ਪੱਤਰ ਪ੍ਰੇਰਕ, ਜਲੰਧਰ : ਕੇ.ਪੀ.ਜੀ.ਏ. (ਜਲੰਧਰ ਪਟੈਟੋ ਗ੍ਰੋਅਜ਼ ਐਸੋਸੀਏਸ਼ਨ) ਵੱਲੋਂ ਕਰਾਏ ਗਏ ਤੀਸਰੇ ਦੋ ਰੋਜ਼ਾ ਕਿਸਾਨ ਮੇਲੇ ਦਾ ਮੰਗਲਵਾਰ ਦੂਸਰਾ ਤੇ ਆਖਰੀ ਦਿਨ ਸੀ। ਦਾਣਾ ਮੰਡੀ ਕਰਤਾਰਪੁਰਲਾਏ ਗਏ ਮੇਲੇ ਦੀ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਗੁਰਰਾਜ ਸਿੰਘ ਨਿੱਜਰ ਨੇ ਦੱਸਿਆ ਕਿ ਮੇਲੇ 'ਚ ਕੀਟਨਾਸ਼ਕ ਨਿਰਮਾਤਾ ਕੰਪਨੀਆਂ, ਟ੫ੈਕਟਰ ਤੇ ਖੇਤੀ ਨਾਲ ਸਬੰਧਤ ਮਸ਼ੀਨਰੀ ਤੇ ਸੰਦ ਨਿਰਮਾਤਾ ਕੰਪਨੀਆਂ ਤੇ ਕੀਟਨਾਸ਼ਕ ਰਹਿਤ ਖੇਤੀ ਵਾਲਿਆਂ ਨੇ ਭਰਵੀਂ ਸ਼ਮੂਲੀਅਤ ਕੀਤੀ। ਦੂਜੇ ਦਿਨ ਵੀ ਸੈਮੀਨਾਰ ਹੋਇਆ, ਜਿਸ ਦਾ ਵਿਸ਼ਾ ਸੀ ਕਿਸਾਨਾਂ ਦੀ ਸਮਾਜਕ ਆਰਥਕ ਦਸ਼ਾ। ਮੁੱਖ ਮਹਿਮਾਨ ਪੰਜਾਬ ਦੇ ਸਕੱਤਰ ਸਿੰਚਾਈ ਤੇ ਐਮ. ਡੀ. ਪੰਜਾਬ ਐਗਰੋ ਕਾਰਪੋਰੇਸ਼ਨ ਲਿਮਟਿਡ ਕਾਹਨ ਸਿੰਘ ਪਨੂੰ ਨੇ ਕਿਹਾ ਕਿ ਕਿਸਾਨਾਂ ਦੀ ਬਿਹਤਰੀ ਲਈ ਬਹੁਤ ਅਦਾਰੇ ਹੋਂਦ ਵਿੱਚ ਆਏ। ਉਨ੍ਹਾਂ ਦੱਸਿਆ ਕਿ ਬਿਸਤ ਦੋਆਬਾ ਨਹਿਰ ਦੇ ਮੋਿਘਆਂ ਤੋਂ ਹਰ ਕਿਸਾਨ ਦੇ ਖੇਤਾਂ ਨੂੰ ਜ਼ਮੀਨਦੋਜ਼ ਪਾਈਪਾਂ ਨਾਲ ਜੋੜਿਆ ਜਾਵੇਗਾ। ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਅਰਥਸ਼ਾਸਤਰੀ ਡਾ. ਜੇ. ਐੱਮ ਸਿੰਘ ਨੇ ਖੇਤੀ ਖਰਚੇ ਸੰਭਾਲਣ ਤੇ ਇਨ੍ਹਾਂ ਨੂੰ ਸੰਤੁਲਤ ਰੱਖਣ ਸਬੰਧੀ ਆਪਣੇ ਵਿਚਾਰ ਰੱਖੇ। ਡਾ. ਜੀਐੱਸ ਬੁੱਟਰ ਡਿਪਟੀ ਡਾਇਰੈਕਟਰ, ਪਸਾਰ ਸਿੱਖਿਆ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਇੰਦਰਜੀਤ ਸਿੰਘ ਪੰਨੂ ਮੁੱਖ ਖੇਤੀਬਾੜੀ ਅਫਸਰ ਜਲੰਧਰ ਤੇ ਡਾ. ਦਲਜੀਤ ਸਿੰਘ ਗਿੱਲ, ਨਿਰਦੇਸ਼ਕ ਸੈਂਟਰ ਆਫ ਐਕਸੇਲੈਂਸ ਫਾਰ ਵੈਜੀਟੇਬਲਜ਼ ਕਰਤਾਰਪੁਰ ਨੇ ਵੀ ਆਪਣੀ ਹਾਜ਼ਰੀ ਲਵਾਈ। ਲੱਕੀ ਡਰਾਅ ਵੀ ਕੱਿਢਆ ਗਿਆ। ਜਿਸ 'ਚ ਪਹਿਲਾ ਇਨਾਮ ਬੁਲਟ ਮੋਟਰਸਾਈਕਲ ਮੰਗਲ ਸਿੰਘ ਦਾ ਨਿਕਲਿਆ। ਇਸ ਮੌਕੇ ਮੇਲਾ ਪ੍ਰਬੰਧਕ ਜਗਤ ਪ੍ਰਕਾਸ਼ ਸਿੰਘ, ਪਿ੍ਰਤਪਾਲ ਸਿੰਘ ਿਢੱਲੋਂ, ਅਸ਼ਵਿੰਦਰ ਪਾਲ ਸਿੰਘ ਖਹਿਰਾ, ਦਵਿੰਦਰ ਸਿੰਘ ਮਿੰਟਾ, ਦਵਿੰਦਰ, ਜਸਕਰਨ ਸਿੰਘ ਬਿਲਖੂ, ਹਰਵਿੰਦਰ ਸਿੰਘ ਲੱਕੀ, ਅਜੈਪਾਲ ਸਿੰਘ ਿਢੱਲੋਂ, ਮਨਿੰਦਰ ਸਿੰਘ ਬਿਲਖੂ, ਅਜੈ ਪਾਲ ਸਿੰਘ ਤੂਰ, ਰਘਬੀਰ ਸਿੰਘ ਗਿੱਲ, ਪੰਡਤ ਸ਼ਾਮ ਲਾਲ, ਸੁਖਵਿੰਦਰ ਸਿੰਘ ਗਦਈਪੁਰ, ਮਾਸਟਰ ਕੇਸਰ ਸਿੰਘ, ਹਰਬੀਰ ਸਿੰਘ ਸੰਧੂ ਤੇ ਨਰਿੰਦਰ ਸਿੰਘ ਸੱਤੀ ਆਦਿ ਹਾਜ਼ਰ ਸਨ।
↧