ਲੁਧਿਆਣਾ (ਕਰਾਈਮ ਰਿਪੋਰਟਰ) : ਥਾਣਾ ਡੇਹਲੋਂ ਦੀ ਪੁਲਿਸ ਨੇ ਸਾਢੇ 17 ਲੀਟਰ ਸ਼ਰਾਬ ਸਮੇਤ ਬੁਟਾਹਰੀ ਪਿੰਡ ਵਾਸੀ ਕਥਿਤ ਮੁਲਜ਼ਮ ਪਰਮਵੀਰ ਸਿੰਘ ਨੂੰੂ ਕਾਬੂ ਕੀਤਾ ਹੈ। ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਆਬਕਾਰੀ ਐਕਟ ਦਾ ਮਾਮਲਾ ਦਰਜ ਕਰਕੇ ਕੇਸ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਦਿੰਦਿਆਂ ਤਫਤੀਸ਼ੀ ਅਫਸਰ ਗੁਰਤੇਜ ਸਿੰਘ ਨੇ ਦੱਸਿਆ ਮੁਖਬਰ ਦੀ ਇਤਲਾਹ 'ਤੇ ਬੁਟਾਹਰੀ 'ਚ ਛਾਪੇਮਾਰੀ ਦੌਰਾਨ ਕਥਿਤ ਮੁਲਜ਼ਮ ਨੁੰੂ ਕਾਬੂ ਕਰਕੇ ਉਸ ਦੇ ਪਲਾਸਟਿਕ ਦੇ ਝੋਲੇ ਚੋਂ ਬੋਤਲਾਂ 'ਚ ਭਰੀ ਸਾਢੇ 17 ਲੀਟਰ ਨਾਜਾਇਜ਼ ਸ਼ਰਾਬ ਬਰਾਮਦ ਕੀਤੀ। ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
↧