ਹਾਕਮ ਸਿੰਘ ਧਾਲੀਵਾਲ, ਰਾਏਕੋਟ : ਸੀਪੀਆਈ (ਐੱਮ) ਦੀ ਮੀਟਿੰਗ ਨਾਨਕਸਰ ਠਾਠ ਰੋਡ ਰਾਏਕੋਟ ਸਥਿਤ ਪਾਰਟੀ ਦੇ ਦਫਤਰ ਕਾਮਰੇਡ ਬਲਵੀਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਦੌਰਾਨ ਤਹਿਸੀਲ ਕਮੇਟੀ ਮੈਂਬਰਾਂ ਨੇ ਹਾਜ਼ਰੀ ਭਰੀ ਜਿੰਨ੍ਹਾਂ ਏਜੰਡੇ 'ਤੇ ਵਿਚਾਰਾਂ ਕੀਤੀਆਂ। ਇਸ ਮੀਟਿੰਗ 'ਚ ਜ਼ਿਲ੍ਹਾ ਸਕੱਤਰ ਕਾਮਰੇਡ ਅਮਰਜੀਤ ਮੱਟੂ ਤੇ ਸਕੱਤਰੇਤ ਮੈਂਬਰ ਤੇਜਾ ਸਿੰਘ ਨੇ ਸਿਆਸੀ ਸਥਿਤੀ ਬਾਰੇ ਰਿਪੋਰਟਿੰਗ ਕੀਤੀ।
ਤਹਿਸੀਲ ਸਕੱਤਰ ਹਰਿੰਦਰਪ੍ਰੀਤ ਸਿੰਘ ਹਨੀ ਨੇ ਮੀਟਿੰਗ ਦੇ ਫੈਸਲੇ ਅਨੁਸਾਰ ਕਿਹਾ ਕਿ ਤਹਿਸੀਲ ਕਮੇਟੀ ਦੀ ਮੀਟਿੰਗ ਹਰ ਮਹੀਨੇ ਦਫਤਰ ਵਿੱਚ ਹੋਇਆ ਕਰੇਗੀ, ਜਦਕਿ ਵੀਰਵਾਰ ਦੀ ਮੀਟਿੰਗ 'ਚ ਜੋ ਫੈਸਲੇ ਸਰਬਸੰਮਤੀ ਨਾਲ ਪਾਸ ਹੋਏ ਹਨ ਉਨ੍ਹਾਂ ਵਿੱਚ ਬਰਾਂਚਾਂ ਦੀ ਮੀਟਿੰਗ ਕਰਵਾਉਣ ਲਈ ਕਮੇਟੀ ਮੈਂਬਰਾਂ ਨੂੰ ਬਰਾਂਚਾਂ ਦੀ ਵੰਡ ਕੀਤੀ ਗਈ।
ਇਸ ਮੌਕੇ ਮਾ. ਮੁਖਤਿਆਰ ਸਿੰਘ ਜਲਾਲਦੀਵਾਲ, ਕਾਮਰੇਡ ਤਰਲੋਚਨ ਸਿੰਘ ਰਾਏਕੋਟ, ਮਾ. ਫਕੀਰ ਚੰਦ ਦੱਧਾਹੂਰ, ਮਾ. ਹਰਪਾਲ ਸਿੰਘ, ਮਾ. ਗੁਲਜਾਰ ਸਿੰਘ, ਪ੍ਰਧਾਨ ਰਣਧੀਰ ਸਿੰਘ ਢੇਸੀ, ਜਗੀਰ ਸਿੰਘ ਜਲਾਲਦੀਵਾਲ, ਹਰਦੇਵ ਸਿੰਘ, ਜਗਜੀਤ ਸਿੰਘ ਜੌਹਲਾਂ, ਕਾਮਰੇਡ ਮੇਜਰ ਸਿੰਘ ਹਲਵਾਰਾ, ਰਣਧੀਰ ਸਿੰਘ ਨੱਥੋਵਾਲ, ਮਨਮੋਹਣ ਸਿੰਘ ਗੋਬਿੰਦਗੜ੍ਹ ਕਾਮਰੇਡ ਬਲਜੀਤ ਸਿੰਘ ਗਰੇਵਾਲ, ਨਿਰਮਲ ਸਿੰਘ ਗਿੱਲ ਬੁਰਜ ਹਰੀ ਸਿੰਘ, ਕੌਂਸਲਰ ਗਨੇਸ ਬਹਾਦਰ, ਸ਼ਿਆਮ ਸਿੰਘ, ਨੰਬਰਦਾਰ ਸੁਰਿੰਦਰ ਸਿੰਘ, ਬਲਦੇਵ ਸਿੰਘ ਸੀਲੋਆਣੀ, ਬਲਵੀਰ ਸਿੰਘ ਸੱਤੋਵਾਲ ਆਦਿ ਹਾਜ਼ਰ ਸਨ।