ਲਾਹੌਰ (ਪੀਟੀਆਈ) : ਕਸ਼ਮੀਰ 'ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਫਿਰ ਤੋਂ ਭੜਕਾਊ ਬਿਆਨ ਦਿੱਤਾ ਹੈ। ਬਕਰੀਦ 'ਤੇ ਮੰਗਲਵਾਰ ਨੂੰ ਆਪਣੇ ਸੰਦੇਸ਼ 'ਚ ਉਨ੍ਹਾਂ ਕਿਹਾ, 'ਅਸੀਂ ਕਸ਼ਮੀਰੀਆਂ ਦੇ ਬਲਿਦਾਨਾਂ ਨੂੰ ਨਜ਼ਰਅੰਦਾਜ ਨਹੀਂ ਕਰ ਸਕਦੇ। ਉਨ੍ਹਾਂ ਨੂੰ ਬਲਿਦਾਨਾਂ ਦਾ ਫੱਲ ਮਿਲੇਗਾ। ਅਸੀਂ ਇਸ ਈਦ ਨੂੰ ਕਸ਼ਮੀਰੀ ਜਨਤਾ ਦੇ ਸਰਬ ਉੱਚ ਬਲਿਦਾਨਾਂ ਦੇ ਪ੍ਰਤੀ ਸਮਰਪਿਤ ਕਰਦੇ ਹਨ। ਜਦੋਂ ਤਕ ਕਸ਼ਮੀਰ ਦਾ ਮੁੱਦਾ ਕਸ਼ਮੀਰੀ ਜਨਤਾ ਦੀਆਂ ਇੱਛਾਵਾਂ ਮੁਤਾਬਕ, ਹੱਲ ਨਹੀਂ ਹੁੰਦਾ, ਤਦੋਂ ਤਕ ਸਾਨੂੰ ਇਸ ਤਰ੍ਹਾਂ ਕਰਨਾ ਜਾਰੀ ਰੱਖਾਂਗੇ।' ਸ਼ਰੀਫ ਨੇ ਕਿਹਾ ਕਿ ਕਸ਼ਮੀਰੀ ਜਨਤਾ ਨੇ ਭਾਰਤ ਤੋਂ ਆਜ਼ਾਦੀ ਹਾਸਲ ਕਰਨ ਦੇ ਆਪਣੇ ਸੰਘਰਸ਼ 'ਚ ਤੀਜੀ ਪੀੜ੍ਹੀ ਦਾ ਬਲਿਦਾਨ ਦੇ ਦਿੱਤਾ ਹੈ। ਉਹ ਆਤਮਨਿਰਣੈ ਦੇ ਅਧਿਕਾਰ ਲਈ ਸੰਘਰਸ਼ ਕਰ ਰਹੇ ਹਨ ਅਤੇ ਭਾਰਤੀ ਅੱਤਿਆਚਾਰਾਂ ਦਾ ਸਾਹਮਣਾ ਕਰ ਰਹੇ ਹਨ। ਤਾਕਤ ਦੀ ਵਰਤੋਂ ਕਰਕੇ ਉਨ੍ਹਾਂ ਦੀ ਆਵਾਜ਼ ਨੂੰ ਦਬਾਇਆ ਨਹੀਂ ਜਾ ਸਕਦਾ।
ਪਾਕਿਸਤਾਨੀ ਰਾਸ਼ਟਰਪਤੀ ਮਮਨੂਨ ਹੁਸੈਨ ਨੇ ਇਸ ਮੌਕੇ 'ਤੇ ਆਪਣੇ ਸੰਦੇਸ਼ 'ਚ ਕਿਹਾ ਕਿ ਆਤਮਨਿਰਣੈ ਦਾ ਅਧਿਕਾਰ ਹਾਸਲ ਕਰਨ ਲਈ ਕਸ਼ਮੀਰੀ ਹੁਣ ਤਕ ਦੇ ਸਭ ਤੋਂ ਜ਼ਿਆਦਾ ਅੱਤਿਆਚਾਰਾਂ ਦਾ ਸਾਹਮਣਾ ਕਰ ਰਹੇ ਹਾਂ। ਉਨ੍ਹਾਂ ਨੂੰ ਆਪਣੇ ਸੰਘਰਸ਼ ਦਾ ਲਾਭ ਛੇਤੀ ਹੀ ਮਿਲੇਗਾ। ਉੱਥੇ, ਜਮਾਤ-ਉਦ ਦਾਅਵਾ ਦੇ ਮੁਖੀ ਅਤੇ ਮੁੰਬਈ ਹਮਲੇ ਦੇ ਮਾਸਟਰਮਾਈਂਡ ਹਾਫਿਜ਼ ਸਈਦ ਨੇ ਲਾਹੌਰ ਦੇ ਗੱਦਾਫੀ ਸਟੇਡੀਅਮ 'ਚ ਈਦ ਦੀ ਨਮਾਜ਼ ਲਈ ਲੱਗੇ ਲੋਕਾਂ ਦੀ ਅਗਵਾਈ ਕੀਤੀ। ਉਸਨੇ ਨਵਾਜ਼ ਸਰਕਾਰ ਨੂੰ ਕਸ਼ਮੀਰ 'ਤੇ ਸਖਤ ਰੁਖ਼ ਅਪਨਾਉਣ ਅਤੇ ਆਜ਼ਾਦੀ ਹਾਸਲ ਕਰਨ 'ਚ ਉਨ੍ਹਾਂ ਦੀ ਮਦਦ ਦੀ ਅਪੀਲ ਕੀਤੀ।