰਜਾ ਮਾਰਕੀਟ ਸਮੇਤ ਜੀਟੀ ਰੋਡ 'ਤੇ ਪੂਰੇ ਸ਼ਹਿਰ 'ਚ ਹੋਏ ਨਾਜਾਇਜ਼ ਕਬਜ਼ੇ ਹਟਾਉਣ ਦੀ ਯੋਜਨਾ ਬਣਾਉਣ ਲਈ ਨਗਰ ਕੌਂਸਲ ਪ੫ਧਾਨ ਵਿਕਾਸ ਮਹਿਤਾ ਨੂੰ ਕਿਹਾ ਹੋਇਆ ਹੈ। ਜਿੰਨ੍ਹੇ ਵੀ ਨਾਜਾਇਜ਼ ਕਬਜ਼ੇ ਹਨ, ਉਹ ਹਟਣੇ ਚਾਹੀਦੇ ਹਨ ਤਾਂ ਜੋ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਇਹ ਮਸਲਾ ਸੋਮਵਾਰ ਨਗਰ ਕੋਂਸਲ ਦੀ ਮੀਟਿੰਗ 'ਚ ਚੁੱਕਿਆ ਜਾਵੇਗਾ।
-- ਦੁਕਾਨਦਾਰਾਂ ਖ਼ਿਲਾਫ਼ ਹੋਵੇ ਕਾਨੂੰਨੀ ਕਾਰਵਾਈ : ਜੱਸੀ
ਕੌਂਸਲਰ ਜਸਵੀਰ ਸਿੰਘ ਜੱਸੀ ਨੇ ਕਿਹਾ ਨਗਰ ਕੌਂਸਲ ਕਮੇਟੀ ਦੀ ਮੀਟਿੰਗ ਬੁਲਾ ਕੇ ਨਾਜਾਇਜ਼ ਕਬਜ਼ੇ ਹਟਾਉਣ ਲਈ ਯੋਜਨਾ ਬਣਾਉਣੀ ਚਾਹੀਦੀ ਹੈ। ਪੁਲਸ ਨੂੰ ਨਾਲ ਲੈ ਕੇ ਲਗਾਤਾਰ ਮੁਹਿੰਮ ਚਲਾਉਣੀ ਚਾਹੀਦੀ ਹੈ। ਵਾਰ-ਵਾਰ ਉਲੰਘਣਾ ਕਰਨ ਵਾਲੇ ਦੁਕਾਨਦਾਰਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ। ਇਸ ਪ੫ਤੀ ਲੋਕਾਂ ਦੀਆਂ ਕਾਫੀ ਸ਼ਿਕਾਇਤਾਂ ਆ ਰਹੀਆਂ ਹਨ। ਪ੫ਸ਼ਾਸਨ ਨੂੰ ਰੇਹੜੀ-ਫੜ੍ਹੀ ਵਾਲਿਆਂ ਨੂੰ ਢੁਕਵੀਂ ਥਾਂ ਦੇ ਕੇ ਸਮੱਸਿਆ ਦਾ ਹੱਲ ਕਰਨਾ ਚਾਹੀਦਾ ਹੈ।
-- ਹਾਈਕੋਰਟ 'ਚ ਜਨਹਿੱਤ ਪੁਟੀਸ਼ਨ ਸੁਣਵਾਈ ਦੇ ਅਧੀਨ : ਬਾਂਸਲ
ਲੋਕ ਸੇਵਾ ਕਲੱਬ ਦੇ ਪ੫ਧਾਨ ਪੀਡੀ ਬਾਂਸਲ ਨੇ ਕਿਹਾ ਨਾਜਾਇਜ਼ ਕਬਜ਼ਿਆਂ ਦੇ ਮਾਮਲੇ 'ਚ ਪ੫ਸ਼ਾਸਨ ਪੂਰੀ ਤਰ੍ਹਾਂ ਫੇਲ੍ਹ ਸਾਬਤ ਹੋ ਚੁੱਕਾ ਹੈ। ਇਸ ਸਬੰਧੀ ਕਲੱਬ ਨੇ ਹਾਈਕੋਰਟ 'ਚ ਜਨਹਿੱਤ ਪਟੀਸ਼ਨ ਪਾਈ ਹੋਈ ਹੈ। ਜੋ ਸੁਣਵਾਈ ਦੇ ਅਧੀਨ ਹੈ। ਜਦੋਂ ਤਕ ਪ੫ਸ਼ਾਸਨ ਪਬਲਿਕ ਰਾਸਤੇ ਨਹੀਂ ਖੁੱਲ੍ਹਵਾਉਂਦਾ ਉਦੋਂ ਤਕ ਨਾ ਤਾਂ ਪਾਰਕਿੰਗ ਲਈ ਜਗ੍ਹਾ ਬਣ ਸਕਦੀ ਹੈ ਤੇ ਨਾ ਹੀ ਟ੫ੈਫਿਕ ਸਮੱਸਿਆ ਦਾ ਹੱਲ ਹੋ ਸਕਦਾ ਹੈ। ਮੰਜਾ ਮਾਰਕੀਟ ਹਟਾ ਕੇ ਰੇਹੜੀ ਫੜ੍ਹੀ ਵਾਲਿਆਂ ਨੂੰ ਚਲਦੇ ਫਿਰਦੇ ਵੈਂਡਰ ਬਣਾ ਕੇ ਸਮੱਸਿਆ ਕਾਫੀ ਹਦ ਤਕ ਹੱਲ ਹੋ ਸਕਦੀ ਹੈ। ਇਹ ਉਦੋਂ ਤਕ ਸੰਭਵ ਨਹੀਂ, ਜਦੋਂ ਤਕ ਪ੫ਸ਼ਾਸਨ ਬਿਨਾਂ ਕਿਸੇ ਸਿਆਸੀ ਦਬਾਅ ਤੋਂ ਨਾਜਾਇਜ਼ ਕਬਜ਼ੇ ਨਹੀਂ ਹਟਾਉਂਦਾ।
-- ਨਹੀਂ ਚੱਲੇਗਾ ਕੋਈ ਸਿਆਸੀ ਦਬਾਅ : ਐੱਸਡੀਐੱਮ
ਐੱਸਡੀਐੱਮ ਅਮਿਤ ਕੁਮਾਰ ਬੈਂਬੀ ਨੇ ਕਿਹਾ ਨਾਜਾਇਜ਼ ਕਬਜ਼ੇ ਹਟਾਉਣ ਲਈ ਨਗਰ ਕੌਂਸਲ ਦੇ ਈਓ ਨੂੰ ਹੁਕਮ ਦਿੱਤੇ ਜਾਣਗੇ ਕਿ ਉਹ ਪਹਿਲ ਦੇ ਅਧਾਰ 'ਤੇ ਇਸ ਸਮੱਸਿਆ ਦਾ ਹੱਲ ਕਰਕੇ ਨਾਜਾਇਜ਼ ਕਬਜ਼ੇ ਕਰਨ ਵਾਲਿਆਂ 'ਤੇ ਕਾਰਵਾਈ ਕਰਨ। ਉਨ੍ਹਾਂ ਕਿਹਾ ਕਿਸੇ ਤਰ੍ਹਾਂ ਦਾ ਕੋਈ ਸਿਆਸੀ ਦਬਾਅ ਨਹੀਂ ਚੱਲੇਗਾ।