-ਵਿਰੋਧੀ ਧਿਰ ਦੇ ਆਗੂ ਰਾਜਾ ਦੀ ਸ਼ਿਕਾਇਤ 'ਤੇ ਡੀਜੀਪੀ ਨੇ ਕੀਤੀ ਕਾਰਵਾਈ
ਜੇਐੱਨਐੱਨ, ਜਲੰਧਰ : ਪੰਜ ਸਾਲ ਤਕ ਸੜਕਾਂ ਦੀ ਸਫ਼ਾਈ ਲਈ 30 ਕਰੋੜ 'ਚ ਸਵੀਪਿੰਗ ਮਸ਼ੀਨ ਦੇ ਠੇਕੇ ਨੂੰ ਐੱਫ ਐਂਡ ਸੀਸੀ ਤੋਂ ਪਾਸ ਕਰਾਉਣ ਲਈ ਮੇਅਰ ਨੇ ਪੂਰੀ ਤਿਆਰੀ ਕਰ ਲਈ ਹੈ। ਡੈਮੋ ਤੋਂ ਬਾਅਦ ਕਮੇਟੀ ਦੇ ਛੇ 'ਚੋਂ ਚਾਰ ਮੈਂਬਰ ਤੇ ਗਠਜੋੜ ਦੇ ਜ਼ਿਲ੍ਹਾ ਪ੍ਰਧਾਨਾਂ ਦੀ ਹਮਾਇਤ ਨਾਲ ਮੇਅਰ ਬੈਠਕ 'ਚ ਠੇਕੇ 'ਤੇ ਮੋਹਰ ਲਗਾਉਣ ਲਈ ਉਤਾਵਲੇ ਹਨ। ਪਰ ਇਕ ਵਾਰ ਫਿਰ ਠੇਕਾ ਖੱਟਾਈ 'ਚ ਪੈਣ ਦਾ ਖ਼ਤਰਾ ਮੰਡਰਾ ਰਿਹਾ ਹੈ। ਸ਼ੁੱਕਰਵਾਰ ਨੂੰ ਹੋਣ ਵਾਲੀ ਐੱਫ ਐਂਡ ਸੀਸੀ ਦੀ ਬੈਠਕ ਤੋਂ ਪਹਿਲਾਂ ਨਿਗਮ ਦੇ ਵਿਰੋਧੀ ਧਿਰ ਦੇ ਆਗੂ ਜਗਦੀਸ਼ ਰਾਜਾ ਦੀ ਸ਼ਿਕਾਇਤ 'ਤੇ ਡੀਜੀਪੀ ਨੇ ਠੇਕੇ 'ਚ ਘਪਲੇ ਦੇ ਦੋਸ਼ਾਂ ਦੀ ਜਾਂਚ ਡੀਸੀ ਨੂੰ ਸੌੌਂਪੀ ਹੈ। ਤਾਂ ਭਾਜਪਾ ਕੌਂਸਲਰਾਂ ਦੇ ਇਤਰਾਜ਼ 'ਤੇ ਜੇਕਰ ਸੂਬਾ ਪ੍ਰਧਾਨ ਵਿਜੇ ਸਾਂਪਲਾ ਨੇ ਸਟੈਂਡ ਲਿਆ ਤਾਂ ਮਤੇ ਦਾ ਲਟਕਿਆ ਜਾਣਾ ਤੈਅ ਹੈ। ਉਂਜ ਵੀਰਵਾਰ ਸਵੇਰੇ ਐੱਫਐਂਡਸੀਸੀ ਦੇ ਮੈਂਬਰਾਂ ਨੂੰ ਚਿੱਠੀ ਜਾਰੀ ਕਰ ਦਿੱਤੀ ਗਈ ਹੈ ਕਿ ਬੈਠਕ ਸ਼ੁੱਕਰਵਾਰ ਦੁਪਹਿਰ ਬਾਅਦ 3.30 ਵਜੇ ਹੋਵੇਗੀ। ਜਿਸ ਨੂੰ ਲੈ ਕੇ ਕਾਫੀ ਹੰਗਾਮਾ ਹੋਣ ਦੀ ਸੰਭਾਵਨਾ ਹੈ।
ਇਕ ਪੰਦਰਵਾੜਾ ਪਹਿਲਾਂ ਕਾਂਗਰਸ ਜ਼ਿਲ੍ਹਾ ਪ੍ਰਧਾਨ ਰਾਜਿੰਦਰ ਬੇਰੀ, ਜਗਦੀਸ਼ ਰਾਜਾ, ਬਾਵਾ ਹੈਨਰੀ, ਦੇਸਰਾਜ ਜੱਸਲ ਸਮੇਤ ਕਾਂਗਰਸੀ ਕੌਂਸਲਰ ਮਕਸੂਦਾਂ ਚੌਕ ਤੋਂ ਬਿਧੀਪੁਰ ਫਾਟਕ ਤਕ ਬਣੀ ਸੜਕ 'ਚ 3.12 ਕਰੋੜ ਦੇ ਘਪਲੇ ਦੀ ਸ਼ਿਕਾਇਤ ਲੈ ਕੇ ਡੀਜੀਪੀ ਸੁਰੇਸ਼ ਅਰੋੜਾ ਨੂੰ ਮਿਲੇ ਸਨ। ਨਾਲ ਹੀ, ਰਾਜਾ ਨੇ ਸਵੀਪਿੰਗ ਮਸ਼ੀਨ ਦੇ ਠੇਕੇ 'ਚ 27 ਕਰੋੜ ਦੇ ਘਪਲੇ ਦੇ ਦੋਸ਼ ਦੀ ਵੀ ਵਿਜੀਲੈਂਸ ਤੋਂ ਜਾਂਚ ਦੀ ਮੰਗ ਕੀਤੀ ਸੀ। ਇਸ ਤੋਂ ਪਹਿਲਾਂ ਰਾਜਾ ਨੇ ਏਡੀਜੀਪੀ ਵਿਜੀਲੈਂਸ ਵੀ. ਨੀਰਜਾ ਨੂੰ ਵੀ ਸ਼ਿਕਾਇਤ ਦਿੱਤੀ ਸੀ। ਇਸੇ ਕੜੀ 'ਚ ਡੀਪੀਜੀ ਨੇ ਜਾਂਚ ਲਈ ਡੀਸੀ ਕੇਕੇ ਯਾਦਵ ਨੂੰ ਸ਼ਿਕਾਇਤ ਅੱਗੇ ਦਿੱਤੀ ਹੈ। ਡੀਜੀਪੀ ਦੀ ਕਾਰਵਾਈ ਦੀ ਚਿੱਠੀ ਰਾਜਾ ਨੂੰ ਵੀ ਭੇਜੀ ਗਈ ਹੈ।
ਅਕਾਲੀ ਕੌਂਸਲਰਾਂ ਦੀ ਫਰਿਆਦ, ਪਾਸ ਹੋਣ ਦਿਓ ਪ੍ਰਾਜੈਕਟ
ਵੀਰਵਾਰ ਸ਼ਾਮ ਅਕਾਲੀ ਕੌਂਸਲਰ ਬਲਬੀਰ ਸਿੰਘ ਬਿੱਟੂ, ਜਥੇਦਾਰ ਪ੍ਰੀਤਮ ਸਿੰਘ, ਅਮਿਤ ਢੱਲ, ਕੌਂਸਲਰ ਪਤੀ ਗੁਰਦੀਪ ਸਿੰਘ ਨਾਗਰਾ, ਪਰਮਜੀਤ ਸਿੰਘ ਰੇਰੂ, ਕਮਲਜੀਤ ਸਿੰਘ, ਸਮਸ਼ੇਰ ਸਿੰਘ ਢੀਂਡਸਾ ਤੇ ਨਛੱਤਰ ਦਾਸ ਨੇ ਸੀਨੀਅਰ ਡਿਪਟੀ ਮੇਅਰ ਕਮਲਜੀਤ ਸਿੰਘ ਭਾਟੀਆ ਨਾਲ ਮੁਲਾਕਾਤ ਕੀਤੀ। ਸ਼ਾਮ ਚਾਰ ਵਜੇ ਨਿਗਮ ਦਫ਼ਤਰ 'ਚ ਹੋਈ ਬੈਠਕ 'ਚ ਕੌਂਸਲਰਾਂ ਨੇ ਕਿਹਾ ਕਿ ਸਾਰੇ ਕੌਂਸਲਰ ਤੇ ਪਾਰਟੀ ਪ੍ਰਧਾਨ ਡੈਮੋ ਤੋਂ ਬਾਅਦ ਪ੍ਰਾਜੈਕਟ ਲਾਗੂ ਕਰਨ ਦੇ ਹੱਕ 'ਚ ਹਨ, ਇਸ ਲਈ ਉਹ ਵੀ ਪਾਰਟੀ ਦੇ ਫ਼ੈਸਲੇ ਨਾਲ ਚੱਲਣ ਪਰ ਭਾਟੀਆ ਨੇ ਕਿਹਾ ਕਿ ਉਹ ਬੈਠਕ 'ਚ ਆਪਣੇ ਇਤਰਾਜ਼ ਰੱਖਣਗੇ। ਉਹ ਪ੍ਰਾਜੈਕਟ ਦੇ ਨਹੀਂ ਸਗੋਂ 30 ਕਰੋੜ ਦੇ ਠੇਕੇ ਖ਼ਿਲਾਫ਼ ਹਨ।
ਸਾਂਪਲਾ ਨੂੰ ਅੱਜ ਮਿਲਣਗੇ ਮਿੰਟਾ, ਗੁਪਤਾ ਤੇ ਰਵੀ
ਕੌਂਸਲਰ ਰਵੀ ਮਹਿੰਦਰ, ਰਾਮ ਗੋਪਾਲ ਗੁਪਤਾ ਤੇ ਮਿੰਟਾ ਕੋਛੜ ਨੇ ਕਿਹਾ ਕਿ ਉਹ 30 ਕਰੋੜ ਦੇ ਠੇਕੇ 'ਚ ਭਿ੫ਸ਼ਟਾਚਾਰ ਦੇ ਖ਼ਿਲਾਫ਼ ਹਨ, ਜਿਸ ਨੂੰ ਲੈ ਕੇ ਸ਼ੁੱਕਰਵਾਰ ਵਿਜੇ ਸਾਂਪਲਾ ਨੂੰ ਮਿਲ ਕੇ ਆਪਣਾ ਇਤਰਾਜ਼ ਰੱਖਣਗੇ ਅਤੇ ਠੇਕਾ ਲਟਕਾਉਣ ਦੀ ਮੰਗ ਰੱਖਣਗੇ। ਓਧਰ, ਸਵੀਪਿੰਗ ਮਸ਼ੀਨ ਠੇਕੇ 'ਤੇ ਭਾਜਪਾ ਕੋਰ-ਕਮੇਟੀ ਦੀ ਬੈਠਕ ਹੋਣ ਦੇ ਸਵਾਲ 'ਤੇ ਜ਼ਿਲ੍ਹਾ ਪ੍ਰਧਾਨ ਰਮੇਸ਼ ਸ਼ਰਮਾ ਨੇ ਦੱਸਿਆ ਕਿ ਕੋਈ ਬੈਠਕ ਨਹੀਂ ਹੈ ਪਰ ਸਾਂਪਲਾ ਸ਼ਹਿਰ ਦੇ ਵਿਧਾਇਕਾਂ ਨੂੰ ਜ਼ਰੂਰ ਮਿਲਣਾ ਚਾਹੁੰਦੇ ਸਨ ਪਰ ਵਿਧਾਨ ਸਭਾ ਸੈਸ਼ਨ ਕਾਰਨ ਪਤਾ ਨਹੀਂ ਵਿਧਾਇਕਾਂ ਨਾਲ ਬੈਠਕ ਹੋ ਸਕੇਗੀ ਜਾਂ ਨਹੀਂ।
ਫੋਟੋ==174
ਇਤਰਾਜ਼ ਬਰਕਰਾਰ, ਠੇਕੇ ਦਾ ਕਰਾਂਗੇ ਵਿਰੋਧ : ਰਵੀ-ਭਾਟੀਆ
ਸਰਕਿਟ ਹਾਊਸ 'ਚ ਦੇਰ ਸ਼ਾਮਲ ਪ੍ਰੈੱਸ ਕਾਨਫਰੰਸ 'ਚ ਭਾਟੀਆ ਤੇ ਰਵੀ ਨੇ ਕਿਹਾ ਕਿ ਉਹ ਠੇਕੇ ਨਹੀਂ ਸਗੋਂ 30 ਕਰੋੜ ਦੇ ਵਿਰੋਧ 'ਚ ਹਨ। ਮਨਵੇਸ਼ ਸਿੰਘ ਸਿੱਧੂ ਤੇ ਜ਼ਿਲ੍ਹਾ ਪ੍ਰਧਾਨ ਸਾਹਮਣੇ ਤੈਅ ਹੋਇਆ ਸੀ ਕਿ ਅੰਮਿ੍ਰਤਸਰ, ਲੁਧਿਆਣਾ ਤੇ ਮੋਹਾਲੀ 'ਚ ਡੈਮੋ ਹੋਵੇਗਾ। ਨਾਲ ਹੀ ਪ੍ਰੀ-ਏਜੰਡਾ ਮੀਟਿੰਗ ਹੋਵੇਗੀ, ਪਰ ਹੋਈ ਕੀ? ਸਾਨੂੰ ਜਾਸੂਸ ਸਮਝ ਕੇ ਰਾਤ 10 ਵਜੇ ਸੂਚਨਾ ਦਿੱਤੀ ਗਈ ਕਿ ਸਵੇਰੇ ਮੋਹਾਲੀ ਜਾਣਾ ਹੈ। ਸਾਰੇ ਫ਼ੈਸਲਿਆਂ 'ਚ ਮੇਅਰ ਮਨਮਰਜ਼ੀ ਕਰ ਰਹੇ ਹਨ ਜਦਕਿ ਮੇਅਰ ਨੂੰ ਏਨੇ ਵੱਡੇ ਫ਼ੈਸਲੇ 'ਤੇ ਸਹਿਮਤੀ ਬਣਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਭਾਟੀਆ-ਰਵੀ ਨੇ ਕਿਹਾ ਕਿ ਜਲੰਧਰ 'ਚ ਖੁੱਲ੍ਹੀ ਡੈਮੋ, ਖੁੱਲ੍ਹੀ ਗੱਲਬਾਤ, ਵਰਕ ਆਫ ਸਕੋਪ ਤੇ 30 ਕਰੋੜ 'ਤੇ ਗੱਲ ਹੋਵੇ, ਉਸ ਤੋਂ ਬਾਅਦ ਫੈਸਲਾ ਹੋਵੇਗਾ।
ਫੋਟੋ-173
ਮਿੰਟਾ-ਗੁਪਤਾ ਹੀ ਨਹੀਂ, ਕਾਂਗਰਸੀ ਕੌਂਸਲਰ ਵੀ ਦੇਣਗੇ ਧਰਨਾ
ਐੱਫਐਂਡਸੀਸੀ ਦੀ ਬੈਠਕ ਦੌਰਾਨ ਮੇਅਰ ਕਾਨਫਰੰਸ ਹਾਲ ਦੇ ਬਾਹਰ ਨਿਗਮ ਦੇ ਵਿਰੋਧੀ ਧਿਰ ਦੇ ਆਗੂ ਜਗਦੀਸ਼ ਰਾਜਾ ਦੀ ਅਗਵਾਈ 'ਚ ਕਾਂਗਰਸ ਕੌਂਸਲਰ ਧਰਨਾ ਦੇਣਗੇ। ਨਾਲ ਹੀ ਭਾਜਪਾ ਦੇ ਕੌਂਸਲਰ ਗੁਪਤਾ ਤੇ ਮਿੰਟਾ ਵੀ ਧਰਨਾ ਦੇਣਗੇ। ਜਦਕਿ ਅੰਦਰ ਬੈਠਕ 'ਚ ਭਾਟੀਆ ਤੇ ਰਵੀ ਵਿਰੋਧ ਦਾ ਝੰਡਾ ਬੁਲੰਦ ਕਰਨਗੇ। ਕਾਂਗਰਸੀ ਕੌਂਸਲਰ ਦੇ ਧਰਨੇ ਦੀ ਤਿਆਰੀ ਨੂੰ ਲੈ ਕੇ ਵੀਰਵਾਰ ਸ਼ਾਮ ਕਾਂਗਰਸ ਭਵਨ 'ਚ ਜ਼ਿਲ੍ਹਾ ਪ੍ਰਧਾਨ ਰਾਜਿੰਦਰ ਬੇਰੀ, ਦਿਹਾਤੀ ਪ੍ਰਧਾਨ ਜਗਬੀਰ ਬਰਾੜ, ਬਾਵਾ ਹੈਨਰੀ, ਜਗਦੀਸ਼ ਰਾਜਾ, ਪਰਮਜੀਤ ਸਿੰਘ ਆਦਿ ਨੇ ਬੈਠਕ ਕਰਕੇ ਰਣਨੀਤੀ ਬਣਾਈ।