Quantcast
Channel: Punjabi News -punjabi.jagran.com
Viewing all articles
Browse latest Browse all 43997

ਯੂਥ ਕਾਂਗਰਸੀਆਂ 'ਤੇ ਵਰ੍ਹੇ ਡੰਡੇ ਤੇ ਪਾਣੀਆਂ ਦੀਆਂ ਬੁਛਾੜਾਂ

$
0
0

ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦਾ ਿਘਰਾਓ ਕਰਨ ਜਾ ਰਹੇ ਯੂਥ ਕਾਂਗਰਸੀ ਆਗੂੁਆਂ ਨੂੰ ਪੁਲਿਸ ਨੇ ਕਾਂਗਰਸ ਦਫਤਰ ਦੇ ਸਾਹਮਣੇ ਹੀ ਰੋਕ ਲਿਆ।¢ ਪੁਲਿਸ ਦੀ ਬੈਰੀਕੇਡਿੰਗ ਤੋੜ ਕੇ ਅੱਗੇ ਜਾਣ ਦੀ ਕੋਸ਼ਿਸ਼ ਕਰਦੇ ਪ੫ਦਰਸ਼ਨਕਾਰੀਆਂ 'ਤੇ ਪੁਲਿਸ ਨੇ ਪਾਣੀਆਂ ਦੀਆਂ ਬੁਛਾੜਾਂ ਮਾਰੀਆਂ¢ ਪ੫ੰਤੂ ਜਦੋਂ ਫੇਰ ਵੀ ਯੂਥ ਕਾਂਗਰਸੀ ਵਰਕਰ ਨਾ ਰੁਕੇ ਤਾਂ ਉਨ੍ਹਾਂ ਨੂੰ ਖੁਦੇੜਣ ਲਈ ਪਾਣੀ ਦੀਆਂ ਬੁਛਾੜਾਂ ਦੇ ਨਾਲ ਪੁਲਿਸ ਨੇ ਲਾਠੀਚਾਰਜ ਕਰ ਦਿੱਤਾ। ਇਸ ਦੌਰਾਨ ਵੱਡੀ ਗਿਣਤੀ 'ਚ ਯੂਥ ਕਾਂਗਰਸੀ ਵਰਕਰ ਜ਼ਖ਼ਮੀ ਹੋ ਗਏ। ਇਹ ਪ੫ਦਰਸ਼ਨ ਪੰਜਾਬ ਯੂਥ ਕਾਂਗਰਸ ਦੇ ਪ੫ਧਾਨ ਅਮਰਪ੫ੀਤ ਸਿੰਘ ਲਾਲੀ ਦੀ ਅਗਵਾਈ 'ਚ ਕੀਤਾ ਗਿਆ।¢ਇਥੇ ਪ੫ਦਰਸ਼ਨ ਕਰ ਰਹੇ ਯੂਥ ਪ੫ਧਾਨ ਲਾਲੀ ਸਮੇਤ ਕਈ ਕਾਂਗਰਸ ਆਗੂਆਂ ਤੇ ਵਰਕਰਾਂ ਨੂੰ ਪੁਲਿਸ ਨੇ ਗਿ੫ਫ਼ਤਾਰ ਕਰ ਲਿਆ।¢ਦਰਅਸਲ ਕਾਂਗਰਸ ਦਾ ਇਹ ਪ੫ਦਰਸ਼ਨ ਐੱਸਸੀ ਵਿਦਿਆਰਥੀਆਂ ਦੀ ਸਕਾਲਰਸ਼ਿਪ 'ਚ ਘਪਲੇ ਦੇ ਇਲਜ਼ਾਮਾਂ ਨੂੰ ਲੈ ਕੇ ਕੀਤਾ ਜਾ ਰਿਹਾ ਸੀ।

ਪ੫ਾਪਤ ਜਾਣਕਾਰੀ ਅਨੁਸਾਰ ਪੰਜਾਬ ਯੂਥ ਕਾਂਗਰਸ ਦੇ ਪ੫ਧਾਨ ਅਮਰਪ੫ੀਤ ਸਿੰਘ ਲਾਲੀ ਦੀ ਅਗਵਾਈ 'ਚ ਯੂਥ ਵਰਕਰ ਸੈਕਟਰ-15 ਸਥਿਤ ਕਾਂਗਰਸ ਭਵਨ ਵਿਖੇ ਇਕੱਠੇ ਹੋਏ। ਜਿਉਂ ਹੀ ਯੂਥ ਵਰਕਰਾਂ ਨੇ ਵਿਧਾਨ ਸਭਾ ਦਾ ਿਘਰਾਓ ਕਰਨ ਲਈ ਮਾਰਚ ਕੱਢਣ ਦਾ ਯਤਨ ਸ਼ੁਰੂ ਕੀਤਾ ਤਾਂ ਭਾਰੀ ਗਿਣਤੀ 'ਚ ਤਾਇਨਾਤ ਪੁਲਿਸ ਨੇ ਕਾਂਗਰਸ ਭਵਨ 'ਤੇ ਬੈਰੀਕੇਡ ਲਗਾ ਕੇ ਰੋਕ ਲਿਆ। ਜਿਉਂ ਹੀ ਨੌਜਵਾਨਾਂ ਨੇ ਅੱਗੇ ਵੱਧਣ ਦਾ ਯਤਨ ਕੀਤਾ ਤਾਂ ਪੁਲਿਸ ਨੇ ਪਹਿਲਾਂ ਖਦੇੜਣ ਲਈ ਪਾਣੀਆਂ ਦੀਆਂ ਬੁਛਾੜਾਂ ਛੱਡੀਆਂ ਤੇ ਬਾਅਦ ਵੀ ਤਿੱਤਰ ਬਿੱਤਰ ਕਰਨ ਲਈ ਲਾਠੀਚਾਰਜ ਵੀ ਕੀਤਾ।

ਯੂਥ ਕਾਂਗਰਸ ਦੇ ਪ੍ਰਧਾਨ ਅਮਰਪ੍ਰੀਤ ਸਿੰਘ ਲਾਲੀ ਨੇ ਦੋਸ਼ ਲਾਇਆ ਕਿ ਅਕਾਲੀ-ਭਾਜਪਾ ਸਰਕਾਰ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਦੇ ਵਜ਼ੀਫ਼ਾ ਫੰਡ ਦਾ ਗ਼ਲਤ ਇਸਤੇਮਾਲ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਸਾਲ 2015-16 'ਚ ਅਨੁਸੂਚਿਤ ਜਾਤੀ ਵਜ਼ੀਫ਼ਾ ਯੋਜਨਾ ਤਹਿਤ ਪੰਜਾਬ ਨੂੰ ਜਾਰੀ ਕੀਤੀ ਵਾਲੀ 500 ਕਰੋੜ ਰੁਪਏ ਦੀ ਰਾਸ਼ੀ ਰੋਕ ਦਿੱਤੀ ਸੀ ਕਿਉਂਕਿ ਰਾਜ ਸਰਕਾਰ ਵਰਤੇ ਪ੫ਮਾਣ ਪੱਤਰ ਦੇਣ 'ਚ ਨਾਕਾਮ ਰਹੀ।¢ਇਸ ਤੋਂ ਸਾਫ਼ ਹੁੰਦਾ ਹੈ ਕਿ ਪੰਜਾਬ ਸਰਕਾਰ ਦਲਿਤ ਵਿਦਿਆਰਥੀਆਂ ਪ੫ਤੀ ਕਿੰਨੀ ਗੰਭੀਰ ਹੈ। ਲਾਲੀ ਨੇ ਕਿਹਾ ਕਿ ਰਾਜ ਸਰਕਾਰ ਇਸ ਮਸਲੇ 'ਤੇ ਸੂਚਨਾ ਦੇ ਅਧਿਕਾਰ ਤਹਿਤ ਵੀ ਸੰਤੋਖਜਨਕ ਜਵਾਬ ਦੇਣ 'ਚ ਅਸਮਰਥ ਰਹੀ ਹੈ।¢ਉਨ੍ਹਾਂ ਪੁਲਿਸ ਲਾਠੀਚਾਰਜ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਪੁਲਿਸ ਵਿਦਿਆਰਥੀਆਂ ਦੇ ਹੱਕ ਲਈ ਲੜਨ ਤੇ ਸਾਡੇ ਹੌਸਲੇ ਨੂੰ ਤੋੜ ਨਹੀਂ ਸਕਦੀ।¢ਇਸ ਮੌਕੇ ਆਲ ਇੰਡੀਆ ਯੂਥ ਕਾਂਗਰਸ ਦੇ ਸਕੱਤਰ ਰਜਿੰਦਰ ਮੂੰਡ, ਧਨਵੰਤ ਜਿੰਮੀ ਪਟਿਆਲਾ, ਗੁਰਜੀਤਪਾਲ ਟਿੱਲਾ ਡੇਰਾਬਸੀ, ਗੁਰਕੀਮਤ ਸਿੱਧੂ, ਮਨਜੀਤ ਸਿੰਘ ਮੋਹਾਲੀ, ਦਿਲਰਾਜ ਸੁੱਖ, ਸੰਜੀਵ ਬਿੱਟੂ ਪਟਿਆਲਾ, ਸਰੀਤਾ ਸ਼ਰਮਾ, ਸੰਦੀਪ ਭਾਟੀਆ, ਵਰਿੰਦਰ ਧਾਲੀਵਾਲ, ਅਮਿਤ ਭਾਦੂ, ਦੇਵਿੰਦਰ ਤੋਸ, ਕਰਮਜੀਤ ਬਰਾੜ, ਦਲਵੀਰ ਗੋਲਡੀ, ਇਕਬਾਲ ਬਰਾੜ , ਸੁਖਜਿੰਦਰ ਆਰਿਫ, ਦੀਪਇੰਦਰ ਰੰਧਾਵਾ, ਬਿਕਰਮ ਪਹਿਲਵਾਨ, ਅਮਨਪਾਲ ਧਨੋਆ, ਰਾਜੀਵ ਰਾਜਾ, ਉਦੇਵੀਰ ਆਦਿ ਹਾਜ਼ਰ ਸਨ।


Viewing all articles
Browse latest Browse all 43997


<script src="https://jsc.adskeeper.com/r/s/rssing.com.1596347.js" async> </script>