ਗ੍ਰੇਟਰ ਨੋਇਡਾ (ਏਜੰਸੀ) : ਕੋਲਕਾਤਾ ਦੀ ਸਟਾਰ ਗੋਲਫਰ ਨੇਹਾ ਤਿ੫ਪਾਠੀ ਨੇ ਮੰਗਲਵਾਰ ਨੂੰ ਹੀਰੋ ਮਹਿਲਾ ਪ੍ਰੋਫੈਸ਼ਨਲ ਗੋਲਫ ਟੂਰ 'ਚ ਸਿਖਰਲਾ ਸਥਾਨ ਹਾਸਲ ਕੀਤਾ। ਨੇਹਾ ਨੇ ਦੋ ਅੰਡਰ 70 ਦਾ ਸਕੋਰ ਹਾਸਲ ਕੀਤਾ ਅਤੇ ਦੂਸਰੇ ਸਥਾਨ 'ਤੇ ਰਹੀ ਤਜਰਬੇਕਾਰ ਖਿਡਾਰੀ ਸਮਿ੍ਰਤੀ ਮਹਿਰਾ ਤੋਂ ਇਕ ਸਟ੫ੋਕ ਦੀ ਲੀਡ ਹਾਸਲ ਕੀਤੀ। 2013 'ਚ ਆਰਡਰ ਆਫ ਮੈਰਿਟ 'ਚ ਸਿਖ਼ਰ 'ਤੇ ਰਹਿ ਚੁੱਕੀ ਨੇਹਾ ਨੂੰ ਸੈਸ਼ਨ ਦੀ ਪਹਿਲੀ ਖ਼ਿਤਾਬੀ ਜਿੱਤ ਦੀ ਉਡੀਕ ਹੈ। ਸਮਿ੍ਰਤੀ ਨੇ ਘਰੇਲੂ ਸੀਰੀਜ਼ 'ਚ ਵਾਪਸੀ ਕਰਦੇ ਹੋਏ ਇਕ ਅੰਡਰ 71 ਦਾ ਸਕੋਰ ਹਾਸਲ ਕੀਤਾ। ਪੰਚਕੂਲਾ ਦੀ ਅਮਨਦੀਪ ਦ੫ਾਲ ਇਵੇਨ ਪਾਰ ਸਕੋਰ ਦੇ ਨਾਲ ਤੀਸਰੇ ਸਥਾਨ 'ਤੇ ਰਹੀ ਜਦਕਿ ਆਰਡਰ ਆਫ ਮੈਰਿਟ 'ਚ ਸਿਖਰ 'ਤੇ ਮੌਜੂਦ ਦਿੱਲੀ ਦੀ ਵਾਣੀ ਕਪੂਰ ਦਾ ਦਿਨ ਖ਼ਰਾਬ ਰਿਹਾ ਅਤੇ ਉਹ ਦੋ ਓਵਰ 'ਚ 74 ਦੇ ਸਕੋਰ ਦੇ ਨਾਲ ਸਾਂਝੇ ਤੌਰ 'ਤੇ ਚੌਥਾ ਸਥਾਨ ਹਾਸਲ ਕਰ ਸਕੀ। ਵਾਣੀ ਦੇ ਨਾਲ ਦੀਕਸ਼ਾ ਡਾਗਰ, ਗੁਰਸਿਮਰ ਬਡਵਾਲ, ਸ਼ਰਮਿਲਾ ਨਿਕੋਲੇਟ ਅਤੇ ਤਵੇਸ਼ਾ ਮਲਿਕ ਸਾਂਝੇ ਤੌਰ 'ਤੇ ਚੌਥੇ ਸਥਾਨ 'ਤੇ ਰਹੀਆਂ।
ਸੰਗਾਕਾਰਾ ਦਾ ਟਵਿਟਰ ਅਕਾਊਂਟ ਹੋਇਆ ਹੈਕ
ਮੁੰਬਈ (ਏਜੰਸੀ) : ਅੰਤਰਰਾਸ਼ਟਰੀ ਿਯਕਟ ਨੂੰ ਪਿਛਲੇ ਦਿਨੀਂ ਅਲਵਿਦਾ ਕਹਿਣ ਵਾਲੇ ਸ੍ਰੀਲੰਕਾ ਦੇ ਦਿੱਗਜ ਵਿਕਟਕੀਪਰ ਬੱਲੇਬਾਜ਼ ਕੁਮਾਰ ਸੰਗਾਕਾਰਾ ਨੇ ਬੁੱਧਵਾਰ ਨੂੰ ਕਿਹਾ ਕਿ ਉਨ੍ਹਾਂ ਦਾ ਟਵਿਟਰ ਅਕਾਊਂਟ ਹੈਕ ਕਰ ਲਿਆ ਗਿਆ ਸੀ। ਉਨ੍ਹਾਂ ਦੇ ਟਵਿਟਰ ਹੈਂਡਲ ਨੂੰ ਹੈਕ ਕਰ ਕੇ ਇਤਰਾਜ਼ਯੋਗ ਫੋਟੋ ਸਾਂਝੀ ਕੀਤੀ ਗਈ ਸੀ। ਫੋਟੋ ਡਿਲੀਟ ਕਰਨ ਤੋਂ ਬਾਅਦ ਸੰਗਾਕਾਰਾ ਨੇ ਤੁਰੰਤ ਟਵੀਟ ਕੀਤਾ ਕਿ ਦੋਸਤੋ ਮੇਰਾ ਟਵਿਟਰ ਹੈਂਡਲ ਹੈਕ ਕਰ ਲਿਆ ਗਿਆ ਸੀ। ਮੈਨੂੰ ਆਪਣਾ ਅਕਾਊਂਟ ਫਿਰ ਤੋਂ ਸੈੱਟ ਕਰਨਾ ਪਵੇਗਾ। ਜਦ ਤਕ ਮੈਂ ਹਾਲਾਤ ਠੀਕ ਹੋਣ ਦਾ ਸੰਕੇਤ ਨਹੀਂ ਦਿੰਦਾ ਤਦ ਤਕ ਇਨ੍ਹਾਂ ਸਭ ਚੀਜ਼ਾਂ ਨੂੰ ਨਜ਼ਰਅੰਦਾਜ਼ ਕਰੋ। 37 ਸਾਲਾ ਸੰਗਾਕਾਰਾ ਇਸ ਸਮੇਂ ਇੰਗਲਿਸ਼ ਕਾਊਂਟੀ ਿਯਕਟ 'ਚ ਸਰੇ ਲਈ ਖੇਡ ਰਹੇ ਹਨ।