ਪੱਤਰ ਪ੍ਰੇਰਕ, ਮਲੌਦ : ਕੁਲਦੀਪ ਸਿੰਘ ਵਾਸੀ ਸਿਆੜ੍ਹ ਨੇ ਦੱਸਿਆ ਕਿ ਉਸ ਦਾ ਪੁੱਤਰ ਨਿਰਵੈਰ ਸਿੰਘ ਮਿਤੀ 29 ਅਗਸਤ 2015 ਨੂੰ ਸ਼ਾਮ ਕਰੀਬ 3.30 ਵਜੇ ਆਪਣੀ ਮਾਤਾ ਲਈ ਦਵਾਈ ਲੈਣ ਲਈ ਮੈਡੀਕਲ ਦੀ ਦੁਕਾਨ ਤੇ ਗਿਆ ਸੀ ਪਰ ਅਜੇ ਤਕ ਘਰ ਵਾਪਸ ਨਹੀਂ ਪਰਤਿਆ। ਨਿਰਵੈਰ ਸਿੰਘ ਦੀ ਉਨ੍ਹਾਂ ਨੇ ਦੋਸਤਾਂ, ਰਿਸ਼ਤੇਦਾਰਾਂ, ਪਿੰਡ ਤੇ ਹੋਰ ਥਾਵਾਂ 'ਤੇ ਤਲਾਸ਼ ਕੀਤੀ ਹੈ, ਪਰ ਉਸ ਦਾ ਕੋਈ ਪਤਾ ਨਹੀਂ ਲੱਗਾ ਜਿਸ ਕਾਰਨ ਗੁੰਮਸ਼ੁਦਗੀ ਦੀ ਇਤਲਾਹ ਪੁਲਸ ਨੂੰ ਦਿੱਤੀ ਗਈ। ਜ਼ਿਕਰਯੋਗ ਹੈ ਕਿ ਨਿਰਵੈਰ ਸਿੰਘ ਨੇ ਇਸੇ ਸਾਲ ਸਰਕਾਰੀ ਕਾਲਜ ਕਰਮਸਰ ਤੋਂ ਬੀ.ਕਾਮ ਪਾਸ ਕੀਤੀ ਹੈ ਤੇ ਘਰੋਂ ਨਿਕਲਣ ਸਮੇਂ ਉਸ ਨੇ ਨੀਲੀ ਟੀ ਸ਼ਰਟ, ਲੋਅਰ, ਆਮ ਚੱਪਲਾਂ ਪਾਈਆਂ ਹੋਈਆਂ ਸਨ। ਚੌਕੀ ਇੰਚਾਰਜ ਸਿਆੜ ਜਸਵੰਤ ਸਿੰਘ ਨੇ ਦੱਸਿਆ ਕਿ ਕੁਲਦੀਪ ਸਿੰਘ ਵੱਲੋਂ ਗੁੰਮਸ਼ੁਦਗੀ ਦੀ ਅਰਜ਼ੀ ਤੇ ਕਾਰਵਾਈ ਕਰਦੇ ਹੋਏ ਨਿਰਵੈਰ ਸਿੰਘ ਦੀ ਭਾਲ ਕੀਤੀ ਜਾ ਰਹੀ ਹੈ। ਪੜਤਾਲ ਦੌਰਾਨ ਨਿਰਵੈਰ ਸਿੰਘ ਨੂੰ ਆਖਰੀ ਵਾਰ ਮਾਲੇਰਕੋਟਲਾ ਵਿਖੇ ਟਰੇਸ ਕੀਤਾ ਗਿਆ, ਪਰ ਉਸ ਤੋਂ ਬਾਅਦ ਦਾ ਅਜੇ ਕੁਝ ਪਤਾ ਨਹੀਂ ਲੱਗਾ ਹੈ।
↧